ਵੀਰਪਾਲ ਭਗਤਾ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਦੇ ਵਿਦਿਆਰਥੀ ਲੰਮੀਆਂ ਪੁਲਾਂਘਾ ਪੁੱਟਦੇ ਹੋਏ ਸਫ਼ਲਤਾ ਪ੍ਰਰਾਪਤ ਕਰ ਰਹੇ ਹਨ। ਇਸ ਸੰਸਥਾ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਵਿਚ ਵੀ ਮੋਹਰੀ ਹਨ। ਸੰਸਥਾ ਦੇ ਖਿਡਾਰੀ ਵੱਖ-ਵੱਖ ਖੇਡਾਂ ਵਿਚ ਪ੍ਰਰਾਪਤੀਆਂ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ। ਫਰੀਦਕੋਟ ਵਿਖੇ ਹੋਈਆਂ ਰਾਜ ਪੱਧਰੀ ਖੇਡਾਂ ਵਿਚ ਆਕਸਫੋਰਡ ਸਕੂਲ ਭਗਤਾ ਦੇ ਵਿਦਿਆਰਥੀਆਂ ਦੀ ਬਾਲ ਸ਼ੂਟਿੰਗ ਵਾਲੀਬਾਲ ਦੀ ਟੀਮ ਨੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਨੂੰ ਪਛਾੜਦੇ ਹੋਏ ਤੀਜਾ ਸਥਾਨ ਪ੍ਰਰਾਪਤ ਕੀਤਾ ਹੈ। ਇਨ੍ਹਾਂ ਖੇਡਾਂ 'ਚ ਆਕਸਫੋਰਡ ਸਕੂਲ ਦੇ ਖਿਡਾਰੀਆਂ ਨੇ ਬਠਿੰਡਾ ਜ਼ਿਲ੍ਹੇ ਵੱਲੋਂ ਖੇਡਦਿਆਂ ਆਪਣੀ ਖੇਡ ਕਲਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਇਨਾਂ੍ਹ ਖਿਡਾਰੀਆਂ ਦੀ ਖੇਡ ਨੂੰ ਦੇਖਦੇ ਹੋਏ ਇਸ ਸੰਸਥਾ ਦੇ ਦੋ ਵਿਦਿਆਰਥੀਆਂ ਦਮਨਜੋਤ ਸਿੰਘ ਵਾਸੀ ਕੋਠਾਗੁਰੂ ਅਤੇ ਅਰਸ਼ਪ੍ਰਰੀਤ ਸਿੰਘ ਵਾਸੀ ਭਾਈ ਰੂਪਾ ਦੀ ਨੈਸ਼ਨਲ ਪੱਧਰ ਲਈ ਚੋਣ ਹੋਈ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਨੀਰੂ ਗਾਂਧੀ ਅਤੇ ਪਿੰ੍ਸੀਪਲ ਰੂਪਲਾਲ ਬਾਂਸਲ ਨੇ ਸੁਮੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿੱਥੇ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉੱਥੇ ਸਾਨੂੰ ਇਕ ਵਧੀਆ ਨਾਗਰਿਕ ਵੀ ਬਣਾਉਂਦੀਆਂ ਹਨ। ਇਸ ਲਈ ਹਰ ਵਿਦਿਆਰਥੀ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਉਨਾਂ੍ਹ ਨੇ ਬਾਲ ਸ਼ੂਟਿੰਗ ਵਾਲੀਬਾਲ ਟੀਮ ਦੇ ਕੋਚ ਸੁਖਵਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਵਧਾਈ ਦਿੰਦੇ ਹੋਏ, ਇਸੇ ਤਰਾਂ੍ਹ ਖਿਡਾਰੀਆਂ ਲਈ ਉੱਤਮ ਰਾਹ ਦਸੇਰਾ ਬਣੇ ਰਹਿਣ ਲਈ ਪੇ੍ਰਿਤ ਕੀਤਾ। ਉਨਾਂ੍ਹ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਤਰਾਸ਼ਣ ਵਾਲੇ ਕੋਚ ਪ੍ਰਦਮਨ ਸਿੰਘ, ਰਮਨ ਸਿੰਘ, ਸੰਨੀ, ਮਨਪ੍ਰਰੀਤ ਕੌਰ ਅਤੇ ਮਮਤਾ ਦੀ ਵੀ ਤਾਰੀਫ਼ ਕੀਤੀ।