ਸੁਨੀਲ ਕੁਮਾਰ ਭੱਟੀ, ਡੇਰਾਬੱਸੀ
ਨਗਰ ਕੌਂਸਲ ਡੇਰਾਬੱਸੀ ਅਧੀਨ ਪੈਂਦੇ ਪਿੰਡ ਮੁਬਾਰਿਕਪੁਰ ਨੇੜੇ ਲੰਘਦੀ ਅੰਬਾਲਾ ਕਾਲਕਾ ਰੇਲਵੇ ਲਾਈਨ ਦੇ ਹੇਠਾਂ ਲੋਕਾਂ ਦੀ ਸੁਵਿਧਾ ਦੇਣ ਲਈ ਬਣਿਆ ਅੰਡਰਪਾਥ ਪਰੇਸ਼ਾਨੀ ਦਾ ਘਰ ਬਣ ਕੇ ਰਹਿ ਗਿਆ ਹੈ। ਅਕਸਰ ਮੀਹ ਪੈਣ ਕਾਰਨ ਮੀਂਹ ਦਾ ਪਾਣੀ ਅੰਡਰਪਾਥ ਵਿਚ ਭਰ ਜਾਂਦਾ ਹੈ। ਜਿਸ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਤੇ ਕੁਝ ਦਿਨ ਪਹਿਲਾਂ ਇਥੇ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸਫ਼ਾਈ ਪੂਰੀ ਹੋਣ ਤੋਂ ਪਹਿਲਾਂ ਹੀ ਮੀਂਹ ਨੇ ਹਾਲਾਤ ਖ਼ਰਾਬ ਕਰ ਦਿੱਤੇ। ਮੀਂਹ ਦੇ ਪਾਣੀ ਨੇ ਅੰਡਰ-ਪਾਥ ਵਿਚ ਭਰੇ ਪਾਣੀ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਿਸਦੇ ਚਲਦੇ ਮੀਂਹ ਦੇ ਪਾਣੀ ਵਿਚ ਕਈ ਵਾਹਨ ਵੀ ਫ਼ਸ ਗਏ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਾਣੀ ਕੱਢਣ ਦੇ ਪੁਖਤਾ ਪ੍ਰਬੰਧ ਨਾ ਹੋਣ 'ਤੇ ਪਰੇਸ਼ਾਨੀ ਉਨ੍ਹਾਂ ਨੂੰ ਭੁਗਤਨਾ ਪੈਂਦੀ ਹੈ। ਸਥਿਤੀ ਉਸ ਸਮੇਂ ਨਾਜ਼ੁਕ ਬਣ ਗਈ, ਜਦੋਂ ਇਥੇ ਭਰੇ ਪਾਣੀ 'ਚੋਂ ਨਿਕਲਦੇ ਸਮੇਂ ਕਾਰ ਸਵਾਰ ਪਰਿਵਾਰ ਨਾਲ ਵਿਚ ਹੀ ਫਸ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ ਨੂੰ ਧੱਕਾ ਲਾਕੇ ਬਾਹਰ ਕੱਿਢਆ। ਮੁਬਾਰਿਕਪੁਰ, ਮੀਰਪੁਰ, ਤਿ੍ਵੈਦੀ ਕੈਂਪ, ਪੰਡਵਾਲਾ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੀਂਹ ਦਾ ਪਾਣੀ ਅੰਡਰਪਾਥ 'ਚ ਨਾ ਭਰੇ ਇਸ ਲਈ ਲੱਖਾਂ ਰੁਪਏ ਖਰਚ ਕੇ ਸੈੱਡ ਪਾਇਆ ਗਿਆ ਸੀ। ਇਕ ਪਾਸੇ ਸੈੱਡ ਪਾ ਦਿੱਤਾ ਗਿਆ ਜਦਕਿ ਦੂਜੇ ਪਾਸੇ ਅੰਡਰਪਾਥ ਉਪਰੋਂ ਖੁੱਲ੍ਹਾ ਰੱਖਣ ਕਰ ਕੇ ਮੀਂਹ ਦਾ ਸਾਰਾ ਪਾਣੀ ਅੰਡਰਪਾਥ 'ਚ ਭਰ ਜਾਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਅੰਡਰਪਾਥ 'ਚ ਡੂੰਘੇ ਟੋਏ ਪੈ ਗਏ ਹਨ। ਜਿਸ ਕਾਰਨ ਅੰਡਰਪਾਥ ਦਾ ਫ਼ਰਸ਼ ਟੁੱਟਣ ਕਾਰਨ ਲੋਹੇ ਦੇ ਸਰੀਏ ਬਾਹਰ ਨਿਕਲ ਗਏ ਹਨ। ਜਿਸ ਕਾਰਨ ਕੋਈ ਵੀ ਭਿਆਨਕ ਹਾਦਸਾ ਵਾਪਰ ਸਕਦਾ ਹੈ।