ਨਵੀਂ ਪਾਈਪਲਾਈਨ ਵਿਛਾਉਣ ਲਈ ਪੱਟੀ ਗਈ ਸੀ ਸੜਕ
ਸੁਨੀਲ ਕੁਮਾਰ ਭੱਟੀ, ਡੇਰਾਬੱਸੀ: ਇੱਥੋਂ ਦੀ ਬਰਵਾਲਾ ਰੋਡ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਬੀਤੀ ਦੇਰ ਰਾਤ ਇਲਾਕੇ 'ਚ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਂਵਾਂ 'ਤੇ ਸੜਕ ਪਾਣੀ 'ਚ ਡੁੱਬ ਗਈ।
ਪ੍ਰਰਾਪਤ ਜਾਣਕਾਰੀ ਅਨੁਸਾਰ ਹਾਲ ਹੀ 'ਚ ਇਕ ਨਿੱਜੀ ਕੰਪਨੀ ਵੱਲੋਂ ਗੈਸ ਪਾਈਪ ਲਾਈਨ ਵਿਛਾਉਣ ਲਈ ਸੜਕ ਦੀ ਖੁਦਾਈ ਕੀਤੀ ਗਈ ਸੀ ਪਰ ਕੰਮ ਪੂਰਾ ਹੋਣ ਤੋਂ ਬਾਅਦ ਮਿੱਟੀ ਭਰ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਅਜੇ ਤਕ ਉਸ ਜਗਾਂ੍ਹ 'ਤੇ ਸੜਕ ਨਹੀਂ ਬਣੀ ਸੀ। ਮੀਂਹ ਕਾਰਨ ਪੁੱਟੀ ਸੜਕ ਦੀ ਮਿੱਟੀ ਥਾਂ-ਥਾਂ ਤੋਂ ਉੱਖੜ ਗਈ ਹੈ। ਇਸ ਕਾਰਨ ਬਰਵਾਲਾ ਰੋਡ 'ਤੇ ਸਥਿਤ ਚੰਡੀਗੜ੍ਹ ਅਪਾਰਟਮੈਂਟ ਸੁਸਾਇਟੀ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਉਸ ਸਮੇਂ ਖੜ੍ਹੀ ਹੋ ਗਈ ਹੈ, ਜਦੋਂ ਸੁਸਾਇਟੀ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਖੁਦਾਈ ਵਾਲੀ ਜਗਾਂ੍ਹ ਪੂਰੀ ਤਰਾਂ੍ਹ ਪਾਣੀ 'ਚ ਡੁੱਬ ਗਈ। ਜਿਸ ਕਾਰਨ ਸਵੇਰੇ ਦਰਜਨਾਂ ਚਾਰ ਪਹੀਆ ਵਾਹਨ ਅਤੇ ਦੋਪਹੀਆ ਵਾਹਨ ਜਾਮ 'ਚ ਫਸ ਗਏ। ਉਕਤ ਸੁਸਾਇਟੀ ਦੇ ਬਾਹਰ ਸੜਕ ਟੁੱਟਣ ਕਾਰਨ ਲੋਕਾਂ ਦਾ ਸੁਸਾਇਟੀ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਲੋਕ ਆਪਣੇ ਘਰਾਂ 'ਚ ਕੈਦ ਹੋ ਰਹੀ ਗਏ।
ਲੋਕਾਂ ਨੇ ਰੋਸ ਪ੍ਰਗਟਾਇਆ ਕਿ ਬਰਵਾਲਾ ਸੜਕ ਪਹਿਲਾਂ ਹੀ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਲੰਬੇ ਸਮੇਂ ਤੋਂ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਇੱਥੇ ਵੱਡੇ-ਵੱਡੇ ਟੋਏ ਪੈ ਗਏ ਹਨ ਜੋ ਬਰਸਾਤ ਦੇ ਦਿਨਾਂ 'ਚ ਖਤਰਨਾਕ ਰੂਪ ਧਾਰਨ ਕਰ ਲੈਂਦੇ ਹਨ। ਇਸ ਸੜਕ 'ਤੇ ਹਰ ਬਰਸਾਤ ਦੇ ਮੌਸਮ 'ਚ ਹਾਦਸੇ ਵਾਪਰਦੇ ਹਨ। ਹਾਲ ਦੀ ਘੜੀ ਇਕ ਨਿੱਜੀ ਕੰਪਨੀ ਵੱਲੋਂ ਪਾਈਪਾਂ ਵਿਛਾਉਣ ਲਈ ਕੀਤੀ ਜਾ ਰਹੀ ਖੁਦਾਈ ਕਾਰਨ ਸਥਿਤੀ ਵਿਗੜ ਗਈ ਹੈ।
ਇਸ ਸਬੰਧੀ ਗੱਲ ਕਰਦਿਆਂ ਨਗਰ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਉਨਾਂ੍ਹ ਕਿਹਾ ਕਿ ਚੰਡੀਗੜ੍ਹ ਅਪਾਰਟਮੈਂਟ ਦੇ ਸਾਹਮਣੇ ਵਾਲੀ ਸੜਕ ਦੀ ਹਾਲਤ ਜਲਦੀ ਸੁਧਾਰੀ ਜਾਵੇਗੀ।