ਸੁਨੀਲ ਕੁਮਾਰ ਭੱਟੀ, ਡੇਰਾਬੱਸੀ
ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਡੇਰਾਬੱਸੀ ਵਿਖੇ ਵਿਗਿਆਨ ਪ੍ਰਤੀਯੋਗਤਾ ਦਾ ਪੋ੍ਗਰਾਮ ਫੇਸਬੁੱਕ ਦੇ ਮਾਧਿਅਮ ਦੁਆਰਾ ਆਯੋਜਿਤ ਕੀਤਾ ਗਿਆ। ਪੋ੍ਗਰਾਮ ਦੀ ਮੇਜ਼ਬਾਨੀ ਸਕੂਲ ਦੀ ਅਧਿਆਪਕਾ ਸ੍ਰੀਮਤੀ ਕਾਜਲ ਧੀਮਾਨ ਨੇ ਕੀਤੀ। ਇਸ ਵਿਗਿਆਨ ਪ੍ਰਤੀਯੋਗਤਾ ਮੁਕਾਬਲੇ 'ਚ ਛੇ ਸਕੂਲਾਂ ਨੇ ਭਾਗ ਲਿਆ। ਜਿਸ 'ਚ 'ਲਾਰਡ ਮਹਾਂਵੀਰ ਜੈਨ ਪਬਲਿਕ ਸਕੂਲ', 'ਨਿਊ ਕੈਂਬਰਿਜ ਇੰਟਰਨੈਸ਼ਨਲ ਸਕੂਲ', 'ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ', 'ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ', 'ਸਤਲੁਜ ਵਰਲਡ ਸਕੂਲ' ਅਤੇ 'ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ' ਸ਼ਾਮਲ ਹੋਏ। ਪਹਿਲੇ ਭਾਗ 'ਚ ਵਿਗਿਆਨ ਦੇ ਮੁੱਖ ਮੁੱਦਿਆਂ ਨੂੰ ਉਠਾਇਆ ਗਿਆ ਅਤੇ ਦੂਸਰੇ ਭਾਗ 'ਚ ਰਸਾਇਣ ਵਿਗਿਆਨ ਅਤੇ ਤੀਜੇ ਭਾਗ 'ਚ ਭੌਤਿਕ ਵਿਗਿਆਨ ਅਤੇ ਚੌਥੇ ਭਾਗ 'ਚ ਜੀਵ ਵਿਗਿਆਨ ਨਾਲ ਸਬੰਧਿਤ ਪ੍ਰਸ਼ਨ ਪੁੱਛੇ ਗਏ ਅਤੇ ਪੰਜਵਾਂ ਭਾਗ ਵਿਗਿਆਨੀਆਂ ਦੀਆਂ ਤਸਵੀਰਾਂ ਦੀ ਪਛਾਣ ਉੱਪਰ ਆਧਾਰਿਤ ਸੀ। ਇਸ ਪ੍ਰਤੀਯੋਗਤਾ ਦਾ ਆਧਾਰ ਨੌਵੀਂ ਅਤੇ ਦਸਵੀਂ ਜਮਾਤ ਦਾ ਦੂਸਰੀ ਟਰਮ ਦਾ ਵਿਗਿਆਨ ਦਾ ਪਾਠਕ੍ਰਮ ਸੀ। ਸਾਰੇ ਸਕੂਲਾਂ ਦੇ ਬੱਚਿਆਂ ਨੇ ਇਸ ਪੋ੍ਗਰਾਮ ਦਾ ਭਰਪੂਰ ਆਨੰਦ ਮਾਣਿਆ ਜੋ ਕਿ ਗਿਆਨਮਈ ਸਾਬਤ ਹੋਇਆ। ਇਸ ਵਿਗਿਆਨ ਪ੍ਰਤੀਯੋਗਤਾ 'ਚ 'ਸ੍ਰੀ ਸੁਖਮਨੀ ਇੰਟਰਨੈਸ਼ਨਲ ਸਕੂਲ' ਨੇ ਪਹਿਲਾ ਸਥਾਨ ਅਤੇ 'ਲਾਲਾ ਦੀਪ ਚੰਦ ਜੈਨ ਪਬਲਿਕ ਸਕੂਲ' ਨੇ ਦੂਸਰਾ ਸਥਾਨ ਅਤੇ 'ਸਤਲੁਜ ਵਰਲਡ ਸਕੂਲ' ਨੇ ਤੀਜਾ ਸਥਾਨ ਪ੍ਰਰਾਪਤ ਕੀਤਾ।
ਇਸ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਚਰਨਪ੍ਰਰੀਤ ਕੌਰ ਨੇ ਵਿਗਿਆਨ ਪ੍ਰਤੀਯੋਗਤਾ ਦੇ ਸਾਰੇ ਭਾਗੀਦਾਰਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।