ਪੱਤਰ ਪੇ੍ਰਰਕ, ਰਾਮਪੁਰਾ ਫੂਲ : ਕਲਾਕਾਰ ਇਨਸਾਨ ਅਤੀ ਸੰਵੇਦਨਸ਼ੀਲ ਹੁੰਦੇ ਹਨ, ਜਿਸ ਕਾਰਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮੂਹ ਦੇਸ਼ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੂੰ ਬਹੁਤ ਉਮੀਦਾਂ ਹਨ।, ਉਕਤ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਗਾਇਕ ਤੇ ਪੰਜਾਬੀ ਸਟਾਰ ਹਰਭਜਨ ਮਾਨ ਨੇ .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਪੁੱਜ ਕੇ ਕੀਤਾ। ਉਨਾਂ੍ਹ ਕਿਹਾ ਕਿ ਨੌਜਵਾਨਾਂ ਨੂੰ ਸੂਬੇ ਵਿਚ ਰੁਜਗਾਰ ਨਹੀਂ ਮਿਲ ਰਿਹਾ,, ਉਦਯੋਗ ਸੂਬੇ ਤੋਂ ਬਾਹਰ ਹੋ ਗਏ, ਜਿਸ ਕਾਰਨ ਵਿਦਿਆਰਥੀ ਲਗਾਤਾਰ ਵਿਦੇਸ਼ਾਂ ਵਿਚ ਜਾ ਰਹੇ ਹਨ ਤੇ ਪੰਜਾਬ ਖਾਲੀ ਹੋ ਰਿਹਾ ਹੈ। ਉਨਾਂ੍ਹ ਚਿੰਤਾਂ ਜਾਹਰ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਤੋਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਜਲਦੀ ਹੀ ਪੰਜਾਬ ਦੀ ਤਰੱਕੀ ਖੁਸ਼ਹਾਲੀ ਹੋਵੇਗੀ। ਹਰਭਜਨ ਮਾਨ ਨੇ ਆਪਣੀ ਜਿੰਦਗੀ ਦੀਆਂ ਪੁਰਾਣੀਆਂ ਅਰਥਭਰਪੂਰ ਗੱਲਾਂ੍ਹ ਸਾਂਝੀਆਂ ਕਰਦਿਆਂ ਦੱਸਿਆ ਕਿ ਫਿਲਮ ਪੀਆਰ ਵਿਚ ਵਿਦੇਸ਼ਾਂ ਵਿਚ ਜਾਂਦੇ ਨੌਜਵਾਨਾਂ ਦੀਆਂ ਸਮੱਸਿਆਵਾ, ਕੰਮਾਂ ਕਾਰਾਂ ਤੇ ਹੋਰ ਤਰਾਂ੍ਹ ਦੀਆਂ ਸੰਭਾਵਨਾਵਾ ਅਤੇ ਉਨਾਂ੍ਹ ਦੇ ਹੱਲ ਕਰਨ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੋਈ ਮੰਨੋਰੰਜਨ ਵੀ ਕਰਦੀ ਹੈ ਜੋ ਕਿ ਪਰਿਵਾਰ ਸਮੇਤ ਫਿਲਮ ਦੇਖੀ ਜਾ ਸਕਦੀ ਹੈ। ਇਸ ਮੌਕੇ ਉਨਾਂ ਹਾਜਰੀਨ ਦੀ ਫਰਮਾਇਸ਼ 'ਤੇ ਕਈ ਸੁਪਰਹਿੱਟ ਗੀਤ ਗਾ ਕੇ ਮੰਨੋਰੰਜਨ ਕੀਤਾ। ਇਸ ਮੌਕੇ ਪ੍ਰਸਿੱਧ ਗਾਇਕਾਂ ਤੇ ਐਕਟ੍ਰੈਸ ਅਮਰ ਨੂਰੀ ਨੇ ਵੀ ਦਰਸ਼ਕਾਂ ਦੀ ਪਸੰਦ ਦੇ ਭਾਬੀ ਮੇਰੀ ਗੁੱਤ ਖੁੱਲ ਗਈ, ਨਿਰੰਜਣਾ ਲੈ ਆਈ ਵੇ ਇਕ ਸਾਬਣ ਦੀ ਟਿੱਕੀ ' ਗੀਤ ਗਾ ਕੇ ਪੰਡਾਲ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਐਕਟ੍ਰੈਸ ਦਿਲਬਰ ਆਰੀਆ ਅਤੇ ਫਿਲਮ ਨੂੰ ਡਾਇਰੈਕਟਰ ਮਨਮੋਹਨ ਸਿੰੰਘ ਨੇ ਕੀਤਾ ਹੈ। ਸਵਰਗੀ ਸਰਦੂਲ ਸਿਕੰਦਰ ਦੇ ਫਰਜੰਦ ਅਤੇ ਹਰਭਜਨ ਮਾਨ ਦੇ ਸਪੁੱਤਰ ਨੇ ਵੀ ਆਪਣੀ ਕਲਾ ਦਾ ਪ੍ਰਗਟਾਵਾ ਕਰਕੇ ਚੰਗੀ ਵਾਹ ਵਾਹ ਖੱਟੀ। ਇਸ ਮੌਕੇ ਕਾਲਜ ਚੇਅਰਮੈਨ ਐਸਐਸ ਚੱਠਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਹਰਭਜਨ ਮਾਨ ਤੇ ਅਮਰ ਨੂਰੀ ਸਮੇਤ ਸਮੂਹ ਕਲਾਕਾਰਾਂ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਮਿਹਨਤ ਨਾਲ ਹਰ ਖੇਤਰ ਵਿਚ ਅੱਗੇ ਵੱਧਣ ਦੀ ਤਾਕੀਦ ਕੀਤੀ। ਸੰਸਥਾ ਦੇ ਪਿੰ੍ਸੀਪਲ (ਡਾ.) ਅਮਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਆਪਣੀਆਂ ਹੱਡ ਬੀਤੀਆਂ ਸੁਣਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਅਤੀ ਜਰੂਰੀ ਹਨ। ਇਸ ਮੌਕੇ ਸਰਵਣ ਸਿੰਘ ਚੱਠਾ, ਐਮਡੀ ਮਨਜੀਤ ਕੌਰ ਚੱਠਾ, ,ਡਾ. ਬੂਟਾ ਸਿੰਘ ਕਲੇਰ,, ਡਾ ਗੁਰਸ਼ਰਨ ਕੌਰ ਮਾਲਵਾ ਦੁਖਨਿਵਾਰਣ ਜਨਰਲ ਹਸਪਤਾਲ ਮੌੜ ਮੰਡੀ,, ਸਹਾਇਕ ਡਾਇਰੈਕਟਰ ਹਰਪ੍ਰਰੀਤ ਸ਼ਰਮਾ,, ਸਹਾਇਕ ਡਾਇਰੈਕਟਰ ਅਕਾਦਮਿਕ ਰਜਿੰਦਰ ਕੁਮਾਰ ਤਿ੍ਪਾਠੀ,, ਸਾਇੰਸ ਵਿਭਾਗ ਦੇ ਮੁਖੀ ਬੀਰਬੱਲਾ ਸਿੰਘ,, ਖੇਡ ਵਿਭਾਗ ਦੇ ਵਰਿੰਦਰਜੀਤ ਸਿੰਘ,, ਵਰਿੰਦਰ ਕੌਰ,, ਫੈਸ਼ਨ ਟੈਕਨਾਲੋਜੀ ਵਿਭਾਗ ਦੇ ਰਮਨਪ੍ਰਰੀਤ ਕੌਰ,, ਹਰਸੰਗੀਤ ਕੌਰ,, ਸਾਇਕਾਲੋਜੀ ਵਿਭਾਗ ਦੇ ਮਨਦੀਪ ਕੌਰ,, ਕਾਮਰਸ ਵਿਭਾਗ ਦੇ ਸਤਿੰਦਰਪਾਲ ਕੌਰ,, ਯਸ਼ਿਕਾ,, ਅੰਗਰੇਜੀ ਵਿਭਾਗ ਦੇ ਜਸਵਿੰਦਰ ਸਿੰਘ, ਨੂਪੂਰ,, ਪੰਜਾਬੀ ਵਿਭਾਗ ਦੇ ਸਰਵਣ ਸਿੰਘ,, ਪਰਵਿੰਦਰ ਕੌਰ ਤੇ ਅਮਨ ਕੌਰ,, ਸਾਬਕਾ ਸਰਪੰਚ ਗੁਰਮੀਤ ਸਿੰਘ ਢੱਡੇ,, ਲਵੀਰ ਆਰਟਸ ਮੌੜ ਸਮੇਤ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸਟਾਰ ਕਲਾਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਫਿਲਮ ਪੀਆਰ ਦੇ ਸਫਲ ਹੋਣ ਦੀ ਕਾਮਨਾ ਕੀਤੀ।