ਅੰਮ੍ਰਿਤਸਰ (ਰਾਜਿੰਦਰ ਸਿੰਘ ਰੂਬੀ)-ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਦੇ ਨਜ਼ਦੀਕ ਸਿੱਖ ਵਸੋਂ ਵਾਲੇ ਇਲਾਕੇ ਡੋਕ ਮਸਕੀਨ ਜ਼ਿਲ੍ਹਾ ਅਟਕ ਲਹਿੰਦੇ ਪੰਜਾਬ ਵਿਖੇ ਪਾਕਿਸਤਾਨ ਵਿਚ ਤੀਸਰੇ ਬਣਾਏ ਜਾ ਰਹੇ ਗੁਰਮੁਖੀ ਸਕੂਲ ਦਾ ਨੀਂਹ ਪੱਥਰ ਸਿੱਖ ਆਗੂਆਂ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਰਖਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਸਾਬਕਾ ਮੈਂਬਰ ਪਾਕਿਸਤਾਨ ਕਮੇਟੀ ਭਾਈ ਸੰਤੋਖ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਦੀ ਦਰਮਿਆਨ ਨਜ਼ਦੀਕ ਰਸਤੇ 'ਚ ਵੱਧ ਸਿੱਖ ਵਸੋਂ ਵਾਲੇ ਇਲਾਕੇ ਡੋਕ ਮਸਕੀਨ ਅਟਕ ਵਿਖੇ ਜਿੱਥੇ ਦੋ ਸੌ ਤੋਂ ਵਧੇਰੇ ਸਿੱਖ ਪਰਿਵਾਰ ਹਨ। ਉਨ੍ਹਾਂ ਦੇ ਗੁਰਸਿੱਖ ਬੱਚਿਆਂ ਲਈ ਸਿੱਖ ਸੰਗਤਾਂ ਵੱਲੋਂ ਖ਼ਾਸ ਕਰਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਸਤਵੰਤ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਮਾਮ ਸਹੂਲਤਾਂ ਨਾਲ ਲੈਸ ਅੱਜ ਦੇ ਸਮੇਂ ਦੀ ਮੁੱਖ ਲੋਡ਼ ਅਨੁਸਾਰ ਇਹ ਗੁਰਮੁਖੀ ਸਕੂਲ ਬਣਾਉਣ ਦਾ ਕਾਰਜ ਆਰੰਭਿਆ ਜਾ ਰਿਹਾ ਹੈ।
ਭਾਈ ਸੰਤੋਖ ਸਿੰਘ ਨੇ ਦੱਸਿਆ ਕਿ ਇਸ ਸਕੂਲ ਦੀ ਸੰਗੇ ਬੁਨਿਆਦ ਰੱਖਣ ਸਮੇਂ ਗੁਰਦੁਆਰਾ ਪੰਜਾ ਸਾਹਿਬ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ। ਜਿੱਥੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਭਾਈ ਕੁਲਬੀਰ ਸਿੰਘ ਗੁਰਦੁਆਰਾ ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਕੀਤੀ ਗਈ ਉਪਰੰਤ ਪੰਜ ਸਿੰਘਾਂ ਨੇ ਟੱਕ ਲਾ ਕੇ ਇਸ ਸਾਬਕਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ. ਮਸਤਾਨ ਸਿੰਘ ਵੱਲੋਂ ਗੁਰੂ ਨਾਨਕ ਜੀ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ ਮੁਖੀ ਧਾਰਮਕ ਸਕੂਲ ਦਾ ਨੀਂਹ ਪੱਥਰ ਰੱਖਿਆ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਧਰਤੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਜ਼ਦੀਕ ਗੁਰੂ ਨਾਨਕ ਜੀ ਗੁਰਮੁਖੀ ਪਬਲਿਕ ਸਕੂਲ ਅਤੇ ਪਿਸ਼ਾਵਰ ਵਿਖੇ ਭਾਈ ਜੋਗਾ ਸਿੰਘ ਜੀ ਧਾਰਮਿਕ ਪਬਲਿਕ ਸਕੂਲ ਚੱਲ ਰਹੇ ਹਨ ਭਾਈ ਸੰਤੋਖ ਸਿੰਘ ਨੇ ਅੱਗੇ ਦੱਸਿਆ ਕਿ ਬਣਨ ਜਾ ਰਹੇ ਇਸ ਗੁਰਮੁਖੀ ਧਾਰਮਿਕ ਸਕੂਲ ਦੀ ਜਗ੍ਹਾ ਦੱਸ ਮਰਲੇ ਹੋਵੇਗੀ ਜਿਸ ਦੀਆਂ ਦੋ ਮੰਜ਼ਿਲਾਂ ਵਿੱਚ ਦਸ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਗੁਰਮੁਖੀ ਕਾਲਜ ਤੇ ਕਰੀਬ ਡੇਢ ਤੋਂ ਦੋ ਕਰੋੜ ਰੁਪਏ ਦੀ ਲਾਗਤ ਆਵੇਗੀ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾ ਸਾਹਿਬ ਦੀਆਂ ਸਿੱਖ ਸੰਗਤਾਂ ਬੈਠ ਕੇ ਇਸ ਧਾਰਮਕ ਗੁਰਮੁਖੀ ਸਕੂਲ ਦਾ ਨਾਮ ਰੱਖਣਗੀਆਂ ਇਸ ਮੌਕੇ ਡੌਕ ਮਸਕਾਨ ਅਟਕ ਇਲਾਕੇ ਦੀਆਂ ਸਿੱਖ ਸੰਗਤਾਂ ਹਾਜ਼ਰ ਸਨ।