ਜੇ ਐੱਸ ਕਲੇਰ, ਜ਼ੀਰਕਪੁਰ,
ਐੱਸਐੱਸਪੀ ਮੋਹਾਲੀ ਹਰਜੀਤ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਪੀ (ਦਿਹਾਤੀ) ਮਨਪ੍ਰਰੀਤ ਸਿੰਘ, ਐੱਸਪੀ (ਡੀ) ਵਜ਼ੀਰ ਸਿੰਘ ਖਹਿਰਾ ਡੀਐੱਸਪੀ ਸਬ ਡਵੀਜ਼ਨ ਜ਼ੀਰਕਪੁਰ ਹਰਜਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਐੱਸਐੱਚਓ ਜ਼ੀਰਕਪੁਰ ਇੰਸ. ਓਂਕਾਰ ਸਿੰਘ ਬਰਾੜ ਦੀ ਯੋਗ ਅਗਵਾਈ ਅਧੀਨ ਚੌਕੀ ਇੰਚਾਰਜ ਬਲਟਾਣਾ ਐੱਸਆਈ ਬਲਵਿੰਦਰ ਸਿੰਘ ਅਤੇ ਥਾਣਾ ਜ਼ੀਰਕਪੁਰ ਦੀਆਂ ਪੁਲਿਸ ਪਾਰਟੀਆਂ ਵੱਲੋਂ ਚੋਣਾਂ ਸਬੰਧੀ ਕੀਤੀ ਗਈ ਨਾਕਾਬੰਦੀ ਦੌਰਾਨ 4 ਵਿਅਕਤੀਆਂ ਨੂੰ ਸ਼ਰਾਬ ਸਮੇਤ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਸਮੇਂ 'ਤੇ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਖ਼ਿਲਾਫ਼ 4 ਮੁਕੱਦਮੇ ਦਰਜ ਰਜਿਸਟਰ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਕਿਥੋਂ ਲੈ ਕੇ ਆਏ ਹਨ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀਆਂ 24 ਘੰਟੇ ਲਗਾਤਾਰ ਜਾਰੀ ਰੱਖੀਆਂ ਹੋਈਆਂ ਹਨ। ਫੜੇ ਗਏ ਮੁਲਜ਼ਮਾਂ 'ਚ ਦੀਪਕ ਕੁਮਾਰ ਉਰਫ਼ ਦੀਪੂ ਪੁੱਤਰ ਰਾਮ ਕਿਸ਼ੋਰ ਵਾਸੀ ਪਿੰਡ ਖਸਰਾਕਮ ਥਾਣਾ ਚੰਦੋਸੀ ਜ਼ਿਲ੍ਹਾ ਸੰਭਲ ਯੂਪੀ ਹਾਲ ਵਾਸੀ ਚੁੱਕੀ ਨੇੜੇ ਸਬਜ਼ੀ ਮੰਡੀ ਪਿੰਡ ਭਬਾਤ ਜ਼ੀਰਕਪੁਰ ਤੋਂ 36 ਬੋਤਲਾਂ ਸ਼ਰਾਬ ਮਾਰਕਾ ਮਸਤ ਅੌਰੰਜ ਸੰਤਰਾ ਫਾਰ ਸੇਲ ਇਨ ਹਰਿਆਣਾ ਓਨਲੀ, ਰਾਹੁਲ ਕੁਮਾਰ ਪੁੱਤਰ ਓਮ ਪਾਲ ਵਾਸੀ ਮਕਾਨ ਨੰਬਰ 04 ਦੇਵ ਕੰਪਲੈਕਸ ਭਬਾਤ ਰੋਡ ਜ਼ੀਰਕਪੁਰ, ਲਖਵੀਰ ਸਿੰਘ ਉਰਫ਼ ਲੱਖੀ ਪੁੱਤਰ ਰਣਜੀਤ ਸਿੰਘ ਵਾਸੀ ਆਦਰਸ਼ ਕਲੋਨੀ ਜ਼ੀਰਕਪੁਰ ਤੋਂ 24 ਬੋਤਲਾਂ ਸ਼ਰਾਬ ਮਾਰਕਾ ਰਸ ਭਰੀ ਸੰਤਰਾ ਫ਼ਾਰ ਸੇਲ ਇੰਨ ਹਰਿਅਣਾ ਓਨਲੀ ਅਤੇ ਹਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰਬਰ 856 ਫੇਸ 2 ਰਾਮ ਦਰਬਾਰ ਚੰਡੀਗੜ੍ਹ ਤੋਂ 48 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਖ਼ਿਲਾਫ਼ ਐਕਸਾਈਜ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।