ਪੱਤਰ ਪੇ੍ਰਰਕ, ਕੋਟਕਪੂਰਾ : ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਸਰਪ੍ਰਸਤ ਯਸ਼ ਪਾਲ ਅਗਰਵਾਲ ਤੇ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਯੋਗ ਅਗਵਾਈ ਹੇਠ ਇਲਾਕੇ ਦੀਆਂ ਵਿਧਵਾ ਤੇ ਬੇ-ਸਹਾਰਾ ਅੌਰਤਾਂ ਨੂੰ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਰਸੋਈ ਦੀ ਜ਼ਰੂਰਤ ਦਾ ਸਾਮਾਨ ਵੰਡ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੇ 221ਵੇਂ ਮਾਸਿਕ ਮੁਫਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਡੇਰਾ ਦਰਿਆ ਗਿਰੀ ਨੇੜੇ ਨਵਾਂ ਬੱਸ ਸਟੈਂਡ ਵਿਖੇ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਅਮਰ ਸਿੰਗਲਾ ਕਾਲਕਾ ਸਹਾਇਕ ਮੈਨੇਜਰ ਸ਼ਿਵਾਲਿਕ ਐਗਰੋ ਫਾਰਮੇਸੀ ਪ੍ਰਮਾਣੂ ਅਤੇ ਅਨੂਪ ਸਿੰਗਲਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਸਨ। ਇਸ ਮੌਕੇ ਡੇਰਾ ਦਰਿਆ ਗਿਰੀ ਦੇ ਮਹੰਤ ਸਵਾਮੀ ਗੋਪਾਲਾਨੰਦ ਜੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਅੰਨ ਦਾਨ ਨੂੰ ਸਰਬੋਤਮ ਦਾਨ ਕਿਹਾ ਗਿਆ ਹੈ। ਇਸ ਉਪਰੰਤ ਸਵਾਮੀ ਤੇ ਦੋਨੋਂ ਮੁੱਖ ਮਹਿਮਾਨਾਂ ਨੇ ਸੰਯੁਕਤ ਰੂਪ 'ਚ ਨਵੰਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਵਿਦਾ ਕੀਤਾ। ਇਸ ਮੌਕੇ ਸਿੰਗਲਾ ਬ੍ਦਰਜ਼ ਨੇ ਸੰਮਤੀ ਨੂੰ ਵਿਧਵਾ ਅੌਰਤਾਂ ਦੇ ਰਾਸ਼ਨ ਲਈ ਗੁਪਤਾਦਾਨ ਦਿੱਤਾ। ਉਪਰੰਤ ਸੰਮਤੀ ਮੈਂਬਰਾਂ ਨੇ 20 ਟੀਮਾਂ ਬਣਾਕੇ ਕੋਟਕਪੂਰਾ ਅਤੇ ਇਸਦੇ ਨਜ਼ਦੀਕੀ 25 ਪਿੰਡਾਂ ਦੀਆਂ 251 ਵਿਧਵਾ ਤੇ ਬੇਸਹਾਰਾ ਅੌਰਤਾਂ ਦੇ ਘਰਾਂ ਵਿੱਚ ਰਾਸ਼ਨ ਪਹੁੰਚਾਇਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਜਿੰਨਾਂ ਵਿੱਚ ਪ੍ਰਸਿੱਧ ਸਮਾਜ ਸੇਵੀ ਕ੍ਰਿਸ਼ਨ ਸਿੰਗਲਾ, ਇੰਜ ਅਸ਼ੀਸ਼ ਗਰਗ ਬਠਿੰਡਾ, ਕਮਲ ਕੁਮਾਰ ਰਾਮਪੁਰਾ ਫੂਲ, ਰਾਮ ਕੁਮਾਰ ਗਰਗ, ਟੀ. ਆਰ. ਅਰੋੜਾ, ਡਾ ਸੁਰਿੰਦਰ ਗਲਹੋਤਰਾ, ਰਜਿੰਦਰ ਸਿੰਘ ਸਰਾਂ, ਅਮਰਜੀਤ ਸਿੰਘ ਮਿੰਟੂ, ਸੁਭਾਸ਼ ਬਾਂਸਲ ਐਡਵੋਕੇਟ, ਸੰਜੀਵ ਧਿੰਗੜਾ, ਵਰਿੰਦਰ ਕਟਾਰੀਆ, ਸ਼ਾਮ ਲਾਲ ਸਿੰਗਲਾ, ਸੁਭਾਸ਼ ਜਰਮਨੀ, ਨਰੇਸ਼ ਕੁਮਾਰ ਬਾਬਾ, ਸੁਭਾਸ਼ ਮਿੱਤਲ, ਰਜਿੰਦਰ ਗੋਇਲ, ਦਲਜਿੰਦਰ ਸਿੰਘ ਸੰਧੂ, ਰਜਿੰਦਰ ਕੁਮਾਰ ਗਰਗ, ਅਮਰਜੀਤ ਸਿੰਘ, ਸਾਹਿਲ ਸਿੰਗਲਾ, ਗੁਰਦੀਪ ਸਿੰਘ ਮੈਨੇਜਰ, ਨਛੱਤਰ ਸਿੰਘ, ਸਰਬਜੀਤ ਸਿੰਘ ਹਨੀ ਅਤੇ ਕੁਲਦੀਪ ਕੁਮਾਰ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 222ਵਾਂ ਰਾਸ਼ਨ ਵੰਡ ਸਮਾਗਮ 5 ਦਸੰਬਰ ਨੂੰ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਹੋਵੇਗਾ।