ਤਰਲੋਚਨ ਸਿੰਘ ਸੋਢੀ, ਕੁਰਾਲੀ,
ਮੁੱਖ ਖੇਤੀਬਾੜੀ ਅਫਸਰ ਐੱਸਏਐੱਸ ਨਗਰ ਡਾਕਟਰ ਗੁਰਬਚਨ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਵਿਭਾਗ ਦੇ ਬਲਾਕ ਮਾਜਰੀ ਦੀ ਟੀਮ ਵੱਲੋਂ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ। ਕੁਰਾਲੀ ਦੇ ਨੇੜਲੇ ਪਿੰਡ ਗੁੰਨੋ ਮਾਜਰਾ, ਖਿਜਰਾਬਾਦ, ਪੜੌਲ ਆਦਿ ਪਿੰਡਾਂ ਵਿਖੇ ਖੇਤੀ ਮਾਹਿਰਾਂ ਦੀ ਟੀਮ ਨੇ ਕਣਕ ਦੀ ਫ਼ਸਲ ਦਾ ਨਿਰੀਖਣ ਕਰਨ ਦੌਰਾਨ ਵੇਖਿਆ ਕਿ ਕਿੱਤੇ-ਕਿੱਤੇ ਕਣਕ ਦੀ ਫ਼ਸਲ ਦੇ ਖੇਤਾਂ 'ਚ ਗੁਲਾਬੀ ਸੁੰਡੀ ਦਾ ਹਮਲਾ ਹੈ। ਇਸ ਮੌਕੇ ਡਾ. ਗੁਰਪ੍ਰਰੀਤ ਸਿੰਘ ਏਡੀਓ ਨੇ ਕਿਸਾਨਾਂ ਨੂੰ ਪਿੰਡ ਗੁੰਨੋਮਾਜਰਾ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੁਲਾਬੀ ਰੰਗ ਦੀਆਂ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ 'ਚ ਮੋਰੀਆਂ ਕਰ ਕੇ ਅੰਦਰ ਚਲੀਆਂ ਜਾਂਦੀਆ ਹਨ ਅਤੇ ਅੰਦਰਲਾ ਮਾਦਾ ਖਾਂ ਜਾਦੀਆਂ ਹਨ। ਜਿਸ ਨਾਲ ਕਣਕ ਦੇ ਬੂਟੇ ਪੀਲੇ ਪੈਣ ਦੌਰਾਨ ਸੁੱਕਣ ਦੌਰਾਨ ਅਖੀਰ 'ਚ ਮਰ ਜਾਂਦੇ ਹਨ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਸੋਨੀਆ ਪਰਾਸ਼ਰ ਨੇ ਕਿਸਾਨਾਂ ਨੂੰ ਰੋਜ਼ਾਨਾਂ ਖੇਤਾਂ 'ਚ ਗੇੜਾ ਮਾਰਨ ਦੀ ਸਲਾਹ ਦਿੱਤੀ, ਤਾਂ ਜੋ ਗੁਲਾਬੀ ਸੁੰਡੀ ਦੀ ਜਾਂਚ ਕੀਤੀ ਜਾ ਸਕੇ । ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਇਸ ਦੀ ਰੋਕਥਾਮ ਲਈ 1 ਕਿਲੋ ਕਲੋਰਪਾਈਰੀਫਾਸ ਜਾਂ 7 ਕਿਲੋ ਫਿਪਰੋਨਿਲ 0.37 ਨੂੰ 20 ਕਿਲੋ ਸਲਾਬੀ ਮਿੱਟੀ 'ਚ ਰਲਾ ਕੇ ਿਛੱਟਾ ਦੇਣ ਦੀ ਸਲਾਹ ਦਿੱਤੀ। ਉਨਾਂ੍ਹ ਨੇ ਕਿਸਾਨਾਂ ਨੂੰ ਦੱਸਿਆ ਕਿ ਿਛੜਕਾ ਨਾਲੋਂ ਛੱਟਾ ਦੇਣਾ ਜ਼ਿਆਦਾ ਲਾਹੇਵੰਦ ਹੁੰਦਾ ਹੈ। ਇਸ ਲਈ ਸਪਰੇਅ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ 'ਤੇ ਸ਼੍ਰੀ ਸ਼ੁਚਪਾਲ ਖੇਤੀਬਾੜੀ ਉਪ ਨਿਰੀਖਕ ਅਤੇ ਕਿਸਾਨ ਜਸਵੀਰ ਸਿੰਘ ਅਤੇ ਗੁਰਪ੍ਰਰੀਤ ਸਿੰਘ ਹਾਜ਼ਰ ਸਨ।