ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਸਥਾਨਕ ਆਰਬੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਆਰਿਆ ਯੁਵਾ ਆਰਟ ਕਲੱਬ ਵੱਲੋਂ ਆਰਟ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪਦਮਸ੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਰੈਜੀਡੈਂਟ ਡੀਏਵੀਸੀਐੱਮਸੀ ਨਵੀ ਦਿੱਲੀ ਉਚੇਚੇ ਤੌਰ 'ਤੇ ਪਹੁੰਚੇ। ਨਾਲ ਉਨ੍ਹਾਂ ਦੀ ਧਰਮ ਪਤਨੀ ਮਨੀ ਸੂਰੀ, ਡਾ. ਜੀਬੀ ਸਿੰਘ ਡਾਇਰੈਕਟਰ ਡੀਏਵੀ ਸਕੂਲਜ, ਸ਼ਿਵ ਰਮਨ ਗੌਰ ਡਾਇਰੈਕਟਰ ਡੀਏਵੀ ਕਾਲਜਿਜ, ਸਰਿਤਾ ਰੰਜਨ ਗੌਤਮ ਏਆਰਓ ਰਾਜਸਥਾਨ, ਸਮਿਤਾ ਸ਼ਰਮਾ ਪਿੰ੍ਸੀਪਲ ਡੀਏਵੀ ਅਬੋਹਰ ਨਾਲ ਸਨ। ਡਾ. ਕੇਕੇ ਨੌਹਰੀਆ ਵਾਇਸ ਚੇਅਰਮੈਨ ਆਰਬੀਡੀਏਵੀ ਸਕੂਲ, ਬੀਸੀ ਜੋਸਨ ਮੈਨੇਜਰ ਆਰਬੀਡੀਏਵੀ ਸਕੂਲ, ਰਾਜੀਵ ਸ਼ਰਮਾ ਪਿੰ੍ਸੀਪਲ ਡੀਏਵੀ ਕਾਲਜ ਬਠਿੰਡਾ ਅਤੇ ਸਕੂਲ ਮੁਖੀ ਡਾ. ਅਨੁਰਾਧਾ ਭਾਟੀਆ ਨੇ ਸਕੂਲ ਪਹੁੰਚੇ ਵਿਸ਼ੇਸ਼ ਮਹਿਮਾਨਾ ਦਾ ਸਵਾਗਤ ਕੀਤਾ।
ਸਕੂਲ ਦੀ ਕੋਇਰ ਟੀਮ ਨੇ ਸਵਾਗਤ ਗੀਤ ਨਾਲ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ, ਜੋ ਪਿ੍ਰਤਪਾਲ ਐਕਟੀਵਿਟੀ ਇੰਚਾਰਜ ਦੀ ਅਗਵਾਈ ਵਿਚ ਤਿਆਰ ਕੀਤਾ ਗਿਆ ਸੀ। ਆਰਿਆ ਯੁਵਾ ਆਰਟ ਕਲੱਬ ਦੇ ਬੱਚਿਆਂ ਨੇ ਆਪਣੀਆਂ ਕਲਾਂ ਕਿਰਤਾਂ ਵਿਚ ਆਪਣੇ ਮਨ ਦੇ ਭਾਵਾਂ ਨੂੰ ਸੂਖਮ ਤੇ ਭਾਵਪੂਰਤ ਰੰਗਾਂ ਵਿਚ ਪਰੋਇਆ। ਬੱਚਿਆਂ ਨੇ ਆਪਣੇ ਭਾਵਾਂ ਨੂੰ ਕੁਦਰਤ ਦੇ ਜੜ੍ਹ ਅਤੇ ਚੇਤਨ ਵਸਤਾਂ ਨਾਲ ਮੇਲ ਕੇ ਕਲਾਤਮਿਕ ਭਾਵਾਂ ਨੂੰ ਉਜਾਗਰ ਕੀਤਾ। ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕਰਦਿਆਂ ਪਦਮਸ੍ਰੀ ਡਾ. ਪੂਨਮ ਸੂਰੀ ਨੇ ਕਿਹਾ ਕਿ ਡੀਏਵੀ ਸੰਸਥਾਵਾਂ ਅੰਦਰ ਵੇਦਾਂ ਅਤੇ ਕੁਦਰਤ ਵਰਗੇ ਵਿਸ਼ਾਲ ਵਿਸ਼ਿਆਂ ਉੱਪਰ ਰੌਸ਼ਨੀ ਪਾਉਂਦੀਆਂ ਅਜਿਹੀਆਂ ਪ੍ਰਦਰਸ਼ਨੀਆਂ ਲਗਦੀਆਂ ਰਹਿੰਦੀਆਂ ਹਨ, ਜੋ ਬੱਚਿਆਂ ਅੰਦਰ ਲੁਕੀਆਂ ਕਲਾਤਮਿਕ ਰੁਚੀਆਂ ਨੂੰ ਬਾਹਰ ਲਿਆਉਣ ਲਈ ਸਹਾਈ ਹਨ। ਉਨਾਂ੍ਹ ਬੱਚਿਆਂ ਦੀ ਮਿਹਨਤ ਦੇ ਨਾਲ-ਨਾਲ ਆਰਟ ਅਧਿਆਪਿਕ ਮਿਥੁਨ ਮੰਡਲ ਅਤੇ ਆਰਿਆ ਯੁਵਾ ਆਰਟ ਕਲੱਬ ਦੇ ਮੈਂਬਰਾਂ ਨੂੰ ਸਾਬਾਸ਼ੀ ਦਿੱਤੀ। ਪਿੰ੍ਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਦੀ ਵਿਸ਼ੇਸ਼ ਜਲਾਘਾ ਕਰਦਿਆਂ ਉਨਾਂ੍ਹ ਕਿਹਾ ਕਿ ਉਨਾਂ੍ਹ ਨੇ ਬੱਚਿਆਂ ਅਤੇ ਕਲੱਬ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਕੇ ਬਚਿਆਂ ਦੇ ਸਰਬਪੱਖੀ ਵਿਕਾਸ ਵਿਚ ਇਕ ਮੀਲ ਪੱਥਰ ਦਾ ਕੰਮ ਕੀਤਾ ਹੈ।