ਵੀਰਪਾਲ ਭਗਤਾ, ਭਗਤਾ ਭਾਈਕਾ : ਪੰਜਾਬ ਅੰਦਰ ਆਪ ਸਰਕਾਰ ਬਣਨ ਤੋਂ ਬਾਅਦ ਪਹਿਲੀ ਵੱਡੀ ਚੋਣ ਵਿਚ ਆਪ ਨੂੰ ਨਾਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਬਦਲਾਅ ਦੇ ਨਾਮ 'ਤੇ ਸੱਤਾ ਹਾਸਲ ਕਰਨ ਵਾਲੀ ਆਪ ਸਰਕਾਰ ਲਈ ਲੋਕ ਸਭਾ ਸੰਗਰੂਰ ਦੀ ਹਾਰ ਚਿੰਤਾ ਦਾ ਵਿਸ਼ਾ ਹੈ। ਅਕਾਲੀ ਦਲ ਤੇ ਕਾਂਗਰਸ ਵਰਗੀਆਂ ਪਾਰਟੀਆਂ ਨੂੰ ਤਾਂ ਸੂਬੇ ਦੇ ਲੋਕਾਂ ਨੇ ਲੰਮਾ ਸਮਾਂ ਦੇ ਕੇ ਨਕਾਰਿਆ ਸੀ ਪੰ੍ਤੂ ਆਪ ਨੂੰ ਤਿੰਨ ਮਹੀਨੇ ਬਾਅਦ ਹੀ ਵੱਡਾ ਸਿਆਸੀ ਝਟਕਾ ਦੇ ਕੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਸ਼ੋ੍ਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਲੈ ਕੇ ਸਥਾਨਕ ਸ਼ਹਿਰ ਦੇ ਮੇਨ ਚੌਂਕ ਵਿਚ ਉਨਾਂ੍ਹ ਦੇ ਸਮੱਰਥਕਾਂ ਵਲੋਂ ਖੁਸ਼ੀ ਦੇ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ। ਇਸ ਸਮੇਂ ਗੁਰਚਰਨ ਸਿੰਘ ਖਾਲਸਾ, ਬਲਜਿੰਦਰ ਸਿੰਘ ਭਗਤਾ ਨੇ ਸੰਗਰੂਰ ਜਿੱਤ ਨੂੰ ਲੈ ਕੇ ਸ: ਮਾਨ ਨੂੰ ਵਧਾਈ ਦਿੰਦੇ ਹੋਏ ਸੰਗਰੂਰ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨਾਂ੍ਹ ਕਿਹਾ ਕਿ ਮਾਨ ਦੀ ਜਿੱਤ ਪੰਥ ਦੀ ਜਿੱਤ ਹੈ। ਇਸ ਸਮੇਂ ਸਮਰਥਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਅਤੇ ਪਟਾਕੇਬਾਜੀ ਕੀਤੀ ਗਈ ਅਤੇ ਲੋਕਾਂ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਉਨਾਂ੍ਹ ਕਿਹਾ ਆਪ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਤਿੰਨ ਮਹੀਨਿਆ ਵਿਚ ਹੀ ਮੋਹ ਭੰਗ ਹੋਣਾ ਸੁਰੂ ਹੋਇਆ ਹੈ। ਇਸ ਮੌਕੇ ਭਾਈ ਹਰਜਿੰਦਰ ਸਿੰਘ ਸਿਰੀਏਵਾਲਾ, ਕਥਾ ਵਾਚਕ ਹਰਵਿੰਦਰ ਸਿੰਘ ਭਗਤਾ, ਢਾਡੀ ਬਲਵਿੰਦਰ ਸਿੰਘ ਭਗਤਾ, ਗੋਪੀ ਨੰਬਰਦਾਰ, ਜਸਪ੍ਰਰੀਤ ਸਿੰਘ ਬੂਟਾ, ਕੇਵਲ ਸਿੰਘ ਗਿੱਲ, ਕੁਲਦੀਪ ਸਿੰਘ ਬਰਾੜ, ਸਾਲੂ ਬਰਾੜ, ਹਰਪਾਲ ਸਿੰਘ ਭਗਤਾ, ਹਰਭਜਨ ਸਿੰਘ ਸਿੱਧੂ, ਸੁਖਮੰਦਰ ਸਿੰਘ ਨਿਉਰ, ਰੇਸ਼ਮ ਸਿੰਘ ਖਾਲਸਾ, ਬਿੰਦਰ ਦਿਆਲਪੁਰਾ ਭਾਈਕਾ, ਬਲਵਿੰਦਰ ਸਿੰਘ ਕੋਠਾ, ਭੋਲਾ ਸਿੰਘ ਗੁੰਮਟੀ, ਕੇਵਲ ਕਬੱਡੀ ਖਿਡਾਰੀ ਆਦਿ ਹਾਜ਼ਰ ਸਨ।