ਜੇਐੱਸ ਕਲੇਰ, ਜ਼ੀਰਕਪੁਰ : ਢਕੌਲੀ ਖੇਤਰ ਅਧੀਨ ਪੈਂਦੇ ਪਿੰਡ ਗਾਜੀਪੁਰ ਜੱਟਾਂ ਵਿਖੇ ਰੇਲਵੇ ਲਾਈਨ ਦੇ ਨੇੜੇ ਅੱਜ ਇਕ ਕਰੀਬ 22 ਸਾਲ ਪ੍ਰਵਾਸੀ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਸ਼ਨਾਖਤ ਲਈ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਗ਼ਲੀ ਕਾਰਵਾਈ ਆਰੰਭ ਕਰ ਦੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਅੱਜ ਸਵੇਰੇ ਕਰੀਬ 10 ਵਜੇ ਗਾਜੀਪੁਰ ਜੱਟਾਂ ਵਿਖੇ ਰੇਲਵੇ ਲਾਈਨ ਦੇ ਨੇੜੇ ਇਕ ਵਿਅਕਤੀ ਦੀ ਲਾਸ਼ ਲਟਕਦੀ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਉਮਰ ਕਰੀਬ 22 ਸਾਲ ਲੱਗਦੀ ਹੈ ਅਤੇ ਉਹ ਵੇਖਣ ਨੂੰ ਪ੍ਰਵਾਸੀ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਨੇ ਨੀਲੀ ਜੈਕਟ ਅਤੇ ਲਾਲ ਟੀ ਸ਼ਰਟ ਅਤੇ ਨੀਲੀ ਲੋਅਰ ਪਾਈ ਹੋਈ ਸੀ ਜਿਸ ਨੇ ਮੰਜੇ ਦੀ ਨਵਾਰ ਨਾਲ ਦਰੱਖ਼ਤ ਨਾਲ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਅਪਣੇ ਪੱਧਰ 'ਤੇ ਉਸ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸੇ ਨੇ ਉਸ ਦੀ ਪਛਾਣ ਨਹੀਂ ਕੀਤੀ ਜਿਸ 'ਤੇ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਪਛਾਣ ਲਈ 72 ਘੰਟੇ ਵਾਸਤੇ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਰਖਵਾ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਸਬੰਧੀ ਕਿਸੇ ਵੀ ਜਾਣਕਾਰੀ ਲਈ ਢਕੌਲੀ ਪੁਲਿਸ ਨੇ ਫੋਨ ਨੰਬਰ 91155-16058 'ਤੇ ਸੰਪਰਕ ਕੀਤਾ ਜਾ ਸਕਦਾ ਹੈ।
6ਸੀਐਚਡੀ26ਪੀ
ਵਿਅਕਤੀ ਦੀ ਲਾਸ਼ ਲਟਕਦੀ