ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ
ਪ੍ਰਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵੱਲੋਂ ਗੁਰਦੁਆਰਾ ਸਾਹਿਬ ਸਿੰਘ ਸਭਾ ਕਰਮਗੜ੍ਹ ਦੇ ਸਹਿਯੋਗ ਨਾਲ 16ਵਾਂ ਖੂਨਦਾਨ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਏਪੀਆਰਓ. ਮੈਡਮ ਜਗਵੀਰ ਕੌਰ ਤੇ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਰਵਿੰਦਰਜੀਤ ਸਿੰਘ, ਐੱਮਡੀ ਸੁਸ਼ੀਲ ਕੁਮਾਰ ਗੋਇਲ, ਪਿੰ੍ਸੀਪਲ ਨਵਜੋਤ ਕੌਰ ਟੱਕਰ, ਸੁਖਵਿੰਦਰ ਸਿੰਘ ਪਲਾਹਾ, ਰਾਜੇਸ਼ ਭੁਟਾਨੀ, ਗੁਰਪ੍ਰਰੀਤ ਸਿੰਘ ਲਾਡੀ, ਰਜਿੰਦਰ ਬਰਾੜ ਨੇ ਵਿਸ਼ੇਸ ਤੌਰ 'ਤੇ ਸ਼ਮੂਲੀਅਤ ਕਰ ਕੇ ਖੂਨਦਾਨੀ ਨੂੰ ਆਸ਼ੀਰਵਾਦ ਦਿੰਦਿਆਂ ਪ੍ਰਰੈਸ ਕਲੱਬ ਮਹਿਲ ਕਲਾਂ ਵੱਲੋਂ ਚਲਾਈ ਜਾ ਰਹੀ ਖੂਨਦਾਨ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ। ਮਾਹਿਰ ਡਾਕਟਰ ਦੇਵਨ ਮਿੱਤਲ ਐਮਡੀ ਮੈਡੀਸ਼ਨ ਦੀ ਅਗਵਾਈ ਹੇਠ ਟੀਮ ਨੇ 300 ਮਰੀਜ਼ਾਂ ਦੀ ਜਾਂਚ ਕਰ ਕੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਨੂੰ ਖੂਨਦਾਨੀਆਂ ਵੱਲੋਂ 50 ਯੂਨਿਟ ਖੂਨਦਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਅਤੇ ਵੱਖ-ਵੱਖ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁਖ ਪ੍ਰਬੰਧਕ ਪ੍ਰਦੀਪ ਸਿੰਘ ਚਹਿਲ, ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਰਨਲ ਸਕੱਤਰ ਬਲਜਿੰਦਰ ਸਿੰਘ ਿਢੱਲੋਂ, ਬਲਜੀਤ ਸਿੰਘ ਪੰਡੋਰੀ, ਜਗਰਾਜ ਸਿੰਘ ਮੂੰਮ, ਸੁਖਵਿੰਦਰ ਸਿੰਘ ਸੋਨੀ, ਰਮਨਦੀਪ ਸਿੰਘ ਧਾਲੀਵਾਲ, ਬਲਵੰਤ ਸਿੰਘ ਚੁਹਾਣਕੇ, ਮੇਘ ਰਾਜ ਜੋਸ਼ੀ, ਪ੍ਰਦੀਪ ਸਿੰਘ ਲੋਹਗੜ੍ਹ, ਸੁਖਵੀਰ ਸਿੰਘ ਜਗਦੇ, ਜਗਸੀਰ ਸਿੰਘ ਧਾਲੀਵਾਲ, ਪ੍ਰਧਾਨ ਮਿੱਠੂ ਮੁਹੰਮਦ, ਡਾ. ਪਰਮਿੰਦਰ ਸਿੰਘ ਹਮੀਦੀ, ਜਗਜੀਤ ਸਿੰਘ ਮਾਹਲ, ਪ੍ਰਧਾਨ ਦਲਜੀਤ ਸਿੰਘ, ਹਰਜੀਤ ਸਿੰਘ ਕਾਤਲ, ਬਲਵਿੰਦਰ ਸਿੰਘ ਛੰਨਾਂ, ਯਾਦਵਿੰਦਰ ਸਿੰਘ ਤੁੰਗ, ਸਾਬਕਾ ਸਰਪੰਚ ਜਗਦੇਵ ਸਿੰਘ, ਜਸਵਿੰਦਰ ਕੌਰ, ਜੇ.ਈ. ਯਾਦਵਿੰਦਰ ਸਿੰਘ, ਜਥੇ: ਹਰਮੇਲ ਸਿੰਘ, ਰੁਲਦੂ ਰਾਮ, ਮਨੋਜ ਸ਼ਰਮਾ, ਹਰਪਾਲ ਸਿੰਘ ਪਾਲੀ, ਗੁਰਸੇਵਕ ਸਿੰਘ ਸਹੋਤਾ, ਫਿਰੋਜ ਖਾਨ, ਮਨਜੀਤ ਸਿੰਘ ਮਿੱਠੇਵਾਲ ਹਾਜ਼ਰ ਸਨ।