ਕਾਂਗਰਸੀ ਉਮੀਦਵਾਰ ਨੂੰ 4 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਬਣੇ ਡਾਇਰੈਕਟਰ
ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ
ਕੇਂਦਰੀ ਸਹਿਕਾਰੀ ਬੈਂਕ ਬ੍ਾਂਚ ਜੋਨ 6 ਮਹਿਲ ਕਲਾਂ ਵਿਖੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਚੋਣ 'ਚ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੂੰ 4 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਡਾਇਰੈਕਟਰ ਚੁਣੇ ਗਏ। ਇਸ ਮੌਕੇ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੇ ਹਲਕਾ ਬਰਨਾਲਾ ਤੋਂ ਸਾਂਝੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਤੇ ਹਲਕਾ ਮਹਿਲ ਕਲਾਂ ਤੋਂ ਬਸਪਾ ਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਚਮਕੌਰ ਸਿੰਘ ਵੀਰ ਨੇ ਵਿਸ਼ੇਸ਼ ਤੌਰ 'ਤੇ ਪੁੱਜ ਕੇ ਨਵੇਂ ਚੁਣੇ ਡਾਇਰੈਕਟਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਦਾ ਸਨਮਾਨ ਕੀਤਾ। ਇਸ ਮੌਕੇ ਚੋਣ ਪ੍ਰਜਾਈਡਿੰਗ ਅਫ਼ਸਰ ਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਨਾਮ ਹਰਜਸ਼ਨਜੀਤ ਸਿੰਘ ਤੇ ਏਆਰ ਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਮੂਨਕ ਗੁਰਿੰਦਰ ਸਿੰਘ ਨੇ ਦੱਸਿਆ ਕਿ ਕੇਂਦਰੀ ਸਹਿਕਾਰੀ ਬੈਂਕ ਬ੍ਾਂਚ ਮਹਿਲ ਕਲਾਂ ਜੋਨ ਨੰਬਰ 6 ਬੋਰਡ ਆਫ ਡਾਇਰੈਕਟਰ ਦੀ ਹੋਈ ਚੋਣ 'ਚ 41 ਸੁਸਾਇਟੀ ਪ੍ਰਧਾਨਾਂ 'ਚੋਂ 32 ਸੁਸਾਇਟੀ ਪ੍ਰਧਾਨਾਂ ਨੇ ਆਪਣੀ ਵੋਟ ਪਾਈ। ਜਿਸ 'ਚ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੂੰ 18 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੇ ਉਮੀਦਵਾਰ ਡਾ ਜਰਨੈਲ ਸਿੰਘ ਨੂੰ 14 ਵੋਟਾਂ ਪ੍ਰਰਾਪਤ ਹੋਈਆਂ। ਜਿਸ 'ਚ ਅਕਾਲੀ ਦਲ ਦੇ ਉਮੀਦਵਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ 4 ਵੋਟਾਂ ਵੱਧ ਲੈ ਚੋਣ ਜਿੱਤ ਕੇ ਡਾਇਰੈਕਟਰ ਚੁਣੇ ਗਏ। ਇਸ ਮੌਕੇ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ, ਸਾਬਕਾ ਚੇਅਰਮੈਨ ਅਕਾਲੀ ਆਗੂ ਲਛਮਣ ਸਿੰਘ ਮੂੰਮ, ਯਾਦਵਿੰਦਰ ਸਿੰਘ ਯਾਦੂ ਛਾਪਾ, ਬਲਦੇਵ ਸਿੰਘ ਗਾਗੇਵਾਲ, ਪ੍ਰਧਾਨ ਸੁਖਪਾਲ ਸਿੰਘ ਮੂੰਮ, ਨਿਸ਼ਾਨ ਸਿੰਘ ਭੋਲਾ, ਜਗਜੀਤ ਸਿੰਘ ਗਹਿਲ, ਜੰਗ ਸਿੰਘ ਦੀਵਾਨਾ, ਰੇਸ਼ਮ ਸਿੰਘ ਛਾਪਾ, ਸਿਕੰਦਰ ਸਿੰਘ ਛਾਪਾ, ਨਾਜਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਜਸਪਾਲ ਸਿੰਘ ਹਾਜ਼ਰ ਸਨ।