ਜੇਕੇ ਬੱਤਾ, ਨਿਆਗਾਓਂ,
ਪਿੰਡ ਟਾਂਡਾ ਕਰੋਰਾ ਨਿਆਗਾਓਂ ਵਿਖੇ ਪਿੰਡ ਦੇ ਨੌਜਵਾਨ ਕਲੱਬ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ ਦੇ ਪ੍ਰਧਾਨ ਸਤਨਾਮ ਸਿੰਘ ਟਾਂਡਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਟਾਂਡਾ ਤੇ ਪਿੰਡ ਦੀ ਕਿਰਕਟ ਟੀਮ ਦੇ ਸਹਿਯੋਗ ਨਾਲ ਦੁਸਰਾ ਕਿਰਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਖੇਡ ਮੇਲੇ 'ਚ 32 ਟੀਮਾਂ ਪੰਜਾਬ, ਹਰਿਆਣਾ ,ਹਿਮਾਚਲ ਪ੍ਰਦੇਸ਼ ਤੋਂ ਵਖਰੇ ਵਖਰੇ ਪਿੰਡਾਂ ਤੋਂ ਟੀਮਾਂ ਨੇ ਭਾਗ ਲਿਆ। ਦੋ ਰੋਜ਼ਾ ਇਸ ਟੂਰਨਾਮੈਂਟ ਵਿਚ ਪਹਿਲਾਂ ਸਥਾਨ 21000 ਖਾਨਪੁਰ ਹਰਿਆਣਾ ਤੇ ਦੁਜਾ ਸਥਾਨ 11000 ਗੋਚਰ ਪੰਜਾਬ ਨੇ ਹਾਸਲ ਕੀਤਾ। ਤੀਜਾ ਸਥਾਨ ਪਿੰਡ ਟਾਂਡਾ ਕਰੋਰਾ 3100 ਤੇ ਚੌਥਾ ਸਥਾਨ ਸੈਕਟਰ 32 ਚੰਡੀਗੜ੍ਹ ਨੇ ਹਾਸਲ ਕੀਤਾ। ਮੈਨ ਆਫ ਦਿ ਸੀਰੀਜ਼ ਸ਼ਿੁਵਮ ਖਾਨਪੁਰ ਰਿਹਾ। ਇਸ ਪ੍ਰਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੇ ਭਰਾ ਨਵਦੀਪ ਸਿੰਘ ਗੋਲਡੀ ਤੇ ਡਾਕਟਰ ਚੰਦਰ ਸ਼ੇਖਰ ਨੇ ਹਾਜ਼ਰੀ ਭਰੀ। ਨਵਦੀਪ ਸਿੰਘ ਗੋਲਡੀ ਵਲੋਂ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ ਟਾਂਡਾ ਨੁੰ 31000 ਦੇਣ ਦਾ ਐਲਾਨ ਕੀਤਾ। ਇਸ ਟੁਰਨਾਮੈਂਟ 'ਚ ਸਤਨਾਮ ਸਿੰਘ ਟਾਂਡਾ ਕਲੱਬ ਪ੍ਰਧਾਨ ਸੱਜਣ ਸਿੰਘ ਸਰਪੰਚ ਰਾਜੁ ਸਿੰਘ ਸਾਬਕਾ ਪੰਚ ਵਲੋਂ ਮੁਖ ਭੁਮਿਕਾ ਨਿਭਾਈ ਗਈ ਸਤਨਾਮ ਸਿੰਘ ਟਾਂਡਾ ਵਲੋਂ ਪਿੰਡ ਦੀਆਂ ਦੋਵੇਂ ਟੀਮਾਂ ਦਾ ਵਿਸ਼ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਸ਼ੇਸ਼ ਤੌਰ ਗੋਪਾਲ ਸੁੱਖੋਮਾਜਰੀ, ਗੁਰਦੇਵ ਸਿੰਘ ਰਿੰਕਾ, ਪੰਜਾਬੀ ਸਿੰਗਰ, ਸ਼ਿੰਦਾ ਸਿੰਘ, ਪਰਮਜੀਤ ਸਿੰਘ ਟਾਂਡਾ, ਪ੍ਰਰਾਪਰਟੀ ਡੀਲਰ ਖੁਸ਼ਵਿੰਦਰ ਸਿੰਘ, ਮੰਗਾਂ ਸਿੰਘ, ਸਾਬਕਾ ਸਰਪੰਚ ਜੋਗਿੰਦਰ ਪਾਲ ਕਾਨੇ ਦਾ ਵਾੜਾ, ਹੰਸਾ ਚੌਧਰ, ਰੀਸ਼ੂ ਰਾਣਾ, ਡਾਕਟਰ ਜਗਪਾਲ ਚੌਧਰੀ ਕੌਂਸਲਰ ਚੰਡੀਗੜ੍ਹ ਪੰਮੀ, ਸਰਪੰਚ ਪੇ੍ਮਪੁਰਾ ਜਗਾ ਨਾਡਾ, ਕ੍ਰਿਸ਼ਨ ਕਾਂਸਲ ਵਲੋਂ ਹਾਜ਼ਰੀ ਲੁਆਈ ਗਈ। ਗ੍ਰਾਮ ਪੰਚਾਇਤ ਟਾਂਡਾ ਕਰੋਰਾ ਵਲੋਂ ਕੁਲਦੀਪ ਸਿੰਘ ਪੰਚ, ਗੁਰਨਾਮ ਸਿੰਘ ਪੰਚ, ਸੋਨੀ ਸਿੰਘ ਪੰਚ, ਕਾਮਾ ਸਿੰਘ ਪੰਚ, ਸਵਰਗਵਾਸੀ ਸੱਜਣ ਸਿੰਘ ਪੰਚ ਦੇ ਲੜਕੇ ਸਤਨਾਮ ਸਿੰਘ ਹਾਜ਼ਰ ਸਨ। ਇਸ ਖੇਡ ਮੇਲੇ ਦੌਰਾਨ ਸੁਖੀ ਤੇ ਈਸ਼ਵਰ ਸਿੰਘ ਵਲੋਂ ਖਜ਼ਾਨਚੀ ਤੇ ਓਂਕਾਰ ਸਿੰਘ ਹੰਸਾ, ਕੁਲਦੀਪ ਸਿੰਘ ਦੀਪੀ ਵਲੋਂ ਕਪਤਾਨ ਦੀਆਂ ਸੇਵਾਵਾਂ ਨਿਭਾਈਆਂ ਗਈਆਂ। ਪਿੰਡ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਪੁਰਾ ਸਹਿਯੋਗ ਦਿੱਤਾ। ਇਸ ਮੌਕੇ ਦਵਿੰਦਰ ਸਿੰਘ ਲਾਡੀ ,ਨਿਰਮੈਲ ਸਿੰਘ ਗੋਰਾ, ਗੋਬਿੰਦ ਸਿੰਘ, ਸੰਧੂ ਸਿੰਘ, ਸੁੱਖਾ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ, ਜੰਗ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ, ਹਰਨੇਕ ਸਿੰਘ, ਬੈਲ ਸਿੰਘ, ਜੈ ਸਿੰਘ ਅਤੇ ਸ਼ੇਰ ਸਿੰਘ ਹਾਜ਼ਰ ਸਨ।