ਮਨਿੰਦਰ ਸਿੰਘ, ਬਰਨਾਲਾ
ਕੋਰੋਨਾ ਦੀ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਜਿੱਥੇ ਦੇਸ਼ ਦੁਨੀਆਂ 'ਚ 18 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦੇ ਵੈਕਸੀਨ ਲਗਾਈ ਗਈ ਤੇ ਕੋਰੋਨਾਂ ਨੂੰ ਮਾਤ ਦਿੱਤੀ ਗਈ, ਉਥੇ ਹੀ ਬਰਨਾਲਾ ਵਿਖੇ 12 ਸਾਲ ਤੋਂ ਵਧੇਰੇ ਉਮਰ ਦੇ ਬੱਚਿਆਂ ਦੇ ਸ਼ੱਨਿਚਰਵਾਰ ਨੂੰ ਪਹਿਲੀ ਵਾਰ ਕੋਰੋਨਾ ਵੈਕਸੀਨ ਲਗਾਈ ਗਈ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਮਓ ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਬਰਨਾਲਾ ਵਿਖੇ 12 ਸਾਲ ਤੋਂ ਜ਼ਿਆਦਾ ਉਮਰ ਵਾਲੇ 12 ਬੱਚਿਆਂ ਦੇ ਕੌਰਬਵੈਕਸ ਨਾਮ ਦੀ ਵੈਕਸੀਨ ਲਗਾਈ ਗਈ ਹੈ। ਡਾ. ਕੌਸ਼ਲ ਨੇ ਦੱਸਿਆ “ਕਿ ਇਹ ਵੈਕਸੀਨ ਪੂਰੀ ਤਰਾਂ੍ਹ ਸੁਰੱਖਿਅਤ ਹੈ ਤੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਇਸ ਵੈਕਸੀਨ ਲਗਾਉਣ ਨਾਲ ਕੋਰੋਨਾ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਉਨਾਂ੍ਹ ਨੇ ਅਪੀਲ ਕੀਤੀ ਕਿ 12 ਸਾਲ ਤੋਂ ਵਧੇਰੇ ਉਮਰ ਵਾਲੇ ਹਰ ਬੱਚੇ ਨੂੰ ਉਨਾਂ੍ਹ ਦੇ ਪਰਿਵਾਰ ਵੱਲੋਂ ਇਹ ਵੈਕਸੀਨ ਲਗਵਾਈ ਜਾਵੇ। ਇਹ ਵੈਕਸੀਨ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਲਗਾਈ ਜਾਵੇਗੀ। ਵੈਕਸੀਨ ਦੇ ਇਕ ਸ਼ੈੱਲ 'ਚ 20 ਬੱਚਿਆਂ ਨੂੰ ਡੋਜ਼ ਦਿੱਤੀ ਜਾ ਸਕਦੀ ਹੈ। ਹਸਪਤਾਲ 'ਚ ਪਹੁੰਚਣ 'ਤੇ ਇਕ ਗਰੁੱਪ ਬਣਾ ਕੇ ਹੀ ਬੱਚਿਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ, ਤਾਂ ਜੋ ਵੈਕਸੀਨ ਬਰਬਾਦ ਹੋਣ ਤੋਂ ਬਚਾਈ ਜਾ ਸਕੇ। ਵੈਕਸੀਨ ਲਗਾਉਣ ਸਮੇਂ ਡਾ. ਜੋਤੀ ਕੌਸ਼ਲ ਤੋਂ ਇਲਾਵਾ ਐੱਨ ਐੱਚ ਐੱਮ ਵਰਕਰ ਕਮਲਜੀਤ ਕੌਰ, ਮਨਜੀਤ ਕੌਰ ਏਐਨਐਮ, ਸਤਨਾਮ ਕੌਰ ਐੱਲ ਐੱਚ ਵੀ, ਸੁਖਦੀਪ ਕੌਰ ਨਰਸ, ਨਵਜੋਤ ਸਿੰਘ ਹੈਲਪਰ ਮੌਜੂਦ ਸਨ।