ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਆਰੀਆ ਪ੍ਰਤੀਨਿਧ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਤੇ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਹਰਿਦੁਆਰ ਦੇ ਸਾਬਕਾ ਚਾਂਸਲਰ ਸਵ. ਪੰਡਿਤ ਹਰਬੰਸ ਲਾਲ ਸ਼ਰਮਾ ਜੀ ਦੀ ਬਰਸੀ 'ਤੇ ਵੀਰਵਾਰ ਨੂੰ ਗਾਂਧੀ ਆਰੀਆ ਹਾਈ ਸਕੂਲ ਬਰਨਾਲਾ 'ਚ ਬਾਲ ਸੱਤਿਆਰਥ ਪ੍ਰਕਾਸ਼ ਤੇ ਵੈਦਿਕ ਪ੍ਰਸ਼ਨੋਤਰੀ 'ਤੇ ਆਧਾਰਿਤ ਪ੍ਰਤੀਯੋਗਿਤਾ ਕਰਵਾਈ ਗਈ। ਹਵਨ ਯੱਗ ਸੰਪੰਨ ਹੋਣ ਤੋਂ ਬਾਅਦ ਆਰਿਆ ਸਮਾਜ ਬਰਨਾਲਾ ਦੇ ਪ੍ਰਧਾਨ ਡਾ. ਸੂਰਿਆਕਾਂਤ ਸ਼ੌਰੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਆਰੀਆ ਸੰਸਥਾਵਾਂ ਬਾਬੂਜੀ ਦੀਆਂ ਸੇਵਾਵਾਂ ਨੂੰ ਕਦੇ ਭੁਲਾ ਨਹੀਂ ਸਕਦੀ। ਉਨਾਂ੍ਹ ਕਿਹਾ ਕਿ ਪੰਡਿਤ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਵਿਦਿਆਰਥੀਆਂ ਨੂੰ ਆਰੀਆ ਵਿਚਾਰਧਾਰਾ ਨਾਲ ਜੋੜਿਆ ਜਾਵੇ। ਉਨਾਂ੍ਹ ਸਕੂਲ ਮੁੱਖ ਅਧਿਆਪਕ ਰਾਜਮਹਿੰਦਰ ਤੇ ਸਟਾਫ਼ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਰੀਆ ਵਿਚਾਰਧਾਰਾ 'ਤੇ ਆਧਾਰਿਤ ਪੋ੍ਗ੍ਰਾਮ ਕਰਵਾਉਣ 'ਚ ਹਮੇਸ਼ਾ ਮੋਹਰੀ ਰਹਿੰਦੇ ਹਨ। ਇਸ ਮੌਕੇ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੇਵਲ ਜਿੰਦਲ, ਮੀਤ ਪ੍ਰਧਾਨ ਸੰਜੀਵ ਸ਼ੌਰੀ, ਆਰੀਆ ਸਮਾਜ ਦੇ ਪੋ੍ਹਿਤ ਸ਼੍ਰੀ ਰਾਮ ਸ਼ਾਸਤਰੀ, ਸਕੂਲ ਦੇ ਮੁੱਖ ਅਧਿਆਪਕ ਰਾਜਮਹਿੰਦਰ, ਪਵਨ ਸਿੰਗਲਾ, ਸੁਖਮਹਿੰਦਰ ਸੰਧੂ, ਰਾਮ ਕੁਮਾਰ ਸੋਬਤੀ, ਮੈਡਮ ਨਵੀਨ ਗਰਗ, ਸੁਮਨ ਲਤਾ, ਬੀਨਾ ਰਾਣੀ, ਚਰਨਜੀਤ ਸ਼ਰਮਾ, ਰੂਬੀ ਰਾਣੀ, ਰਵਨੀਤ ਕੌਰ, ਰਾਣੀ ਰਾਣੀ, ਸੁਨੀਤਾ ਗੌਤਮ, ਸੁਸ਼ਮਾ ਰਾਣੀ ਆਦਿ ਨੇ ਸ਼੍ਰੀ ਹਰਬੰਸ ਲਾਲ ਸ਼ਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।