ਕੁਲਦੀਪ ਸ਼ੁਕਲਾ, ਚੰਡੀਗਡ਼੍ਹ : ਚੰਡੀਗਡ਼੍ਹ ਪੁਲਿਸ ਵਿਭਾਗ ਵਿਚ ਪਾਈਪ ਬੈਂਡ ਤੇ ਬ੍ਰਾਸ ਬੈਂਡ ਟੀਮ ਵਿਚ ਸਹਾਇਕ ਸਬ-ਇੰਸਪੈਕਟਰ ਤੇ ਸਟਾਫ਼ ਦੀ ਭਰਤੀ ਪ੍ਰਕਿਰਿਆ ਤੋਂ ਬਾਅਦ 435 ਕਾਂਸਟੇਬਲ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ ਵਿਭਾਗ ਵਿਚ ਆਰਕੈਸਟਰਾ ਟੀਮ ਵਿਚ 39 ਕਾਂਸਟੇਬਲਾਂ ਦੀ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 27 ਜੂਨ ਹੈ। ਏਐੱਸਆਈ ਦੀ ਭਰਤੀ ਦੇ ਨਾਲ-ਨਾਲ ਅਸਾਮੀਆਂ ਦੀ ਗਿਣਤੀ ਵਿਚ ਸ਼ਾਮਲ ਨਵੇਂ ਨਿਯਮਾਂ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਜੁਲਾਈ ਮਹੀਨੇ ਦੌਰਾਨ ਏਐੱਸਆਈ ਭਰਤੀ ਪ੍ਰਕਿਰਿਆ ਦੀ ਅਰਜ਼ੀ ਦੀ ਤਰੀਕ ਸਮੇਤ ਹੋਰ ਜਾਣਕਾਰੀ ਦਾ ਐਲਾਨ ਕੀਤਾ ਜਾਵੇਗਾ।
ਵਿਭਾਗ 425 ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪੇਪਰਲੈੱਸ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਨੂੰ ਆਨਲਾਈਨ ਰਜਿਸਟਰ ਕੀਤਾ ਜਾਵੇਗਾ। 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਅਧਿਕਾਰੀਆਂ ਮੁਤਾਬਕ 100 ਅੰਕਾਂ ਦਾ ਅਬਜੈਕਟਿਵ ਟਾਈਪ ਪੇਪਰ ਲਿਆ ਜਾਵੇਗਾ। ਅੌਰਤਾਂ ਲਈ 50 ਫ਼ੀਸਦ ਸੀਟਾਂ ਰਾਖਵੀਆਂ ਹਨ। ਇਸ ਵਾਰ ਅੌਰਤਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਹੋ ਸਕਦੀਆਂ ਹਨ। ਇਸ ਵਾਰ ਭਰਤੀ ਲਈ ਡਰਾਈਵਿੰਗ ਲਾਇਸੈਂਸ ਲਾਜ਼ਮੀ ਹੋਵੇਗਾ। ਕਾਂਸਟੇਬਲ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਵਿਚ ਪੂਰੀ ਪਾਰਦਰਸ਼ਤਾ ਬਣਾਈ ਰੱਖੀ ਜਾਵੇਗੀ। ਅਪਲਾਈ ਕਰਨ ਤੋਂ ਲੈ ਕੇ ਨਤੀਜਾ ਐਲਾਨੇ ਜਾਣ ਤਕ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ। ਭਰਤੀ ਸਰੀਰਕ ਟੈਸਟ ਤੇ ਫਿਰ ਲਿਖਤੀ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ।
ਉਮਰ ਤੇ ਫੀਸਾਂ ਵਿਚ ਰਾਖਵੀਂ ਸ਼੍ਰੇਣੀ ਲਈ ਛੋਟ
ਅਰਜ਼ੀ ਫਾਰਮ ਦੀ ਫੀਸ 500 ਤੋਂ 800 ਰੁਪਏ ਹੋਵੇਗੀ। 1600 ਮੀਟਰ ਦੀ ਦੌਡ਼ 6 ਮਿੰਟ 15 ਸੈਕਿੰਡ ਵਿਚ ਪੂਰੀ ਕਰਨੀ ਹੁੰਦੀ ਹੈ। ਪਹਿਲੀ ਦੌਡ਼ ਦਾ ਸਮਾਂ 5.45 ਮਿੰਟ ਸੀ। ਉਮਰ ਹੱਦ ਤਹਿਤ ਦੌਡ਼ ਲਈ ਗਰੁੱਪ ਬਣਾਏ ਗਏ ਹਨ। ਇਨ੍ਹਾਂ ਗਰੁੱਪਾਂ ਵਿਚ 18 ਤੋਂ 30, 35 ਤੋਂ 40, 40 ਤੋਂ 45 ਸਾਲ ਦੇ ਬੱਚੇ ਸ਼ਾਮਲ ਹੋਣਗੇ। ਉਮਰ ਤੇ ਫੀਸਾਂ ਵਿਚ ਰਾਖਵੀਂ ਸ਼੍ਰੇਣੀ ਲਈ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।
520 ਕਾਂਸਟੇਬਲ ਭਰਤੀ ਲਈ 2.40 ਲੱਖ ਅਰਜ਼ੀਆਂ ਆਈਆਂ ਦਸੰਬਰ 2014 ਵਿਚ ਚੰਡੀਗਡ਼੍ਹ ਪੁਲਿਸ ਨੇ 520 ਕਾਂਸਟੇਬਲਾਂ ਦੀ ਭਰਤੀ ਜਾਰੀ ਕੀਤੀ ਸੀ। ਇਸ ਵਿਚ ਕਰੀਬ 2.40 ਲੱਖ ਲਡ਼ਕੇ-ਲਡ਼ਕੀਆਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬਿਨੈਕਾਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਚੰਡੀਗਡ਼੍ਹ ਦੇ ਸਨ। ਮਾਰਚ-2017 ਵਿਚ ਚੰਡੀਗਡ਼੍ਹ ਪੁਲੀਸ ਨੇ ਸਰੀਰਕ ਟੈਸਟ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਵਿਚ ਕੁੱਲ 36,000 ਲਡ਼ਕੇ-ਲਡ਼ਕੀਆਂ ਪਾਸ ਹੋਏ ਸਨ। ਸਰੀਰਕ ਟੈਸਟ ਦੌਰਾਨ 320 ਦੇ ਕਰੀਬ ਨੌਜਵਾਨਾਂ ਨੂੰ ਡੋਪ ਟੈਸਟ ਕਰ ਕੇ ਬਾਹਰ ਕਰ ਦਿੱਤਾ ਗਿਆ।