ਕਰਮਜੀਤ ਸਿੰਘ ਸਾਗਰ, ਧਨੌਲਾ : ਨੇੜਲੇ ਪਿੰਡ ਕਾਲੇਕੇ ਵਿਖੇ ਜਾਂਦੇ ਜੋਗਾ ਰਜਵਾਹੇ ਵਿਚ ਨਹਾਉਣ ਆਏ ਨੌਜਵਾਨਾਂ 'ਚ ਇਕ ਦੀ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਅਸਪਾਲ ਖੁਰਦ ਆਪਣੇ ਸਾਥੀਆਂ ਨਾਲ ਪਿੰਡ ਕਾਲੇਕੇ ਵਿਖੇ ਜਾ ਰਹੇ ਜੋਗਾ ਰਜਵਾਹੇ ਵਿੱਚ ਨਹਾਉਣ ਲਈ 1.30ਵਜੇ ਦੇ ਕਰੀਬ ਪਹੁੰਚੇ, ਜਦੋਂ ਹੋਣ ਲਈ ਛਾਲਾਂ ਮਾਰੀਆਂ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਤਿੰਨਾਂ ਨੌਜਵਾਨਾਂ ਤੋਂ ਆਪਣੇ ਆਪ ਸੰਭਾਲਿਆ ਨਹੀਂ ਗਿਆ। ਰੌਲਾ ਪਾਉਣ 'ਤੇ ਕੋਲ ਖੜ੍ਹੇ ਵਿਅਕਤੀ ਨੇ ਦੋ ਨੂੰ ਤਾਂ ਬਚਾ ਲਿਆ ਤੇ ਪਿਰਤਪਾਲ ਸਿੰਘ ਅੱਗੇ ਜਾ ਚੁੱਕਾ ਸੀ ਜੋ ਕਿ ਮਿੰਟਾਂ ਸਕਿੰਟਾਂ ਵਿੱਚ ਹੀ ਗਾਇਬ ਹੋ ਗਿਆ। ਪ੍ਰਿਤਪਾਲ ਸਿੰਘ ਡੁੱਬਣ ਦੀ ਖਬਰ ਪਿੰਡ ਕਾਲੇਕੇ ਅਸਪਾਲ ਕਲਾਂ ਅਸਪਾਲ ਖੁਰਦ ਦੇ ਗੁਰਦੁਆਰਿਆਂ ਵਿਚ ਅਨਾਊਂਸਮੈਂਟ ਕਰਵਾ ਦਿੱਤੀ ਗਈ ਸੀ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋ ਭਾਲ ਕਰਨੀ ਸ਼ੁਰੂ ਕਰਨ 'ਤੇ ਲਾਸ਼ ਬਰਾਮਦ ਹੋਈ ਹੈ। ਥਾਣਾ ਧਨੌਲਾ ਦੀ ਮੁਖੀ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਦੇ ਪਿਤਾ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।