ਅਮਨ ਗੁਲਾਟੀ, ਬਰਗਾੜੀ : ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ, ਗੋਲੀ ਕਾਂਡ, ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਲਾਇਆ ਗਿਆ ਹੈ। ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿਚ ਚੱਲ ਰਿਹਾ ਹੈ। ਜਥੇ ਦੀ ਅਗਵਾਈ ਿਛੰਦਰ ਸਿੰਘ ਕਾਝਲੀ ਨੇ ਕੀਤੀ।
ਜ਼ਿਲ੍ਹਾ (ਸੰਗਰੂਰ ਦੇ ਇਨ੍ਹਾਂ 10 ਸਿੰਘਾਂ 2 ਸਿੰਘਣੀਆਂ ਨੇ ਗਿ੍ਫ਼ਤਾਰੀ ਦਿੱਤੀ। ਜਿੰਨਾਂ 'ਚ ਅੰਗਰੇਜ ਸਿੰਘ, ਹਰਮਨਦੀਪ ਕੌਰ, ਗਗਨਦੀਪ ਕੌਰ, ਅਰਸ਼ਦੀਪ ਸਿੰਘ ਬੈਂਸ, ਦਲਜੀਤ ਸਿੰਘ, ਦਲਬਾਰਾ ਸਿੰਘ, ਸਤਗੁਰ ਸਿੰਘ, ਲਲਿਤ ਕੁਮਾਰ, ਲਵਪ੍ਰਰੀਤ ਸਿੰਘ, ਹਰਸਿਮਰਨਜੀਤ ਸਿੰਘ, ਸਤਨਾਮ ਸਿੰਘ, ਿਛੰਦਰ ਸਿੰਘ ਆਦਿ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ਵਿਚ ਚੱਲ ਕੇ ਮੋਰਚੇ ਵਾਲੇ ਸਥਾਨ ਨੇੜੇ ਦਾਣਾ ਮੰਡੀ ਵਿਖੇ ਗਿ੍ਫ਼ਤਾਰੀ ਦਿੱਤੀ।
ਜੱਥੇ ਨੂੰ ਰਵਾਨਾ ਕਰਦੇ ਹੋਏ ਮੋਰਚੇ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ (ਅ), ਪਰਗਟ ਸਿੰਘ ਮੱਖੂ ਤਿਹਾੜ ਜੇਲ੍ਹ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ ਕਿਸਾਨ ਯੂਨੀਅਨ (ਅ), ਮਾਸਟਰ ਜਗਤਾਰ ਸਿੰਘ ਦਬੜੀਖਾਨਾ, ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ, ਸੁਖਚੈਨ ਸਿੰਘ ਰਣ ਸਿੰਘ ਵਾਲਾ, ਰਣਦੀਪ ਸਿੰਘ ਸੰਧੂ ਪੀਏ, ਸੋਸ਼ਲ ਮੀਡੀਆ ਇੰਚਾਰਜ ਕਿਸਾਨ ਯੂਨੀਅਨ (ਅ), ਕੁਲਵਿੰਦਰ ਸਿੰਘ ਤੇ ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਨਿਭਾਈ ਤੇ ਢਾਡੀ ਜਥਾ ਦਰਸ਼ਨ ਸਿੰਘ ਦਲੇਰ, ਰਾਮ ਸਿੰਘ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ।