ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ: ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਸਾਇੰਸਿਜ਼ ਵੱਲੋਂ ਮਹਾਨ ਗਣਿਤ-ਸ਼ਾਸਤਰੀ ਸ਼੍ਰੀਨਿਵਾਸ ਰਾਮਾਨੁਜ਼ਨ ਦੇ ਜਨਮ ਦਿਨ ਦੀ ਯਾਦ 'ਚ ਰਾਸ਼ਟਰੀ ਗਣਿਤ ਦਿਵਸ-2021 ਮਨਾਇਆ ਗਿਆ। ਇਹ ਪੋ੍ਗਰਾਮ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ, ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੁਆਰਾ ਉਤਪੇ੍ਰਰਕ ਅਤੇ ਸਮਰਥਨ ਕੀਤਾ ਗਿਆ।
ਇਸ ਸਮਾਗਮ ਦਾ ਮੁੱਖ ਉਦੇਸ਼ ਇੱਕ ਪਲੇਟਫ਼ਾਰਮ ਪ੍ਰਦਾਨ ਕਰਨਾ ਸੀ, ਜਿੱਥੇ ਵਿਦਿਆਰਥੀ ਗਣਿਤ ਦੀਆਂ ਐਪਲੀਕੇਸ਼ਨਾਂ ਬਾਰੇ ਆਪਣੇ ਗਿਆਨ 'ਚ ਵਾਧਾ ਕਰ ਸਕਦੇ ਹਨ। ਸਮਾਗਮ 'ਚ ਕੁਇਜ਼ ਜ਼ੈਨ ਅਤੇ ਮਾਹਿਰ ਭਾਸ਼ਣ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪੋ੍. ਡਾ: ਪਰਵਿੰਦਰ ਸਿੰਘ ਨੇ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦਾ ਉਦਘਾਟਨ ਕੀਤਾ।ਡਾ. ਦਿਨੇਸ਼ ਖੁਰਾਣਾ, ਗਣਿਤ ਵਿਭਾਗ ਦੇ ਮੁਖੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ 'ਪ੍ਰਰਾਈਮਜ਼ ਬਾਰੇ ਕੁਝ ਦਿਲਚਸਪ ਤੱਥ' ਵਿਸ਼ੇ 'ਤੇ ਮਾਹਿਰ ਭਾਸ਼ਣ ਦਿੰਦੇ ਹੋਏ ਪ੍ਰਰਾਈਮਜ਼ ਨੂੰ ਸੰਭਾਲਣ ਅਤੇ ਗਣਿਤ 'ਚ ਇਸਦੀ ਮਹੱਤਤਾ ਬਾਰੇ ਦੱਸਿਆ।
ਸਮਾਗਮ ਦੌਰਾਨ ਆਨਲਾਈਨ ਮੋਡ 'ਚ ਆਯੋਜਿਤ ਕੁਇਜ਼ ਜ਼ੈਨ ਮੁਕਾਬਲੇ 'ਚ 1,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਭਾਰੀ ਸ਼ਮੂਲੀਅਤ ਨੇ ਭਾਗੀਦਾਰਾਂ ਦੇ ਗਿਆਨ ਅਤ ਯੋਗਤਾ ਨੂੰ ਪ੍ਰਗਟ ਕੀਤਾ।
ਇਸ ਮੌਕੇ ਵਿਦਿਆਰਥੀ ਭਲਾਈ ਦੀ ਡੀਨ ਡਾ: ਸਿਮਰਜੀਤ ਕੌਰ ਨੇ ਆਪਣੇ ਸਵਾਗਤੀ ਭਾਸ਼ਣ 'ਚ ਸਾਡੇ ਰੋਜ਼ਾਨਾ ਜੀਵਨ ਅਤੇ ਖੋਜ 'ਚ ਗਣਿਤ ਦੀ ਲੋੜ 'ਤੇ ਜ਼ੋਰ ਦਿੱਤਾ। ਡਾ. ਸੀਪੀ ਗਾਂਧੀ ਨੇ ਖੋਜ ਅਤੇ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ 'ਚ ਗਣਿਤ ਦੇ ਉਪਯੋਗਾਂ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ। ਉਨਾਂ੍ਹ ਗਣਿਤ ਦੀਆਂ ਕਿਸਮਾ, ਉਪਯੋਗ ਅਤੇ ਮਹੱਤਵ ਬਾਰੇ ਚਰਚਾ ਕੀਤੀ। ਇਸ ਸਮਾਗਮ ਦੀ ਸਮਾਪਤੀ ਮੌਕੇ ਡਾ. ਰਵਨੀਤ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮੁੱਖ ਮਹਿਮਾਨ ਵੱਲੋਂ ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ।