ਸੁਰਜੀਤ ਸਿੰਘ ਕੋਹਾੜ, ਲਾਲੜੂ
ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਿਢੱਲੋਂ ਨੇ ਅੱਜ ਪਿੰਡ ਜਾਸਤਨਾ ਕਲਾ, ਮਲਕਪੁਰ, ਤੋਫ਼ਾਂਪੁਰ, ਘੋਲੂਮਾਜਰਾ, ਮੀਆਂਪੁਰ, ਜਾਸਤਨਾ ਖ਼ੁਰਦ ਸਮੇਤ ਦਰਜਨਾਂ ਪਿੰਡਾਂ ਦੇ ਦੌਰੇ ਦੌਰਾਨ ਜਨ-ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ, ਜਦਕਿ ਪਿਛਲੇ 5 ਸਾਲਾ ਤੋਂ ਦੀਪਇੰਦਰ ਸਿੰਘ ਿਢੱਲੋਂ ਸਵੇਰ ਤੋਂ ਲੈ ਕੇ ਸ਼ਾਮ ਤਕ ਹਲਕੇ ਦੇ ਲੋਕਾਂ ਦੀ ਸੇਵਾ 'ਚ ਵਿਚਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਿਢੱਲੋਂ ਦੀ ਅਗਵਾਈ ਹੇਠ ਹਲਕੇ ਦੀਆਂ ਕਈਂ ਦਰਜਨ ਸੜਕਾਂ ਨਵੀਆਂ ਬਣੀਆਂ, ਪਿੰਡਾਂ 'ਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਡੂੰਘੇ ਨਵੇਂ ਟਿਊਬਵੈੱਲ ਲਗਾਏ ਗਏ ਤੇ ਪਿੰਡਾਂ ਦੀਆਂ ਗ਼ਲੀਆਂ ਇੰਟਰਲਾਕ ਟਾਇਲਾਂ ਲਾ ਕੇ ਨਾਲੀਆਂ ਨੂੰ ਅੰਡਰ ਗਰਾਉਂਡ ਕਰਨ ਦੇ ਨਾਲ ਕਈ ਥਾਵਾਂ 'ਤੇ ਸੀਵਰੇਜ਼ ਵੀ ਪਾਈ ਗਈ। ਉਦੇਵੀਰ ਿਢੱਲੋਂ ਨੇ ਕਿਹਾ ਕਿ ਹਲਕਾ ਡੇਰਾਬੱਸੀ ਦੇ ਚਹੁੰਮੁਖੀ ਵਿਕਾਸ ਲਈ ਸ. ਿਢੱਲੋਂ ਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਮੁੱਖ ਮੰਤਵ ਸੀ, ਜਿਸ ਵੱਲ ਅਕਾਲੀ-ਭਾਜਪਾ ਸਰਕਾਰ ਨੇ ਕਦੇ ਧਿਆਨ ਹੀ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਕਰਵਾਏ ਵਿਕਾਸ ਕੰਮਾਂ ਰਾਹੀਂ ਹਲਕੇ ਦੇ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੀ ਨੁਹਾਰ ਵੀ ਬਦਲ ਗਈ ਹੈ, ਜਿਸ ਕਰਕੇ ਇਸ ਵਾਰ ਪੰਜਾਬ 'ਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣਨ ਤੈਅ ਹੈ। ਇਸ ਮੌਕੇ ਪ੍ਰਦੀਪ ਸਿੰਘ, ਕੇਵਲ ਸਿੰਘ, ਦੀਪਾ, ਰਾਜ ਕੁਮਾਰ ਆਦਿ ਵੀ ਹਾਜ਼ਰ ਸਨ।