ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਬਰਨਾਲਾ ਵਿਖੇ ਐੱਨਪੀਐੱਸ ਦੀ ਮੰਗ ਅਧਾਰਿਤ ਸੈਮੀਨਾਰ ਜਸਵੀਰ ਭੰਮਾ ਕੋ-ਕੰਨਵੀਨਰ ਮਾਲਵਾ ਜ਼ੋਨ -2 ਦੀ ਅਗਵਾਈ 'ਚ ਕਰਵਾਇਆ ਗਿਆ ਤੇ ਪ.ਪ.ਪ.ਫ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਇਕਾਈ ਦਾ ਗਠਨ ਵੀ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਅਤਿੰਦਰਪਾਲ ਘੱਗਾ ਸੂਬਾ ਕਨਵੀਨਰ ਪੁਰਾਣੀ ਪੈਨਸ਼ਨ ਪ੍ਰਰਾਪਤੀ ਫਰੰਟ ਪੰਜਾਬ ਤੇ ਰਾਜੀਵ ਕੁਮਾਰ ਸੂਬਾ ਮੀਤ ਪ੍ਰਧਾਨ ਡੀ ਟੀ ਐਫ ਪੰਜਾਬ ਤੇ ਗੁਰਜੀਤ ਘੱਗਾ ਸੂਬਾ ਆਗੂ ਡੀ ਐਮ ਐਫ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਸੈਮੀਨਾਰ 'ਚ ਵੱਡੀ ਗਿਣਤੀ 'ਚ ਅਧਿਆਪਕ ਸ਼ਾਮਲ ਹੋਏ ਤੇ ਸੈਮੀਨਾਰ 'ਚ ਹੋਏ ਵਿਚਾਰਾਂ ਦਾ ਲਾਭ ਲਿਆ। ਇਸ ਮੌਕੇ ਅੰਮਿ੍ਤਪਾਲ ਕੋਟਦੁੱਨਾ, ਮਾਲਵਿੰਦਰ ਸਿੰਘ, ਲਾਭ ਅਕਲੀਆ, ਬਲਜੀਤ ਸਿੰਘ, ਪੁਨੀਤ ਤਪਾ, ਅਮਨ ਝਲੂਰ, ਪਰਮਜੀਤ ਝਲੂਰ, ਅਵਨੀਸ਼ ਕੁਮਾਰ, ਯਸ਼ਪਾਲ ਕੁੱਬੇ, ਪਰਗਟ ਧਨੌਲਾ, ਸੁਨੀਲ ਭੈਣੀ ਮਹਿਰਾਜ, ਪਰਮਜੀਤ ਭਾਟੀਆ, ਰਮਨ ਬਰਨਾਲਾ, ਅੰਮਿ੍ਤ ਸਿੰਘ, ਕੁਲਵੀਰ ਸਿੰਘ, ਪਰਵੀਨ ਕੁਮਾਰ, ਨਵਜੋਤ ਸਿੰਘ, ਨਿਰਮਲ ਸਿੰਘ, ਜਗਰਾਜ ਸਿੰਘ, ਜਸਵੰਤ ਰਾਏ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ, ਪੁਨੀਤ ਕੁਮਾਰ ਬਰਨਾਲਾ, ਮਨਮੋਹਨ ਭੱਠਲ ਤੇ ਰਾਜਿੰਦਰ ਮੂਲੋਵਾਲ ਆਦਿ ਸ਼ਾਮਿਲ ਸਨ। ਇਸ ਮੌਕੇ ਜ਼ਿਲ੍ਹਾ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਕਨਵੀਨਰ ਰਮਨਦੀਪ ਬਰਨਾਲਾ, ਜਨਰਲ ਸਕੱਤਰ ਅੰਮਿ੍ਤ ਹਰੀਗੜ੍ਹ, ਕੋ-ਕਨਵੀਨਰ ਨਿਰਮਲ ਪੱਖੋ ਕਲਾਂ, ਵਿੱਤ ਸਕੱਤਰ ਪੁਨੀਤ ਤਪਾ, ਸਹਾਇਕ ਵਿੱਤ ਸਕੱਤਰ ਗੁਰਵਿੰਦਰ ਤਪਾ, ਪ੍ਰਰੈੱਸ ਸਕੱਤਰ ਅਵਨੀਸ ਲੌਂਗੋਵਾਲ, ਪ੍ਰਰੈੱਸ ਸਕੱਤਰ ਬਲਜੀਤ ਸਿੰਘ ਅਕਲੀਆ, ਜਥੇਬੰਦਕ ਸਕੱਤਰ ਜਗਰਾਜ ਤਾਜੋਕੇ, ਮੁੱਖ ਬੁਲਾਰਾ ਲਾਭ ਅਕਲੀਆ ਦੀ ਚੋਣ ਕੀਤੀ ਗਈ, ਜੋ ਮੁੱਖ ਤੌਰ 'ਤੇ ਜਿਲ੍ਹਾ ਕਮੇਟੀ ਪੁਰਾਣੀ ਪੈਨਸ਼ਨ ਪ੍ਰਰਾਪਤੀ ਫਰੰਟ ਬਰਨਾਲਾ ਦੇ ਤੌਰ 'ਤੇ ਕੰਮ ਕਰੇਗੀ।