ਦੀਪਕ ਸ਼ਰਮਾ, ਬਠਿੰਡਾ : ਬਠਿੰਡੇ ਤੋਂ ਚੱਲਣ ਵਾਲੀਆਂ ਬੱਸਾਂ ਲਈ 24 ਦਸੰਬਰ ਨੂੰ ਲਾਗੂ ਕੀਤੇ ਗਏ ਟਾਈਮ ਦੇ ਸਬੰਧ ਵਿਚ ਪਏ ਰੇੜਕੇ ਦਾ ਅੱਜ ਫੈਸਲਾ ਹੋਵੇਗਾ। ਇਸ ਸਬੰਧ ਵਿਚ ਆਰਟੀਏ ਵਲੋਂ ਮੀਟਿੰਗ ਕੀਤੀ ਜਾਵੇਗੀ। ਪੀਆਰਟੀਸੀ ਦੇ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਹੋਣ ਵਾਲੀ ਮੀਟਿੰਗ ਵਿਚ ਕੋਈ ਹੱਲ ਨਾ ਨਿਕਲਿਆ ਤਾਂ ਜਥੇਬੰਦੀ ਵਲੋਂ ਪੂਰੇ ਪੰਜਾਬ ਦੇ ਡਿਪੂ ਬੰਦ ਕਰਕੇ ਸੰਘਰਸ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਨਵਾਂ ਟਾਈਮ ਟੇਬਲ ਰੱਦ ਹੋਣ ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਪੀਆਰਟੀਸੀ ਜਥੇਬੰਦੀ ਵਲੋਂ ਚਾਰ ਘੰਟਿਆਂ ਤੱਕ ਸ਼ਹਿਰ ਦੇ ਸਾਰੇ ਮੁੱਖ ਚੌਰਸਤੇ ਬੰਦ ਕਰ ਦਿੱਤੇ ਗਏ ਸਨ ਅਤੇ ਡਿਪਟੀ ਕਮਿਸ਼ਨਰ ਵਲੋਂ ਸੋਮਵਾਰ ਤੱਕ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਮਿਲਣ ਤੋਂ ਬਾਅਦ ਜਾਮ ਖੋਲਿ੍ਹਆ ਗਿਆ ਸੀ। ਦੱਸਣਾ ਬਣਦਾ ਹੈ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ 24 ਦਸੰਬਰ 2021 ਨੂੰ ਬੱਸਾਂ ਨੂੰ ਨਵੇਂ ਸਿਰੇ ਤੋਂ ਬਣਾਏ ਗਏ ਟਾਈਮ ਟੇਬਲ ਦੇ ਅਨੁਸਾਰ ਚਲਾਇਆ ਗਿਆ ਸੀ ਪਰ ਕੁਝ ਨਿਜੀ ਬੱਸ ਆਪਰੇਟਰਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ 'ਤੇ ਅਦਾਲਤ ਵਿਚ ਅਪੀਲ ਪਾਈ ਸੀ, ਜਿਸ ਦੇ ਚੱਲਦਿਆਂ ਆਰਟੀਏ ਸਕੱਤਰ ਨੇ 17 ਜਨਵਰੀ ਨੂੰ ਨਵਾਂ ਟਾਈਮ ਟੇਬਲ ਰੱਦ ਕਰਕੇ ਪੁਰਾਣੇ ਟਾਈਮ ਟੇਬਲ 'ਤੇ ਬੱਸਾਂ ਚਲਾਉਣ ਦੇ ਹੁਕਮ ਜਾਰੀ ਕੀਤੇ ਸਨ। ਪਰ ਆਰਟੀਏ ਦਾ ਇਹ ਫੈਸਲਾ ਮੁਲਾਜਮ ਜਥੇਬੰਦੀਆਂ ਨੂੰ ਰਾਸ ਨਹੀਂ ਆਇਆ। ਉਨਾਂ੍ਹ ਵਲੋਂ ਲੰਘੇ ਵੀਰਵਾਰ ਨੂੰ ਆਰਟੀਏ ਸਕੱਤਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਾ ਹੋਣ 'ਤੇ ਸ਼ੁਕਰਵਾਰ ਨੂੰ ਬੱਸ ਅੱਡੇ ਤੋਂ ਇਲਾਵਾ ਪੂਰਾ ਸ਼ਹਿਰ ਜਾਮ ਕਰ ਦਿੱਤਾ ਗਿਆ ਸੀ।
ਬਾਕਸ
ਇਸ ਤਰਾਂ੍ਹ ਬਣਾਇਆ ਗਿਆ ਨਵਾਂ ਟਾਈਮ ਟੇਬਲ
ਬਠਿੰਡਾ ਡਿਪੂ ਵਿਚ ਚਲਣ ਵਾਲੀਆਂ ਸਰਕਾਰੀ ਅਤੇ ਪ੍ਰਰਾਈਵੇਟ ਬੱਸਾਂ ਦੇ ਸਮੇਂ ਵਿਚ ਪਹਿਲਾਂ ਕਾਫੀ ਅੰਤਰ ਸੀ, ਜਿਸ ਕਾਰਨ ਸਰਕਾਰੀ ਬੱਸਾਂ ਨੂੰ ਕਾਉਂਟਰ 'ਤੇ ਖੜ੍ਹਨ ਲਈ 8 ਮਿੰਟ ਦਾ ਸਮਾਂ ਮਿਲਦਾ ਸੀ ਤੇ ਨਿਜੀ ਬੱਸਾਂ ਕੋਲ 15 ਮਿੰਟ ਦਾ ਸਮਾਂ ਸੀ। ਪਰ ਨਵੇਂ ਟਾਈਮ ਦੇ ਅਨੁਸਾਰ ਸਾਰੀਆਂ ਬੱਸਾਂ ਨੂੰ ਕਾਉਂਟਰਾਂ 'ਤੇ ਖੜ੍ਹਨ ਦਾ ਬਰਾਬਰ ਸਮਾਂ ਦਿੱਤਾ ਗਿਆ ਸੀ। ਇਹ ਫੈਸਲਾ 24 ਦਸੰਬਰ ਨੂੰ ਲਾਗੂ ਕੀਤਾ ਗਿਆ ਸੀ।
ਬਾਕਸ
ਪੀਆਰਟੀਸੀ ਵੀ ਹੈ ਡਿਫਾਲਟਰ
ਆਰਟੀਏ ਸਕੱਤਰ ਬਲਵਿੰਦਰ ਸਿੰਘ ਦੇ ਅਨੁਸਾਰ ਸੁਪਰੀਮ ਕੋਰਟ ਵਲੋਂ ਸਾਲ 2016 ਵਿਚ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਿਕ ਨਵੇਂ ਟਾਈਮ ਟੇਬਲ ਵਿਚ ਕੋਈ ਵੀ ਇਸ ਤਰਾਂ੍ਹ ਦੀ ਟ੍ਾਂਸਪੋਰਟ ਕੰਪਨੀ ਸ਼ਾਮਲ ਨਹੀਂ ਹੋ ਸਕਦੀ, ਜਿਹੜੀ ਟੈਕਸ ਭਰਨ ਵਿਚ ਡਿਫਾਲਟਰ ਹੈ ਅਤੇ ਇਕ ਪਰਮਿਟ 'ਤੇ ਦੋ ਬੱਸਾਂ ਚਲਾ ਰਹੀ ਹੈ। ਪਰ ਨਵਾਂ ਟਾਈਮ ਟੇਬਲ ਬਣਨ ਤੋਂ ਬਾਅਦ ਨਿੱਜੀ ਟ੍ਾਂਸਪੋਰਟਰਾਂ ਨੇ ਅਦਾਲਤ ਵਿਚ ਦਰਜ ਕਰਵਾਈ ਅਪੀਲ ਵਿਚ ਦੱਸਿਆ ਕਿ ਪੀਆਰਟੀਸੀ ਵੱਲ ਵੀ 268 ਕਰੋੜ ਰੁਪਏ ਦਾ ਟੈਕਸ ਬਕਾਇਆ ਖੜ੍ਹਾ ਹੈ। ਇਸ ਲਈ ਨਵਾਂ ਟਾਈਮ ਟੇਬਲ ਰੱਦ ਕੀਤਾ ਜਾਵੇ। ਟ੍ਾਂਸਪੋਰਟਰਾਂ ਵਲੋਂ ਦਾਇਰ ਕੀਤੀ ਗਈ ਅਪੀਲ ਵਿਹ ਆਰਟੀਏ ਸਕੱਤਰ ਤੋਂ ਇਲਾਵਾ ਐਸਟੀਸੀ ਪੰਜਾਬ ਅਤੇ ਪਿੰ੍ਸੀਪਲ ਵਿਭਾਗ ਨੂੰ ਵੀ ਪਾਰਟੀ ਬਣਾਇਆ ਗਿਆ ਹੈ।