ਗੁਰਤੇਜ ਸਿੰਘ ਸਿੱਧੂ, ਬਠਿੰਡਾ : ਪੰਜਾਬ ਮੰਡੀ ਬੋਰਡ ਵਿਚ ਡੀਜੀਐੱਮ ਦੀਆਂ ਸੇਵਾਵਾਂ ਦੇ ਰਹੇ ਕੁਲਦੀਪ ਸਿੰਘ ਬਰਾੜ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਪੰਜਾਬ ਮੰਡੀ ਬੋਰਡ ਦਾ ਜਨਰਲ ਮੈਨੇਜਰ ਬਣਾ ਦਿੱਤਾ ਹੈ। ਉਨਾਂ੍ਹ ਦੀ ਇਸ ਨਿਯੁਕਤੀ ਨਾਲ ਮੰਡੀ ਬੋਰਡ ਦੇ ਹਲਕਿਆਂ ਤੋਂ ਇਲਾਵਾ ਉਨਾਂ੍ਹ ਦੇ ਜਾਣਕਾਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹ ਲੰਬਾ ਸਮਾਂ ਬਠਿੰਡਾ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਤਾਇਨਾਤ ਰਹੇ ਹਨ। ਕੁਲਦੀਪ ਬਰਾੜ ਨੇ ਜਿੱਥੇ ਵੀ ਨੌਕਰੀ ਕੀਤੀ, ਉਨਾਂ੍ਹ ਦਾ ਕਿਸਾਨਾਂ ਨਾਲ ਗੂੜ੍ਹਾ ਰਿਸ਼ਤਾ ਰਿਹਾ। ਬਠਿੰਡਾ ਦੇ ਪਿੰਡ ਜੰਡਾਂਵਾਲਾ ਦੇ ਜੰਮਪਲ ਕੁਲਦੀਪ ਸਿੰਘ ਬਰਾੜ ਇਸ ਤੋਂ ਪਹਿਲਾਂ ਪੰਜਾਬ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਸਨ। ਉਨਾਂ੍ਹ ਦੀ ਇਸ ਨਿਯੁਕਤੀ 'ਤੇ ਮਾਰਕੀਟ ਕਮੇਟੀ ਦੇ ਸੇਵਾਮੁਕਤ ਸੁਪਰਡੈਂਟ ਰਸ਼ਪਾਲ ਸਿੰਘ ਨਥਾਣਾ, ਮਾਰਕੀਟ ਕਮੇਟੀ ਦੇ ਸੇਵਾਮੁਕਤ ਸਕੱਤਰ ਸੁਖਵਿੰਦਰ ਸਿੰਘ ਜ਼ੈਲਦਾਰ, ਮਾਰਕੀਟ ਕਮੇਟੀ ਦੇ ਸੈਕਟਰੀ ਮੁਨੀਸ਼ ਕੁਮਾਰ, ਮਾਰਕੀਟ ਕਮੇਟੀ ਰਾਮਪੁਰਾ ਦੇ ਸੈਕਟਰੀ ਬਲਕਾਰ ਸਿੰਘ, ਮਾਰਕੀਟ ਕਮੇਟੀ ਬਠਿੰਡਾ ਦੇ ਸੈਕਟਰੀ ਗੁਰਵਿੰਦਰ ਸਿੰਘ, ਮਾਰਕੀਟ ਕਮੇਟੀ ਨਥਾਣਾ ਤੇ ਮੌੜ ਦੇ ਸੈਕਟਰੀ ਸੁਖਜੀਤਪਾਲ ਸਿੰਘ, ਮਾਰਕੀਟ ਕਮੇਟੀ ਦੇ ਸੇਵਾਮੁਕਤ ਸੁਪਰਡੈਂਟ ਦਰਸ਼ਨ ਸਿੰਘ ਵਿਰਕ, ਜ਼ਿਲ੍ਹਾ ਮੰਡੀ ਦਫ਼ਤਰ ਤੋਂ ਦਾਰਾ ਸਿੰਘ, ਪੰਚਾਇਤ ਵਿਭਾਗ ਦੇ ਸੈਕਟਰੀ ਸੰਦੀਪ ਸਿੰਘ ਜੰਡਾਂਵਾਲਾ, ਖੇਤੀਬਾੜੀ ਵਿਭਾਗ ਦੇ ਏਡੀਓ ਬਲਜੀਤ ਸਿੰਘ ਬਰਾੜ ਤੋਂ ਇਲਾਵਾ ਸ਼ੈਲਰ ਐਸੋਸੀਏਸ਼ਨ ਆੜ੍ਹਤੀ ਐਸੋਸੀਏਸ਼ਨ ਨੇ ਵੀ ਉਨਾਂ੍ਹ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਨਾਂ੍ਹ ਪੰਜਾਬ ਮੰਡੀ ਬੋਰਡ ਦਾ ਡੀਜੀਐਮ ਹੁੰਦਿਆਂ ਕਿਸਾਨਾਂ ਦੇ ਹਿੱਤ ਵਿਚ ਕਈ ਅਹਿਮ ਫ਼ੈਸਲੇ ਲਏ ਸਨ। ਉਨਾਂ੍ਹ ਬਾਹਰਲੇ ਸੂਬਿਆਂ ਤੋਂ ਲਿਆਂਦੇ ਗਏ ਹਜ਼ਾਰਾਂ ਟਨ ਝੋਨੇ ਨੂੰ ਬਠਿੰਡਾ ਵਿੱਚ ਫੜਿਆ ਸੀ।