ਪੱਤਰ ਪੇ੍ਰਰਕ ਫਰੀਦਕੋਟ : ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਨੂੰ ਬਾਵਰੀਆ ਸਿੱਖ ਸਮਾਜ ਵੱਲੋਂ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ। ਮਾਲਵਾ ਖੇਤਰ ਵਿਚ ਹਰ ਪਿੰਡ ਵਿਚ ਹੀ ਵੱਡੀ ਗਿਣਤੀ ਵਿਚ ਬਾਵਰੀਆ ਸਮਾਜ ਦੀ ਵਸੋਂ ਹੈ, ਜਿਸ ਨਾਲ ਕਾਂਗਰਸ ਪਾਰਟੀ ਨੂੰ ਵੱਡੀ ਤਾਕਤ ਮਿਲੀ ਹੈ। ਬਾਵਰੀਆ ਸਿੱਖ ਸਮਾਜ ਵੱਲੋਂ ਕੀਤੀ ਗਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਕਿ ਫਰੀਦਕੋਟ ਵਿਧਾਨ ਸਭਾ ਹਲਕੇ ਵਿਚ ਸਾਰੇ ਬਾਵਰੀਆ ਸਿੱਖ ਪਰਿਵਾਰਾਂ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਦੀ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਬਾਵਰੀਆ ਸਿੱਖ ਸਮਾਜ ਦੇ ਆਗੂਆਂ ਨੇ ਕੁਸ਼ਲਦੀਪ ਸਿੰਘ ਕਿੱਕੀ ਿਢੱਲੋਂ ਦਾ ਸਨਮਾਨ। ਇਸ ਮੌਕੇ ਸਮਾਜ ਦੇ ਸੀਨੀਅਰ ਆਗੂ ਅਤੇ ਭਲਾਈ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਦੇਵ ਸਿੰਘ ਚਰਨ, ਕਰਨੈਲ ਸਿੰਘ ਬਰਗਾੜੀ, ਬਾਵਰੀਆ ਸਮਾਜ ਧਰਮਸ਼ਾਲਾ ਫਰੀਦਕੋਟ ਦੇ ਪ੍ਰਧਾਨ ਵਾਹਿਗੁਰੂ ਸਿੰਘ ਕਾਬਲਵਾਲਾ, ਗੁਰਦੇਵ ਸਿਘ ਰਿਟਾ. ਏ ਐਸ ਆਈ, ਸ਼ਮਿੰਦਰ ਸਿੰਘ ਕਾਬਲਵਾਲਾ, ਸੁਖਦੇਵ ਸਿੰਘ ਰਿਟਾ. ਬੀ.ਪੀ.ਈ.ਓ., ਦਾਰਾ ਸਿੰਘ, ਮੰਗਲ ਸਿੰਘ, ਗੁਰਪਿਆਰ ਸਿੰਘ, ਦਿਲਬਾਗ ਸਿੰਘ ਕਿੰਗਰਾ ਅਤੇ ਬਾਵਰੀਆ ਸਿੱਖ ਸਮਾਜ ਦੇ ਹੋਰ ਸੀਨੀਅਰ ਆਗੂਆਂ ਨੇ ਦੱਸਿਆ ਕਿ ਫਰੀਦਕੋਟ ਹਲਕੇ ਦੇ ਲਗਭਗ ਸਾਰੇ ਹੀ ਪਿੰਡਾਂ ਵਿਚ ਬਾਵਰੀਆ ਸਾਮਜ ਦੇ ਲੋਕਾਂ ਦੀ ਵੱਡੀ ਗਿਣਤੀ ਵਿਚ ਵਸੋਂ ਹੈ।