ਦੀਪਕ ਸ਼ਰਮਾ, ਬਠਿੰਡਾ : ਅਗਰਵਾਲ ਵੈਲਫੇਅਰ ਸਭਾ ਬਠਿੰਡਾ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਸ਼ਕਤੀ ਨਗਰ ਵਿਖੇ ਟੀਕਾਕਰਨ ਕੈਂਪ ਪ੍ਰਧਾਨ ਵਿਮਲ ਮਿੱਤਲ ਦੀ ਦੇਖ-ਰੇਖ ਹੇਠ ਲਾਇਆ ਗਿਆ, ਜਿਸ ਵਿਚ ਸਭਾ ਦੇ ਅਹੁਦੇਦਾਰਾਂ ਡਾ: ਸੰਦੀਪ ਗੁਪਤਾ, ਅਸ਼ੋਕ ਮਿੱਤਲ, ਕੈਸ਼ੀਅਰ ਅਨੂਪ ਗਰਗ, ਸੋਸ਼ਲ ਮੀਡੀਆ ਇੰਚਾਰਜ ਪ੍ਰਵੀਨ ਗਰਗ, ਸਲਾਹਕਾਰ ਭੁਪਿੰਦਰ ਬਾਂਸਲ, ਜੀਵਨ ਜਿੰਦਲ, ਕਰਿਸ਼ਨ ਗਰਗ, ਰਜਿੰਦਰ ਬਾਂਸਲ, ਦੀਪਕ ਬਾਂਸਲ, ਸੰਜੇ ਗਾਰਾ, ਭਰਤ ਲਾਲ ਨੇ ਸਹਿਯੋਗ ਦਿੱਤਾ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਮੈਂਬਰਾਂ ਮਮਤਾ ਰਾਣੀ, ਮਨਦੀਪ ਕੌਰ, ਪਰਮਜੀਤ ਕੌਰ ਅਤੇ ਸੋਨੀਆ ਰਾਣੀ ਨੇ 200 ਲੋਕਾਂ ਨੂੰ ਕੋਵਿਡਸ਼ੀਲ ਅਤੇ ਕੋਵੈਕਸੀਨ ਦਾ ਟੀਕਾਕਰਨ ਕੀਤਾ। ਇਸ ਮੌਕੇ ਮੰਦਰ ਮੁਖੀ ਸੁਰੇਸ਼ ਗੋਇਲ, ਸ਼ੀਸ਼ ਪਾਲ ਗਰਗ, ਅਸ਼ੋਕ ਗਰਗ ਤੇ ਅਜੇ ਗੋਇਲ (ਕਾਕਾ) ਆਦਿ ਨੇ ਪੂਰਨ ਸਹਿਯੋਗ ਦਿੱਤਾ। ਪ੍ਰਧਾਨ ਵਿਮਲ ਮਿੱਤਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਨਿਯਮਾਂ ਅਨੁਸਾਰ 15 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡਸ਼ੀਲ ਅਤੇ ਕੋਵਾਸੀਨ ਦਾ ਟੀਕਾਕਰਨ ਕੀਤਾ ਗਿਆ। ਸਾਰਿਆਂ ਨੂੰ ਸੈਨੇਟਾਈਜ਼ ਕੀਤਾ ਗਿਆ ਅਤੇ ਮਾਸਕ ਵੰਡੇ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਕਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਅਗਰਵਾਲ ਭਲਾਈ ਸਭਾ ਨੇ ਫੈਸਲਾ ਕੀਤਾ ਹੈ ਕਿ ਭਵਿੱਖ ਵਿਚ ਵੀ ਵੱਖ-ਵੱਖ ਥਾਵਾਂ 'ਤੇ ਅਜਿਹੇ ਕੈਂਪ ਲਾਏ ਜਾਣਗੇ। ਉਨਾਂ੍ਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਕੋਰੋਨਾ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ।