ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਇਲਾਕੇ 'ਚ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਮਸ਼ਹੂਰ ਵਿੱਦਿਅਕ ਸੰਸਥਾਂ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਸੰਸਥਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਬਬਲੀ ਖੀਪਲ ਦੀ ਅਗਵਾਈ ਹੇਠ ਬੱਚਿਆਂ ਲਈ ਵੱਖ ਵੱਖ ਸਰਗਰਮੀਆਂ ਕਰਵਾਈਆ ਜਾਂਦੀਆਂ ਹਨ। ਇਸੇ ਲੜ੍ਹੀ ਤਹਿਤ ਨਰਸਰੀ ਕਲਾਸ ਦੇ ਬੱਚਿਆਂ ਲਈ ਲਰਨਿੰਗ ਇੰਗਲਿਸ਼ ਸਪੈਿਲੰਗ ਸਿਰਲੇਖ ਹੇਠ ਇਨਡੋਰ ਸਰਗਰਮੀ ਕਰਵਾਈ ਗਈ। ਇਸ ਸਰਗਰਮੀ ਨੂੰ ਰੌਚਕ ਤਰੀਕੇ ਰਾਹੀਂ ਅਧਿਆਪਕਾਂ ਦੀ ਮਦਦ ਨਾਲ ਕਰਵਾਇਆ ਗਿਆ। ਬੱਚਿਆਂ ਨੂੰ ਇੰਗਲਿਸ਼ ਵਿਸ਼ੇ ਦੇ ਅੱਖਰਾਂ (ਐਲਫਾਬੈੱਟ) ਨੂੰ ਸੈਂਡ(ਰੇਤ) ਉੱਪਰ ਲਿਖਣ ਦੀ ਪ੍ਰਰੈਕਟਿਸ ਕਰਵਾਈ ਗਈ। ਬੱਚਿਆਂ ਨੂੰ ਇੰਗਲਿਸ਼ ਵਿਸ਼ੇ ਦੇ ਵੱਖ ਵੱਖ ਅੱਖਰਾਂ ਦੀ ਫੋਟੋ ਦਿੱਤੀ ਗਈ। ਜਿਸਨੂੰ ਵੇਖ ਕੇ ਬੱਚਿਆਂ ਨੇ ਸੈਂਡ(ਰੇਤ) ਉੱਪਰ ਅੱਖਰਾਂ ਨੂੰ ਉਲੀਕਿਆ। ਇਸ ਨਾਲ ਬੱਚਿਆਂ ਨੂੰ ਅੱਖਰਾਂ ਦੀ ਬਣਾਵਟ ਦੀ ਪਹਿਚਾਣ ਵੀ ਜਲਦੀ ਹੁੰਦੀ ਹੈ ਤੇ ਪੜ੍ਹਾਈ 'ਚ ਰੁਚੀ ਵੀ ਬਣੀ ਰਹਿੰਦੀ ਹੈ। ਇਸ ਸਰਗਰਮੀ ਨੂੰ ਬੱਚਿਆਂ ਨੇ ਉਤਸ਼ਾਹ ਨਾਲ ਵੇਖਿਆ ਤੇ ਪੂਰਾ ਕੀਤਾ। ਅਧਿਆਪਕਾਂ ਨੇ ਦੱਸਿਆਂ ਕਿ ਅਜਿਹੀਆਂ ਮੰਨੋਰੰਜ਼ਕ ਸਰਗਰਮੀਆਂ ਨਾਲ ਛੋਟੇ ਬੱਚੇ ਅਸਾਨੀ ਤੇ ਜਲਦੀ ਸਮੇਂ 'ਚ ਕਿਸੇ ਵਿਸ਼ੇ ਦੇ ਅੱਖਰਾਂ ਨੂੰ ਸਿੱਖਦੇ ਹਨ, ਬੱਚਿਆਂ ਨੂੰ ਅੱਖਰਾਂ ਦੀ ਪਹਿਚਾਣ ਦੇ ਨਾਲ ਨਾਲ ਲਿਖਾਈ 'ਚ ਸਫ਼ਾਈ ਆਉਂਦੀ ਹੈ। ਬੱਚੇ ਅਜਿਹੀ ਸਰਗਰਮੀ ਨੂੰ ਆਪਣੇ ਮਾਪੇ ਦੀ ਮਦਦ ਨਾਲ ਘਰ 'ਚ ਵੀ ਕਰ ਸਕਦੇ ਹਨ, ਜਿਸ ਨਾਲ ਬੱਚਿਆਂ ਨੂੰ ਖੇਡ ਵੀ ਮਿਲਦੀ ਹੈ, ਅੱਖਰਾਂ ਨੂੰ ਲਿਖਣ ਦੀ ਪ੍ਰਰੈਕਟਿਸ ਤੇ ਅੱਖਰਾਂ ਦੀ ਸਮਝ ਵੀ ਆਉਂਦੀ ਹੈ। ਇਸ ਮੌਕੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਬਬਲੀ ਖੀਪਲ, ਅਧਿਆਪਕਾਂ ਤੇ ਵਿਦਿਆਰਥੀ ਹਾਜ਼ਰ ਸਨ।