ਜ. ਸ., ਚੰਡੀਗੜ੍ਹ : ਜਾਗਰਣ ਗਰੁੱਪ ਦੇ ਸੁਰੱਖਿਆ ਮਹਾਅਭਿਆਨ ਨੂੰ ਲੈ ਕੇ ਜਿਥੇ ਸ਼ਹਿਰ 'ਚ ਅਸਰ ਦਿਸਣ ਲਗ ਪਿਆ ਹੈ, ਉਥੇ ਹੀ ਸ਼ਹਿਰ ਦੇ ਵਪਾਰੀ ਸੰਗਠਨ ਵੀ ਸਰਗਰਮ ਹੋ ਗਏ ਹਨ। ਵਪਾਰੀ ਇਸ ਸਮੇਂ ਆਪਣੇ ਕਰਮਚਾਰੀਆਂ ਅਤੇ ਖਰੀਦਦਾਰੀ ਕਰਨ ਦੇ ਲਈ ਆਏ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰ ਰਹੇ ਹਨ। ਉਥੇ ਹੀ 9 ਦਸੰਬਰ ਨੂੰ ਸ਼ਹਿਰ 'ਚ ਕਈ ਥਾਵਾਂ 'ਤੇ ਸਹੁੰ ਚੁੱਕ ਸਮਾਰੋਹ ਹੋ ਰਹੇ ਹਨ, ਜਿੱਥੇ ਸ਼ਹਿਰ ਦੇ ਸਾਰੇ ਅਹਿਮ ਵਪਾਰੀ ਸੰਗਠਨ ਤੇ ਮਾਰਕੀਟ ਐਸੋਸੀਏਸ਼ਨਾਂ ਵੀ ਇਨ੍ਹਾਂ ਸਮਾਰੋਹਾਂ 'ਚ ਸ਼ਾਮਲ ਹੋ ਕੇ ਆਪਣੀ ਭਾਗੀਦਾਰੀ ਨਿਭਾਉਣ ਦੇ ਲਈ ਤਿਆਰ ਹਨ। ਵਪਾਰੀ ਸੰਗਠਨ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਨੂੰ ਖੁਦ ਇਸ ਦਿਨ ਸਹੁੰ ਚੁੱਕਣ ਲਈ ਜਾਗਰੂਕ ਕਰ ਰਹੇ ਹਨ। ਪੰਚਕੂਲਾ ਅਤੇ ਮੁਹਾਲੀ ਦੇ ਸਾਰੇ ਹੀ ਵਪਾਰੀ ਆਪਣੀ-ਆਪਣੀ ਮਾਰਕੀਟ 'ਚ ਅਭਿਆਨ ਦੇ ਤਹਿਤ ਸਹੁੰ ਚੁੱਕਣ ਦੇ ਲਈ ਤਿਆਰ ਕਰ ਰਹੇ ਹਨ। ਅਜਿਹੇ 'ਚ ਟ੍ਰਾਈਸਿਟੀ ਦੇ ਹਜ਼ਾਰਾਂ ਵਪਾਰੀ ਇਸ ਮਹਾਅਭਿਆਨ 'ਚ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਜਾਗਰਣ ਗਰੁੱਪ ਵੱਲੋਂ ਇਕ ਮਹੀਨੇ ਤੋਂ ਸੜਕ ਸੁਰੱਖਿਆ ਨੂੰ ਲੈ ਕੇ ਮਹਾਅਭਿਆਨ ਚਲਾਇਆ ਜਾ ਰਿਹਾ ਹੈ, ਜਿਸਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਸ਼ਹਿਰ ਦੀ ਕੋਈ ਵੀ ਐਸੋਸੀਏਸ਼ਨ ਅਤੇ ਵਿਅਕਤੀ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਦਿਨ ਇਸ ਮਹਾਅਭਿਆਨ ਨੂੰ ਲੈ ਕੇ ਸਹੁੰ ਚੁੱਕ ਕੇ ਆਪਣੀ ਆਹੂਤੀ ਪਾ ਸਕਦਾ ਹੈ। ਇਹ ਮਹਾਅਭਿਆਨ ਦਾ ਸ਼ਹਿਰ 'ਚ ਕਾਫੀ ਅਸਰ ਦਿਖਾਈ ਦੇ ਰਿਹਾ ਹੈ। ਇਸ ਸਮੇਂ ਹਰ ਕੋਈ ਟ੍ਰੈਫਿਕ ਨਿਯਮਾਂ ਪ੍ਰਤੀ ਅਵੇਅਰ ਹੋਣਾ ਚਾਹ ਰਿਹਾ ਹੈ। ਉਨ੍ਹਾਂ ਦੀ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਅੰਤਰਗਤ ਆਉਣ ਵਾਲੇ ਵਪਾਰੀ 9 ਦਸੰਬਰ ਨੂੰ ਆਪਣੇ-ਆਪਣੇ ਏਰੀਏ 'ਚ ਸਹੁੰ ਚੁੱਕ ਸਮਾਗਮ ਕਰਵਾ ਰਹੇ ਹਨ, ਜਿਸ ਨੂੰ ਲੈ ਕੇ ਵਪਾਰੀਆਂ 'ਚ ਕਾਫੀ ਉਤਸ਼ਾਹ ਹੈ। ਚੰਦਰ ਵਰਮਾ ਪ੍ਰਧਾਨ ਚੰਡੀਗੜ੍ਹ ਬਿਜ਼ਨੈੱਸ ਕੌਂਸਲ ਇਸ ਅਭਿਆਨ ਦੇ ਤਹਿਤ ਸ਼ਹਿਰ ਦੀ ਹਰ ਮਾਰਕੀਟ ਐਸੋਸੀਏਸ਼ਨ ਨਾਲ ਜੁੜਨ ਦੇ ਲਈ ਤਿਆਰ ਹਨ। ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਨੂੰ ਵਪਾਰੀਆਂ ਅਤੇ ਦੁਕਾਨ ਕਰਮਚਾਰੀਆਂ ਦੇ ਨਾਲ ਮਿਲ ਕੇ ਇਸ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣਾ ਚਾਹੀਦਾ ਹੈ। ਚਰਨਜੀਤ ਸਿੰਘ ਪ੍ਰਧਾਨ ਵਪਾਰ ਮੰਡਲ ਅਤੇ ਉਨ੍ਹਾਂ ਦੇ ਸਾਰੇ ਸਾਥੀ ਇਸ ਸਮਾਰੋਹ 'ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਵੱਲੋਂ ਖੁਦ ਵੀ ਇਕ ਅਜਿਹੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਸ ਅਭਿਆਨ ਦੇ ਕਾਰਨ ਅਗਰ ਇਕ ਵੀ ਜਾਨ ਬਚਦੀ ਹੈ ਤਾਂ ਬਹੁਤ ਵੱਡੀ ਪ੍ਰਰਾਪਤੀ ਹੋਵੇਗੀ। ਇਸ ਨਾਲ ਹੁਣ ਲੋਕ ਟ੍ਰੈਫਿਕ ਨਿਯਮਾਂ ਪ੍ਰਤੀ ਕਾਫੀ ਜਾਗਰੂਕ ਹੋ ਗਏ ਹਨ। ਦੀਪ ਕਿ੍ਸ਼ਨ ਚੌਹਾਨ ਪ੍ਰਧਾਨ ਪੰਚਕੂਲਾ ਜਵੈਲਰਜ਼ ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਸੈਕਟਰ-17 ਪਲਾਜ਼ਾ 'ਚ 9 ਦਸੰਬਰ ਨੂੰ ਮਹਾਅਭਿਆਨ ਦੇ ਤਹਿਤ ਇਕ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪਹਿਲਾਂ ਟ੍ਰੈਫਿਕ ਨਿਯਮਾਂ ਦੇ ਬਾਰੇ 'ਚ ਚਰਚਾ ਕੀਤੀ ਜਾਵੇਗੀ। ਇਸ ਅਭਿਆਨ 'ਚ ਪਲਾਜ਼ਾ 'ਚ ਘੁੰਮਣ ਆਏ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟ੍ਰੈਫਿਕ ਪੁਲਿਸ ਨੂੰ ਵੀ ਹਰ ਮਹੀਨੇ ਕਿਸੇ ਨਾ ਕਿਸੇ ਮਾਰਕੀਟ 'ਚ ਵਪਾਰੀਆਂ ਦੇ ਨਾਲ ਮਿਲ ਕੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਉਣੇ ਚਾਹੀਦੇ ਹਨ। ਸੰਜੀਵ ਚੱਢਾ ਪ੍ਰਧਾਨ ਸੈਕਟਰ-17 ਮਾਰਕੀਟ ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਦੇ ਸੈਕਟਰ-22 'ਚ ਜਾਮ ਅਤੇ ਪਾਰਕਿੰਗ ਦੀ ਕਾਫੀ ਦਿੱਕਤ ਰਹਿੰਦੀ ਹੈ। ਟ੍ਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਵੱਲੋਂ 9 ਦਸੰਬਰ ਨੂੰ ਲੋਕਾਂ ਦੇ ਨਾਲ ਮਿਲ ਕੇ ਸਹੁੰ ਚੁੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਵਿਸ਼ੂ ਦੁੱਗਲ ਪ੍ਰਧਾਨ ਸੈਕਟਰ-22 ਕਿਰਨ ਬਲਾਕ ਮਾਰਕੀਟ ਐਸੋਸੀਏਸ਼ਨ ਵਪਾਰ ਮੰਡਲ ਵੱਲੋਂ ਹਰ ਮਾਰਕੀਟ ਐਸੋਸੀਏਸ਼ਨ ਨੂੰ ਇਸ ਮਹਾਅਭਿਆਨ ਦੇ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਉਨ੍ਹਾਂ ਦੀ ਇਸ ਮਹਾਅਭਿਆਨ ਨੂੰ ਲੈ ਕੇ ਸੈਕਟਰ-48 ਦੀ ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਕੰਵਲ ਸੂਰੀ ਦੇ ਨਾਲ ਇਸ ਸਬੰਧੀ ਡੂੰਘੀ ਚਰਚਾ ਹੋਈ ਹੈ। 9 ਦਸੰਬਰ ਨੂੰ ਮੋਟਰ ਮਾਰਕੀਟ ਐਸੋਸੀਏਸ਼ਨ ਦੇ ਵਪਾਰੀ ਅਤੇ ਮਕੈਨਿਕ ਸਹੁੰ ਚੁੱਕਣਗੇ। ਆਨੰਦ ਸਿਆਲ ਉਪ ਪ੍ਰਧਾਨ ਵਪਾਰ ਮੰਡਲ ਜਾਗਰਣ ਮਹਾਅਭਿਆਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
ਇਸ ਸਮੇਂ ਲੋਕ ਟ੍ਰੈਫਿਕ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ। 9 ਦਸੰਬਰ ਨੂੰ ਲੈ ਕੇ ਉਨ੍ਹਾਂ ਦੇ ਅੰਡਰ ਆਉਣ ਵਾਲੀਆਂ ਸਭ ਮਾਰਕੀਟ ਐਸੋਸੀਏਸ਼ਨਾਂ ਸਹੁੰ ਚੁੱਕ ਸਮਾਗਮ ਕਰਵਾਉਣਗੀਆਂ। ਉਹ ਖੁਦ ਹਰ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਇਸ ਸਬੰਧੀ ਗੱਲਬਾਤ ਕਰ ਰਹੇ ਹਨ।
-ਕੈਲਾਸ਼ ਚੰਦ ਜੈਨ, ਪ੍ਰਧਾਨ ਉਦਯੋਗ ਵਪਾਰ ਮੰਡਲ।