ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼ੋ੍ਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਸੰਜੀਵ ਖੰਨਾ ਨੇ ਅੱਜ ਡੇਰਾਬੱਸੀ ਵਿਖੇ ਉਪ ਮੰਡਲ ਅਧਿਕਾਰੀ ਸਵਾਤੀ ਟਿਵਾਣਾ ਦੇ ਦਫ਼ਤਰ ਪਹੁੰਚਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਖੰਨਾ ਦੀ ਪਤਨੀ ਰੇਨੂੰ ਖੰਨਾ ਨੇ ਕਵਰਿੰਗ ਉਮੀਦਵਾਰ ਦੇ ਰੂਪ 'ਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਕੋਰੋਨਾ ਪੋ੍ਟੋਕਾਲ ਦੀ ਪਾਲਣਾ ਕਰਦੇ ਹੋਏ ਸੰਜੀਵ ਖੰਨਾ ਅੱਜ ਸਵੇਰੇ ਜ਼ੀਰਕਪੁਰ ਸਥਿਤ ਪਾਰਟੀ ਦਫ਼ਤਰ ਵਿਖੇ ਪਹੁੰਚੇ, ਜਿੱਥੇ ਭਾਜਪਾ ਦੇ ਚੋਣ ਇੰਚਾਰਜ ਧੂਮਨ ਸਿੰਘ ਕਿਰਮਚ, ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਸਮੇਤ ਕਈ ਆਗੂਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਸੰਜੀਵ ਖੰਨਾ ਐੱਸਡੀਐੱਮ ਦਫ਼ਤਰ ਪਹੁੰਚੇ ਜਿੱਥੇ ਉਨਾਂ੍ਹ ਨੇ ਆਪਣੇ ਵਕੀਲਾਂ ਦੀ ਹਾਜ਼ਰੀ 'ਚ ਸਵਾਤੀ ਟਿਵਾਣਾ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਸੰਜੀਵ ਖੰਨਾ ਨੇ ਕਿਹਾ ਕਿ ਲੋਕਾਂ ਵੱਲੋਂ ਉਨਾਂ੍ਹ ਨੂੰ ਦਿੱਤੇ ਜਾ ਰਹੇ ਭਾਰੀ ਸਮਰਥਨ ਨਾਲ ਵਿਰੋਧੀ ਬੋਖਲਾ ਗਏ ਹਨ ਜਿਸ ਕਰਕੇ ਉਹ ਅਜਿਹੀਆਂ ਮਾੜੀਆਂ ਹਰਕਤਾਂ 'ਤੇ ਉਤਰ ਆਏ ਹਨ। ਇਸ ਮੌਕੇ ਭਾਜਪਾ ਓਬੀਸੀ ਮੋਰਚਾ ਦੇ ਸਕੱਤਰ ਰਵਿੰਦਰ ਵੈਸਨਵ, ਮੰਡਲ ਜਨਰਲ ਸਕੱਤਰ ਪਵਨ ਭਟਨਾਗਰ, ਵਪਾਰ ਮੰਡਲ ਪ੍ਰਧਾਨ ਮਨੋਜ ਕੁਮਾਰ, ਜ਼ਿਲ੍ਹਾ ਉਪ ਪ੍ਰਧਾਨ ਅੰਕੁਸ ਉੱਪਲ, ਲਲਿਤ ਕੁਮਾਰ ਚੀਨੂੰ, ਅਮਿਤ ਭਾਰਗਵ, ਸੂਬਾਈ ਕਾਰਜਕਾਰਨੀ ਮੈਂਬਰ ਏਕਤਾ ਨਾਗਪਾਲ, ਸੀਨੀਅਰ ਭਾਜਪਾ ਆਗੂ ਸੁਨੀਤਾ ਡੋਗਰਾ, ਮਨੀਸਾ, ਸ਼ਿਵਾਨੀ, ਕਵਿਤਾ, ਪੂਜਾ ਖੰਨਾ, ਸ਼ਸ਼ੀ ਖੰਨਾ, ਦੇਵੀ, ਪ੍ਰਰੀਤੀ ਆਦਿ ਹਾਜ਼ਰ ਸਨ।