ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਵਿਸ਼ਵ ਮਧੂ ਮੱਖੀ ਦਿਵਸ ਸ਼ੁੱਕਰਵਾਰ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ, ਜ਼ਿਲ੍ਹਾ ਬਰਨਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਮਧੂ ਮੱਖੀ ਪਾਲਣ ਸਬੰਧੀ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਤੋਂ ਡਾ. ਜਗਮੋਹਨ ਸਿੰਘ ਤੇ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕਿਹਾ ਕਿ ਕਿਸਾਨ ਵੀਰ ਆਪਣੇ ਖੇਤਾਂ 'ਚ ਕੀਟਨਾਸ਼ਕਾਂ ਦਾ ਿਛੜਕਾਅ ਸ਼ਾਮ ਵੇਲੇ ਜਾਂ ਸੂਰਜ ਨਿਕਲਣ ਤੋਂ ਪਹਿਲਾ ਕਰਨ। ਸਵੇਰੇ ਸੂਰਜ ਨਿਕਲਣ ਤੋਂ ਬਾਅਦ 10 ਕੁ ਵਜੇ ਮੱਖੀਆਂ ਦੀ ਕ੍ਰਿਆ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਸਮੇਂ ਤੇ ਖੇਤਾਂ 'ਚ ਕੀਟਨਾਸ਼ਕ ਿਛੜਕਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ 20 ਮਈ ਨੂੰ ਮਨਾਏ ਜਾਣ ਵਾਲੇ ਵਿਸ਼ਵ ਮਧੂ-ਮੱਖੀ ਦਿਵਸ ਦਾ ਉਦੇਸ਼ ਲੋਕਾਂ ਨੂੰ ਵਾਤਾਵਰਣ ਪ੍ਰਣਾਲੀ 'ਚ ਮਧੂ-ਮੱਖੀ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ, ਫਸਲਾਂ, ਬਾਗਬਾਨੀ, ਮਧੂ-ਮੱਖੀ ਪਾਲਣ ਤੇ ਇਸ ਨਾਲ ਸੰਬੰਧਤ ਉਤਪਾਦਾਂ ਜਿਵੇਂ ਸ਼ਹਿਦ, ਰਾਇਲਜੈਲੀ, ਮਧੂ-ਮੱਖੀਆਂ, ਪੋ੍ਪੋਲਿਸ ਤੇ ਮਧੂ-ਮੱਖੀਆਂ ਆਦਿ' ਤੇ ਪਰਾਗਣ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣੀ ਹੈ। ਇਹਨਾਂ ਮਹਾਤਾਵਤਾਂ ਨੂੰ ਮੱਧ ਦੇ ਨਜ਼ਰ ਰੱਖਦੇ ਹੋਏ ਕੇ.ਵੀ.ਕੇ. ਹੰਡਿਆਇਆ, ਬਰਨਾਲਾ ਵਿਖੇ ਮਧੂ ਮੱਖੀ ਪਾਲਣ ਬਾਰੇ ਇੱਕ ਹਫਤੇ ਦਾ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ। ਜਿਸ ਦੌਰਾਨ ਕਿਸਾਨਾਂ ਨੂੰ ਮਧੂ-ਮੱਖੀਆਂ ਦੀ ਸਾਂਭ ਸੰਭਾਲ, ਸ਼ਹਿਦ ਚੁਵਾਈ ਤੇ ਪੋ੍ਸਸਿੰਗ ਆਦਿ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ। ਕੋਰਸ ਪੂਰਾ ਹੋਣ ਤੋਂ ਬਾਅਦ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਬਾਗ਼ਬਾਨੀ ਮਹਿਕਮੇ ਤੋਂ ਸਬਸਿਡੀ ਲੈਕੇ ਆਪਣਾ ਧੰਦਾ ਸ਼ੁਰੂ ਕਰ ਸਕਦੇ ਹਨ। ਬਹੁਤ ਸਾਰੇ ਕਿਸਾਨ ਵੀਰ ਕੇ. ਵੀ. ਕੇ. ਹੰਡਿਆਇਆ ਤੋਂ ਸਿਖਲਾਈ ਲੈ ਕੇ ਇਸ ਧੰਦੇ ਨਾਲ ਜੁੜ ਚੁਕੇ ਹਨ ਤੇ ਵਧੀਆ ਮੁਨਾਫ਼ਾ ਕਮਾ ਰਹੇ ਹਨ। ਕਈ ਸਰਕਾਰੀ ਸਕੀਮ ਅਧੀਨ ਕਿਸਾਨ ਵੀਰਾਂ ਨੂੰ ਆਪਣਾ ਨਵਾਂ ਧੰਦਾ ਸ਼ੁਰੂ ਕਰਨ ਲਈ ਮਧੂ-ਮੱਖੀਆਂ ਦੇ ਡੱਬੇ ਵੀ ਦਿੱਤੇ ਜਾਂਦੇ ਹਨ। ਉਨਾਂ੍ਹ ਦੱਸਿਆ ਕਿ ਇਸ ਸਾਲ ਸੰਯੁਕਤ ਰਾਸ਼ਟਰ ਖੁਰਾਕ ਤੇ ਖੇਤੀਬਾੜੀ ਸੰਗਠਨ ਵਲੋਂ ਵਿਸ਼ਵ ਮਧੂ-ਮੱਖੀ ਦਿਵਸ ਦੀ ਥੀਮ ਮਧੂ ਮੱਖੀਆਂ ਦੀਆਂ ਜੈਵਿਕ ਵਿਭਿੰਨਤਾ ਤੇ ਮਧੂ-ਮੱਖੀ ਪਾਲਣ ਸਿਸਟਮ ਨਿਰਧਾਰਿਤ ਕੀਤੀ ਗਈ ਸੀ। ਚਿੰਤਾ ਦਾ ਵਿਸ਼ਾ ਹੈ ਕਿ ਮਨੁੱਖੀ ਸਰਗਰਮੀਆਂ, ਰੁੱਖਾਂ ਤੇ ਬੂਟਿਆਂ 'ਤੇ ਕੀਟਨਾਸ਼ਕਾਂ ਦੇ ਿਛੜਕਾਅ, ਵਧ ਰਹੇ ਪ੍ਰਦੂਸ਼ਣ, ਉਦਯੋਗੀਕਰਨ ਆਦਿ ਦੇ ਮਾੜੇ ਪ੍ਰਭਾਵਾਂ ਕਾਰਨ ਪੂਰੀ ਦੁਨੀਆ 'ਚ ਮੱਖੀਆਂ ਦੀ ਗਿਣਤੀ 'ਚ ਭਾਰੀ ਕਮੀ ਆ ਰਹੀ ਹੈ। ਜੇਕਰ ਇਹੀ ਸਿਲਸਿਲਾ ਜਾਰੀ ਰਿਹਾ ਤਾਂ ਜੀਵਨ ਤਬਾਹ ਹੋ ਜਾਵੇਗਾ ਤੇ ਆਉਣ ਵਾਲੇ ਦਿਨਾਂ 'ਚ ਸਾਨੂੰ ਵੱਡੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।