ਮਨਪ੍ਰਰੀਤ ਸਿੰਘ ਗਿੱਲ, ਪੱਤਰ ਪੇ੍ਰਰਕ, ਬਾਲਿਆਂਵਾਲੀ : ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਡਾ. ਮਨੋਜ ਬਾਲਾ ਮੰਜੂ ਬਾਂਸਲ ਵੱਲੋਂ ਦੌਲਤਪੁਰਾ ਅਤੇ ਝੰਡੂਕੇ ਵਿਖੇ 114 ਵਿਅਕਤੀਆਂ ਨੂੰ ਪੰਜਾਬ ਸਰਕਾਰ ਦੇ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਮੰਜੂ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਰਾਂ੍ਹ ਨਾਲ ਸੁਹਿਰਦ ਹੈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇਨਾਂ੍ਹ ਵਾਅਦਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਗਰੀਬ ਲੋਕਾਂ ਦੇ ਸੋਸਾਇਟੀਆਂ ਤੋਂ ਲਏ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਸ ਦੇ ਤਹਿਤ ਅੱਜ ਪਿੰਡ ਦੌਲਤਪੁਰਾ ਦੇ 76 ਵਿਅਕਤੀਆਂ ਨੂੰ 9,41,315 ਰੁਪਏ ਅਤੇ ਪਿੰਡ ਝੰਡੂਕੇ ਦੇ 38 ਵਿਅਕਤੀਆਂ ਨੂੰ 3,76,145 ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟ ਦਿੱਤੇ ਗਏ ਹਨ। ਇਸ ਮੌਕੇ ਉਨਾਂ੍ਹ ਨਾਲ ਜਸਵਿੰਦਰ ਸਿੰਘ ਲੀਲ੍ਹਾ ਸੋਸਾਇਟੀ ਪ੍ਰਧਾਨ ਝੰਡੂਕੇ, ਸਰਪੰਚ ਸ਼ਿਆਮ ਸਿੰਘ, ਜਰਨੈਲ ਸਿੰਘ ਹਰਕਿਸ਼ਨਪੁਰਾ, ਬਲਵੀਰ ਸਿੰਘ ਗਿੱਲ ਖੁਰਦ, ਜਸਵੀਰ ਸਿੰਘ ਸੋਸਾਇਟੀ ਪ੍ਰਧਾਨ ਦੌਲਤਪੁਰਾ, ਸਰਪੰਚ ਜਗਦੀਪ ਸਿੰਘ, ਬਲਵੀਰ ਸਿੰਘ ਭੂੰਦੜ ਆਦਿ ਕਾਂਗਰਸੀ ਆਗੂ ਹਾਜ਼ਰ ਸਨ।