ਜੇਐੱਨਐੱਨ, ਚੰਡੀਗੜ੍ਹ : ਪੰਜਾਬੀ ਸਿੰਗਰ ਪਰਮੀਸ਼ ਵਰਮਾ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਨਾਮਜ਼ਦ ਪ੍ਰਸਿੱਧ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਪਿਛਲਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਫੇਜ-1 ਥਾਣਾ ਪੁਲਿਸ ਦੇ ਦੁਬਾਰਾ ਕੋਰਟ 'ਚ ਪੇਸ਼ ਕੀਤਾ। ਪੁਲਿਸ ਵੱਲੋਂ ਅਦਾਲਤ 'ਚ ਬੁੱਢਾ ਦੇ ਰਿਮਾਂਡ ਦੀ ਮੰਗ ਨਾ ਕਰਨ 'ਤੇ ਅਦਾਲਤ ਨੇ ਦੋਸ਼ੀ ਬੁੱਢਾ ਨੂੰ ਨਿਆਂਇਕ ਹਿਰਾਸਤ 'ਚ ਭੇੱਜ ਦਿੱਤਾ ਹੈ।
ਦੂਜੇ ਪਾਸੇ ਪੰਜਾਬੀ ਸਿੰਗਰ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵ੍ਹਟਸਐੱਪ ਕਾਲ 'ਤੇ ਮੈਸੇਜ ਭੇਜ ਕੇ ਰਿਸ਼ਵਤ ਮੰਗਣ ਦੇ ਮਾਮਲੇ 'ਚ ਫੇਜ-8 ਥਾਣਾ ਪੁਲਿਸ ਨੇ ਗੈਂਗਸਟਰ ਸੁੱਖਪ੍ਰੀਤ ਬੁੱਢਾ ਨੂੰ ਗ੍ਰਿਫ਼ਤਾਰ ਕਰ ਕੋਰਟ 'ਚ ਪੇਸ਼ ਕੀਤਾ। ਫੇਜ-8 ਥਾਣੇ ਦੇ ਐੱਸਐੱਚਓ ਸ਼ਿਵਦੀਪ ਬਰਾੜ ਨੇ ਅਦਾਲਤ 'ਚ ਬੁੱਢਾ ਦੇ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪੁਲਿਸ ਨੇ ਅਦਾਲਤ 'ਚ ਤਰਕ ਦਿੱਤਾ ਕਿ ਗਿੱਪੀ ਗਰੇਵਾਲ ਤੋਂ ਦਿਲਪ੍ਰੀਤ ਢਾਹਾ ਤੇ ਬੁੱਢਾ ਨੇ ਮਿਲ ਕੇ ਰਿਸ਼ਵਤ ਲੈਣ ਦਾ ਪਲਾਨ ਬਣਾਇਆ ਸੀ। ਇਸ ਮਾਮਲੇ 'ਚ ਵ੍ਹਟਸਐਪ ਕਾਲ ਦੇ ਵਾਇਸ ਸੈਂਪਲ ਦੀ ਜਾਂਚ ਬੁੱਢਾ ਤੋਂ ਕਰਵਾਣੀ ਹੈ। ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਬੁੱਢਾ ਦੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਦੀ ਮਨਜ਼ੂਰੀ ਦਿੱਤੀ ਹੈ। 14 ਦਿਨਾਂ ਦੇ ਰਿਮਾਂਡ 'ਚ ਪੁਲਿਸ ਦੇ ਹੱਥ ਕੁਝ ਨਹੀਂ ਲਗਿਆ ਹੈ।