ਵੀਰਪਾਲ ਭਗਤਾ, ਭਗਤਾ ਭਾਈਕਾ : 1158 ਸਹਾਇਕ ਪੋ੍ਫ਼ੈਸਰ ਫ਼ਰੰਟ ਪੰਜਾਬ ਦੇ ਵਫ਼ਦ ਨੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਮਿਲ ਕੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਵਿਚ ਸ਼ਾਮਲ ਸਾਥੀਆਂ ਡਾ. ਅਮਨਦੀਪ ਕੌਰ ਅਤੇ ਪਰਮਿੰਦਰ ਕੌਰ ਨੇ ਮਲੂਕਾ ਨੂੰ ਭਰਤੀ ਦੇ ਪਿਛੋਕੜ ਮੌਜੂਦਾ ਸਥਿਤੀ ਬਾਰੇ ਜਾਣੂੰ ਕਰਵਾਇਆ। ਇਸ ਮੁਲਾਕਾਤ ਦੌਰਾਨ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਤਰਸਯੋਗ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਕਿ ਪਿਛਲੇ 25 ਸਾਲਾਂ ਤੋਂ ਸਰਕਾਰੀ ਕਾਲਜਾਂ ਵਿਚ ਇਕ ਵੀ ਰੈਗੂਲਰ ਭਰਤੀ ਨਹੀਂ ਕੀਤੀ ਗਈ, ਜਿਸ ਕਰਕੇ ਸਰਕਾਰੀ ਕਾਲਜ ਲਗਾਤਾਰ ਬੰਦ ਹੋ ਰਹੇ ਹਨ। ਇਸਦੇ ਚਲਦੇ ਪੰਜਾਬ ਸਰਕਾਰ ਵਲੋਂ ਕਾਲਜਾਂ ਵਿਚ ਰੈਗੂਲਰ ਭਰਤੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਗਿਆ ਪੰ੍ਤੂ ਭਰਤੀ ਦੀ ਪ੍ਰਕਿਰਿਆ ਅਦਾਲਤੀ ਗੇੜ ਵਿਚ ਫਸਣ ਕਰਕੇ ਪੰਜਾਬ ਸਰਕਾਰ ਵਲੋਂ ਮਾਣਯੋਗ ਹਾਈਕੋਰਟ ਵਿਚ ਇਸ ਦੀ ਿਢੱਲੀ ਪੈਰਵਾਈ ਦੇ ਚਲਦੇ 1158 ਸਹਾਇਕ ਪੋ੍ਫ਼ੈਸਰ ਦਾ ਭਵਿੱਖ ਹਨੇਰੇ ਵਿਚ ਲਟਕ ਗਿਆ ਹੈ। ਭਰਤੀ ਪ੍ਰਕਿਰਿਆ ਵਿਚ ਕੁਝ ਤਕਨੀਕੀ ਗ਼ਲਤੀਆਂ ਹੋਣ ਕਰਕੇ ਕਈ ਰਿੱਟ ਪਟੀਸ਼ਨਾਂ ਹਾਈਕੋਰਟ ਵਿਚ ਪੈਣ ਕਰਕੇ 3 ਦਸੰਬਰ ਨੂੰ ਹਾਈਕੋਰਟ ਨੇ ਭਰਤੀ 'ਤੇ ਸਟੇਅ ਲਾ ਦਿੱਤੀ, ਜਿਸ ਕਰਕੇ ਜੋ ਜਿਥੇ ਸੀ, ਉਥੇ ਹੀ ਰੁਕ ਗਿਆ। ਉਨਾਂ੍ਹ ਕਿਹਾ ਕਿ ਸਾਡੇ ਕੁਝ ਕੁ ਸਾਥੀਆਂ ਨੂੰ ਹੀ ਸਟੇਸ਼ਨ ਮਿਲ ਸਕੇ ਜਦਕਿ ਅੱਧਿਆਂ ਕੋਲ ਜੁਆਇਨਿੰਗ ਲੈਟਰ ਤਾਂ ਹੈਗੇ ਪਰ ਸਟੇਸ਼ਨ ਕੋਈ ਨੀ ਮਿਲੇ। ਜਦ ਕਿ ਕਈਆਂ ਨੂੰ ਜੁਆਇਨਿੰਗ ਲੈਟਰ ਤੱਕ ਨਹੀਂ ਮਿਲੇ। ਉਨਾਂ੍ਹ ਕਿਹਾ ਕਿ ਹੱਦ ਤਾਂ ਇਹ ਹੋਈ ਪਈ ਹੈ ਕਿ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਵਰਗੇ ਵਿਸ਼ਿਆਂ ਦੀਆਂ ਤਾਂ ਫ਼ਾਈਨਲ ਸਿਲੈਕਸ਼ਨ ਲਿਸਟਾਂ ਵੀ ਨਹੀਂ ਪਈਆਂ। ਹੁਣ ਤੱਕ 5-6 ਸੁਣਵਾਈਆਂ ਹੋ ਚੁੱਕੀਆਂ ਹਨ ਪਰ ਸਰਕਾਰ ਨੇ ਢੰਗ ਨਾਲ ਪੈਰਵਾਈ ਹੀ ਨਹੀਂ ਕੀਤੀ। ਫਰੰਟ ਦੇ ਪ੍ਰਤੀਨਿਧੀ ਮੰਡਲ ਨੇ ਮੰਗ ਪੱਤਰ ਰਾਹੀ ਜੋਰਦਾਰ ਮੰਗ ਕਰਦਿਆਂ ਕਿਹਾ ਹੈ ਕਿ ਉਨਾਂ੍ਹ ਦੀਆਂ ਮੰਗਾਂ ਨੂੰ ਪਾਰਟੀ ਦੇ ਏਜੰਡੇ 'ਤੇ ਰੱਖਿਆ ਜਾਵੇ। ਕੁਝ ਨਵ ਨਿਯੁਕਤ ਸਹਾਇਕ ਪੋ੍ਫੈਸਰ ਆਪਣੀਆਂ ਪਿਛਲੀਆਂ ਅਰਧ-ਸਰਕਾਰੀ ਸੇਵਾਵਾਂ ਅਤੇ ਖੋਜਾਰਥੀ ਆਪਣੀਆਂ ਫੈਲੋਸ਼ਪਿਾਂ ਤਿਆਗ ਕੇ ਆਪਣੀ ਨਿਯੁਕਤੀ ਪ੍ਰਕਿਰਿਆ ਪੂਰੀ ਹੋਣ ਦੀ ਉਡੀਕ ਵਿਚ ਬੈਠੇ ਹਨ। ਪੰਜਾਬ ਸਰਕਾਰ ਦੀ ਨਜਰਅੰਦਾਜ਼ੀ ਤੋਂ ਨਿਰਾਸ਼ ਹੋ ਕੇ ਆਸ ਦੀ ਉਮੀਦ ਲੈ ਕੇ ਮਲੂਕਾ ਨਾਲ ਮੁਲਾਕਾਤ ਕੀਤੀ। ਮਲੂਕਾ ਨੇ ਵਫਦ ਦੇ ਵਿਚਾਰ ਸੁਣ ਕੇ ਮੰਗ ਪੱਤਰ ਸਵੀਕਾਰ ਕੀਤਾ ਤੇ ਆਪਣੀਆਂ ਮੰਗਾਂ ਨੂੰ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰਨ ਦਾ ਭਰੋਸਾ ਦਿਵਾਇਆ। ਉਨਾਂ੍ਹ ਇਥੋਂ ਤੱਕ ਕਿਹਾ ਕਿ ਜੇਕਰ ਅਕਾਲੀ-ਬਸਪਾ ਸੱਤਾ ਵਿਚ ਆਉਂਦੀ ਹੈ ਤਾਂ ਭਰਤੀ ਨੂੰ ਪੂਰ ਚੜ੍ਹਾਉਣ ਲਈ ਪਹਿਲ ਕਦਮੀ ਕੀਤੀ ਜਾਵੇਗੀ। ਉਨਾਂ ਯਕੀਨ ਦਿਵਾਇਆ ਕਿ ਉਹ ਢੁੱਕਵੀਂ ਪੈਰਵਾਈ ਕਰਕੇ ਨਵ ਨਿਯੁਕਤ ਸਹਾਇਕ ਪੋ੍ਫੈਸਰ ਦੀ ਭਰਤੀ ਨੂੰ ਸਿਰੇ ਚਾੜਿਆ ਜਾਵੇਗਾ ਤਾਂ ਕਿ ਉੱਚ ਸਿੱਖਿਆ ਦਾ ਪੱਧਰ ਹੋਰ ਉੱਚਾ ਹੋ ਸਕੇ। ਵਫਦ ਆਗੂਆਂ ਨੇ ਕਿਹਾ ਕਿ ਸਾਡਾ ਮਸਲਾ 'ਕੱਲੀ 1158 ਜਣਿਆਂ ਦੀ ਭਰਤੀ ਦਾ ਹੀ ਨਹੀਂ ਬਲਕਿ ਸਰਕਾਰੀ ਕਾਲਜਾਂ ਨੂੰ ਬਚਾਉਣ ਦਾ ਹੈ।