ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੋਮਵਾਰ 5 ਦਸੰਬਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਗੁਰਮਤਿ ਵਿਚਾਰ ਸਭਾ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਸਰਬਸੰਮਤੀ ਤੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਅਗਲੇ ਸਾਲ ਲਈ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਪ੍ਰਰਾਪਤ ਸੂਚਨਾ ਅਨੁਸਾਰ ਸਭਾ ਦੀ ਪ੍ਰਧਾਨਗੀ ਦੀ ਵਾਗਡੋਰ ਹਰਪਾਲ ਸਿੰਘ ਨੂੰ ਸੌਪੀ ਗਈ ਹੈ। ਇਸੇ ਤਰ੍ਹਾਂ ਜਨਰਲ ਸਕੱਤਰ ਲਈ ਜਸਵਿੰਦਰ ਸਿੰਘ, ਵਿੱਤ ਸਕੱਤਰ ਦੇ ਅਹੁਦੇ ਲਈ ਪਿ੍ਰਤਪਾਲ ਸਿੰਘ ਦੀ ਚੋਣ ਕੀਤੀ ਗਈ। ਕੁਲਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਬਤੌਰ ਜੂਨੀਅਰ ਮੀਤ ਪ੍ਰਧਾਨ ਅਤੇ ਸ਼੍ਰੀਮਤੀ ਦੁਲਾਰੀ ਰਾਣੀ ਨੂੰ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਚੁਣਿਆਂ ਗਿਆ। ਜਸਬੀਰ ਸਿੰਘ ਬਤੌਰ ਸੰਗਠਨ ਸਕੱਤਰ, ਅਰੁਣਪਾਲ ਸਿੰਘ ਬਤੌਰ ਸਕੱਤਰ, ਅਮਰਜੀਤ ਸਿੰਘ ਬਤੌਰ ਪ੍ਰਰੈੱਸ ਸਕੱਤਰ, ਨਗਿੰਦਰ ਸਿੰਘ ਬਤੌਰ ਦਫ਼ਤਰ ਸਕੱਤਰ, ਜਸਪ੍ਰਰੀਤ ਸਿੰਘ ਅਤੇ ਕੁਲਦੀਪ ਸਿੰਘ ਬਤੌਰ ਆਡੀਟਰ ਅਤੇ ਬਲਦੀਪ ਸਿੰਘ ਦੇ ਨਾਲ ਨਾਲ ਕਮਲਜੀਤ ਸਿੰਘ ਬਤੌਰ ਸਟੋਰ ਇੰਚਾਰਜ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ।
ਗੁਰਮਤਿ ਵਿਚਾਰ ਸਭਾ ਦੇ ਪ੍ਰਰੈੱਸ ਸਕੱਤਰ ਅਮਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਗੁਰਮਤਿ ਵਿਚਾਰ ਸਭਾ ਵੱਲੋਂ ਸਿੱਖਿਆ ਬੋਰਡ ਦੇ ਦਫ਼ਤਰ 'ਚ ਹਰ ਸਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਬਹੁਤ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਹਜ਼ੂਰੀ ਰਾਗੀ, ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਦੇਸ਼ ਦੇ ਹੋਰ ਮਸ਼ਹੂਰ ਢਾਡੀ ਜੱਥੇ ਅਤੇ ਕਥਾਵਾਚਕ ਸ਼ਬਦ ਕੀਰਤਨ ਅਤੇ ਢਾਡੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕਰਦੇ ਹਨ ਅਤੇ ਅਤੁੱਟ ਲੰਗਰ ਵੀ ਵਰਤਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢੇ ਮਿੱਠੇ ਪਾਣੀ ਦੀ ਛਬੀਲ ਵੀ ਗੁਰਮਤਿ ਵਿਚਾਰ ਸਭਾ ਵੱਲੋਂ ਵਰਤਾਈ ਜਾਂਦੀ ਹੈ।