ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ 'ਚ ਛੋਲੇ-ਭਠੂਰੇ ਵਾਲਾ ਵੈਂਡਰ ਇਨ੍ਹਾਂ ਦਿਨੀਂ ਸੁਰਖੀਆਂ 'ਚ ਹਨ। ਸਟ੍ਰੀਟ ਵੈਂਡਰ ਸੰਜੇ ਰਾਣਾ ਵੈਕਸੀਨੇਸ਼ਨ ਕੈਂਪੇਨ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਉਨ੍ਹਾਂ ਦੀ ਸਰਾਹਨਾ ਕਰ ਚੁੱਕੇ ਹਨ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ 'ਮਨ ਕੀ ਬਾਤ' ਸਮਾਗਮ 'ਚ ਚੰਡੀਗੜ੍ਹ ਦੇ ਸਟ੍ਰੀਟ ਵੈਂਡਰ ਸੰਜੇ ਰਾਣਾ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਸਟ੍ਰੀਟ ਵੇਂਡਰ ਸੰਜੇ ਰਾਣਾ ਚੰਡੀਗੜ੍ਹ ਦੇ ਸੈਕਟਰ 29 'ਚ ਸਾਈਕਲ ਤੇ ਰੇਹੜੀ ਲਾ ਕੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਮੁਫ਼ਤ ਛੋਲੇ ਭਠੂਰੇ ਖਿਲਾ ਰਹੇ ਹਨ। ਸੰਜੇ ਰਾਣਾ ਦਾ ਇਸ ਤੋਂ ਇਕ ਹੀ ਮਕਸਦ ਹੈ ਕਿ ਸ਼ਹਿਰ ਦੇ ਸਾਰੇ ਲੋਕ ਜਲਦ ਵੈਕਸੀਨ ਲਗਵਾ ਕੇ ਇਨਫੈਕਸ਼ਨ ਤੋਂ ਖ਼ੁਦ ਨੂੰ ਸੁਰੱਖਿਅਤ ਕਰ ਸਕਣ। ਜ਼ਿਆਦਾ ਤੋਂ ਜ਼ਿਆਦਾ ਲੋਕ ਵੈਕਸੀਨ ਲਗਵਾਉਣ ਇਸਲਈ ਸਟ੍ਰੀਟ ਵੇਂਡਰ ਸੰਜੇ ਰਾਣਾ ਨੇ ਇਹ ਪਹਿਲ ਸ਼ੁਰੂ ਕੀਤੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਸੰਜੇ ਰਾਣਾ ਦੀ ਪੋਸਟ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੈਕਟਰ-29 ਦੇ ਇਕ ਸਟਰੀਟ ਵੈਂਡਰ ਦੇ ਜਜ਼ਬੇ ਨੂੰ ਸਰਾਹਿਆ ਹੈ। ਕੋਰੋਨਾ ਟੀਕਾਕਰਨ ਨੂੰ ਵਧਾਵਾ ਦੇਣ ਲਈ ਸੈਕਟਰ-29 ਦੇ ਇਕ ਸਟਰੀਨ ਵੈਂਡਰ ਨੇ ਜਦੋਂ ਵੈਕਸੀਨ ਲਗਵਾਉਣ ਵਾਲਿਆਂ ਨੂੰ ਫ੍ਰੀ ’ਚ ਇਕ ਪਲੇਟ ਛੋਲੇ-ਭਠੂਰੇ ਦੇਣ ਦਾ ਐਲਾਨ ਕਰ ਦਿੱਤਾ ਤਾਂ ਪ੍ਰਸ਼ਾਸਕ ਬਦਨੌਰ ਨੇ ਵੀ ਇਸ ਸਟਰੀਨ ਵੇਂਡਰ ਦੀ ਪੋਸਟ ਆਪਣੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕਰ ਲਈ, ਤਾਂ ਕਿ ਲੋਕ ਘਟੋ-ਘੱਟ ਇਕ ਸਟਰੀਨ ਵੈਂਡਰ ਦੇ ਜਜ਼ਬੇ ਨੂੰ ਦੇਖ ਕੇ ਹੀ ਟੀਕਾਕਰਨ ਲਈ ਅੱਗੇ ਆਉਣ ਤੇ ਕੋਰੋਨਾ ਮਹਾਮਾਰੀ ਖ਼ਿਲਾਫ਼ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ।
ਸੈਕਟਰ-29 ਰੇਹੜੀ ਮਾਰਕੀਟ 'ਚ ਬੀਤੇ 17 ਸਾਲ ਤੋਂ ਲਗਾ ਰਹੇ ਰੇਹੜੀ
ਸੈਕਟਰ-29 ਬੀ ਦੀ ਰੇਹੜੀ ਮਾਰਕੀਟ 'ਚ ਸਟ੍ਰੀਟ ਵੈਂਡਰ ਸੰਜੇ ਰਾਣਾ ਪਿਛਲੇ 17 ਸਾਲਾਂ ਤੋਂ ਸਾਈਕਲ 'ਤੇ ਹੀ ਛੋਲੇ-ਭਠੂਰੇ ਵੇਚਣ ਦੀ ਰੇਹੜੀ ਲਾ ਰਹੇ ਹਨ। ਰਾਣਾ ਨੇ ਦੱਸਿਆ ਕਿ ਉਹ ਐਤਵਾਰ ਨੂੰ ਬੰਦ ਰੱਖਦੇ ਹਨ ਪਰ ਹੁਣ ਜੋ ਲੋਕ ਵੀ ਟੀਕਾਕਰਨ ਕਰਵਾਉਣ ਆਉਂਦੇ ਹਨ ਉਹ ਐਤਵਾਰ ਨੂੰ ਵੀ ਉਨ੍ਹਾਂ ਦੀ ਦੁਕਾਨ 'ਤੇ ਪੁੱਛਦੇ ਚੱਲੇ ਆਉਂਦੇ ਹਨ, ਅਜਿਹੇ 'ਚ ਹੁਣ ਅਗਲੇ ਐਤਵਾਰ ਤੋਂ ਵੀ ਰਾਣਾ ਟੀਕਾਕਰਨ ਕਰਵਾ ਕੇ ਆਉਣ ਵਾਲੇ ਲੋਕਾਂ ਨੂੰ ਫ੍ਰੀ 'ਚ ਛੋਲੇ ਭਠੂਰੇ ਖਵਾਉਣ ਲਈ ਰੇਹੜੀ ਲਾਉਣਗੇ।
ਵਿਆਹ ਤੋਂ 17 ਸਾਲ ਬਾਅਦ ਮਿਲੀ ਸੰਤਾਨ, ਬੇਟੀ ਦੇ ਕਹਿਣ 'ਤੇ ਸ਼ੁਰੂ ਕੀਤਾ
ਸਟ੍ਰੀਟ ਵੈਂਡਰ ਸੰਜੇ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਦੇ 17 ਸਾਲ ਬਾਅਦ ਉਨ੍ਹਾਂ ਨੂੰ ਇਕ ਬੇਟੀ ਦੇ ਰੂਪ 'ਚ ਸੰਤਾਨ ਦੀ ਪ੍ਰਾਪਤੀ ਹੋਈ। ਬੇਟੀ ਰਿਧੀਮਾ ਦੇ ਕਹਿਣ 'ਤੇ ਉਨ੍ਹਾਂ ਨੇ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ। ਸੰਜੇ ਰਾਣਾ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਹੋ ਗਿਆ ਹੈ, ਜੋ ਵੀ ਲੋਕ ਵੈਕਸੀਨ ਲਾ ਕੇ ਆਉਂਦੇ ਹਨ, ਨਾਲ 'ਚ ਸਰਕਾਰੀ ਦਸਤਾਵੇਜ ਜਾਂ ਮੋਬਾਈਲ ਮੈਸੇਜ ਦਿਖਾਉਂਦੇ ਹਨ ਉਨ੍ਹਾਂ ਨੂੰ ਉਹ ਇਕ ਪਲੇਟ ਫ੍ਰੀ 'ਚ ਛੋਲੇ-ਭਠੂਰੇ ਖਵਾਉਂਦੇ ਹਨ। ਤਾਂ ਜੋ ਟੀਕਾਕਰਨ ਰਾਹੀਂ ਜਲਦ ਲੋਕ ਇਸ ਮਹਾਮਾਰੀ ਨੂੰ ਮਾਤ ਦੇ ਸਕਣ।