ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਰਵਾਈਕਲ ਕੈਂਸਰ ਵਿਸ਼ਵ ਭਰ 'ਚ ਅੌਰਤਾਂ 'ਚ ਮੌਤ ਦਰ ਦਾ ਇਕ ਪ੍ਰਮੁੱਖ ਕਾਰਨ ਹੈ ਅਤੇ ਭਾਰਤੀ ਅੌਰਤਾਂ ਆਮ ਕੈਂਸਰ ਹੈ।
ਜਨਵਰੀ ਨੂੰ ਸਰਵਾਈਕਲ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਏ ਜਾਣ ਦੇ ਨਾਲ ਡਾ. ਦਿਵਿਆ ਅਵਸਥੀ, ਸਲਾਹਕਾਰ, ਪ੍ਰਸੂਤੀ ਅਤੇ ਗਾਇਨੀਕੋਲੋਜੀ, ਫੋਰਟਿਸ ਹਸਪਤਾਲ ਮੋਹਾਲੀ ਨੇ ਸਰਵਾਈਕਲ ਕੈਂਸਰ ਬਾਰੇ ਦੱਸਿਆ ਅਤੇ ਕਿਹਾ ਕਿ ਸਰਵਾਇਕਲ ਕੈਂਸਰ ਸਰਵਿਕਸ ਦੀਆਂ ਕੋਸ਼ਿਕਾਵਾਂ 'ਚ ਹੁੰਦਾ ਹੈ ਜੋ ਯੋਨੀ ਅਤੇ ਗਰਭਾਸ਼ 'ਚ ਮੌਜੂਦ ਹੁੰਦੇ ਹਨ। ਜੇਕਰ ਇਸਦਾ ਜਲਦੀ ਪਤਾ ਲੱਗ ਜਾਵੇ ਤਾਂ ਸਰਵਾਈਕਲ ਕੈਂਸਰ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ। ਸਰਵਾਇਕਲ ਕੈਂਸਰ ਜ਼ਿਆਦਾਤਰ ਮਾਮਲੇ 35-60 ਸਾਲ ਦੀ ਉਮਰ 'ਚ ਸਾਹਮਣੇ ਆਉਂਦੇ ਹਨ।
ਇਸਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਡਾ. ਦਿਵਿਆ ਨੇ ਦੱਸਿਆ ਕਿ ਸਰਵਾਇਕਲ ਕੈਂਸਰ ਦੀ ਸ਼ੁਰੂਆਤੀ ਅਵਸਥਾ ਲਗਭਗ 8-10 ਸਾਲ ਦੀ ਲੰਬੀ ਹੁੰਦੀ ਹੈ। ਸਰਵਾਈਕਲ ਕੈਂਸਰ ਦੀ ਜਾਂਚ ਤਿੰਨ ਤਰ੍ਹਾਂ ਦੀਆਂ ਸਕ੍ਰੀਨਿੰਗ ਵਿਧੀਆਂ ਦੁਆਰਾ ਕੀਤੀ ਜਾ ਸਕਦੀ ਹੈ - ਪੈਪ ਸਾਇਟੋਲੋਜੀ, ਸਾਇਟੋਲੋਜੀ ਅਤੇ ਐਚਪੀਵੀ ਕੋ-ਟੈਸਟਿੰਗ ਜਾਂ ਐੱਚਪੀਵੀ ਟੈਸਟਿੰਗ।
ਸ਼ੁਰੂਆਤੀ ਪੜਾਅ ਦੇ ਸਰਵਾਈਕਲ ਕੈਂਸਰ ਦਾ ਇਲਾਜ ਸਰਜਰੀ ਦੁਆਰਾ ਕੀਤਾ ਜਾਂਦਾ ਹੈ ਅਤੇ ਅਡਵਾਂਸ ਪੜਾਅ ਦੀ ਬਿਮਾਰੀ ਦਾ ਇਲਾਜ ਕੀਮੋ-ਰੇਡੀਏਸ਼ਨ ਦੁਆਰਾ ਕੀਤਾ ਜਾਂਦਾ ਹੈ। ਡਾ. ਦਿਵਿਆ ਅਵਸਥੀ ਨੇ ਕਿਹਾ ਅੌਰਤਾਂ ਆਪਣੇ ਸਰੀਰ 'ਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਸਾਵਧਾਨ ਰਹਿਣ ਅਤੇ ਕਿਸੇ ਵੀ ਲੱਛਣ ਦੀ ਸਥਿਤੀ 'ਚ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਲੋੜ ਹੁੰਦੀ ਹੈ।