ਰਾਜਨ ਮਹਿਰਾ, ਅੰਮਿ੍ਤਸਰ
ਪੰਜਾਬ ਐਂਡ ਚੰਡੀਗੜ ਕਾਲਜ ਟੀਚਰਸ ਯੂਨੀਅਨ ਦੇ ਸੱਦੇ 'ਤੇ ਜ਼ਿਲ੍ਹਾ ਅੰਮਿ੍ਤਸਰ ਦੇ ਅਧਿਆਪਕਾਂ ਨੇ ਡਿਲੰਕਿੰਗ ਅਤੇ ਸੱਤਵੇਂ ਪੇ ਕਮਿਸ਼ਨਰ ਨੂੰ ਲੈਕੇ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ। ਇਹ ਰੈਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਦੁਆਰ ਤੋਂ ਸ਼ੁਰੂ ਹੋ ਕੇ, ਸ਼ਹਿਰ ਦੇ ਕਈ ਮੁੱਖ ਗੇਟਾਂ ਅਤੇ ਮੇਨ ਸੜਕਾਂ ਤੋਂ ਪੁਤਲੀਘਰ ਚੌਕ ਪਹੁੰਚ ਕੇ ਸਮਾਪਤ ਹੋਈ ਤੇ ਟੀਚਰਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਰੈਲੀ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਵੱਖ-ਵੱਖ ਮੰਗਾਂ ਦੇ ਪ੍ਰਤੀ ਸਰਕਾਰ ਦਾ ਧਿਆਨ ਅਤੇ ਉਨ੍ਹਾਂ ਦੇ ਨਿਪਟਾਰੇ ਵੱਲ ਧਿਆਨ ਕਰਵਾਉਂਣਾ ਸੀ, ਕਈ ਸਾਲਾਂ ਤੋਂ ਲੰਬਿਤ ਮੰਗਾਂ ਦੇ ਪ੍ਰਤੀ ਸਰਕਾਰਾਂ ਦੇ ਅੜੀਅਲ ਰਵਈਏ ਤੋਂ ਅਧਿਆਪਕ ਸਮਾਜ ਆਹਤ ਹੈ। ਏਰੀਆ ਸਕੱਤਰ ਡਾ. ਬੀਬੀ ਯਾਦਵ ਨੇ ਕਿਹਾ ਕਿ ਹੁਣ ਅਧਿਆਪਕਾਂ ਦੀ 'ਮਨ ਦੀ ਗੱਲ' ਸੜਕ 'ਤੇ ਲੈ ਆਏ ਹਨ। ਲੋਕਾਂ ਨੂੰ ਪਤਾ ਲਗਾ ਕਿ ਮੱਖ ਮੰਤਰੀ ਲਾਰੇਬਾਜ਼ ਹਨ। ਇਹ ਸਰਕਾਰ ਦਾਵੇ ਬਹੁਤ ਕਰਦੀ ਹੈ, ਪਰ ਵਾਅਦੇ ਪੂਰੀ ਨਹੀਂ ਕਰਦੀ। ਜਿਲ੍ਹਾ ਪ੍ਰਧਾਨ ਡਾ. ਗੁਰਦਾਸ ਸਿੰਘ ਸੇਖੋਂ ਨੇ ਵੀ ਸਰਕਾਰ ਨੂੰ ਜੱਮ ਕੇ ਕੋਸਿਆ ਤੇ ਕਿਹਾ ਕਿ ਮੰਗਾ ਮੰਨ ਕੇ ਸਰਕਾਰ ਹੜ੍ਹਤਾਲ ਖਤਮ ਕਰਵਾਏ। ਰੈਲੀ ਵਿਚ ਡੀਏਵੀ ਕਾਲਜ ਅੰਮਿ੍ਤਸਰ ਅਤੇ ਯੂਨਿਵਰਸਿਟੀ ਦੇ ਇਲਾਵਾ ਜਿਲ੍ਹੇ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਮੁਨੀਸ਼ ਗੁਪਤ, ਡਾ. ਸੰਦੀਪ ਜੁਤਸੀ, ਡਾ. ਸੀਮਾ ਜੈਟਲੀ, ਡਾ. ਸੁਨੀਤਾ ਸ਼ਰਮਾ, ਡਾ. ਰਣਧੀਰ ਸਿੰਘ, ਡਾ. ਜਤਿੰਦਰ ਕੌਰ, ਡਾ. ਅਨੂੰ ਕਪਿਲ, ਡਾ. ਰਾਕੇਸ਼ ਜੋਸ਼ੀ, ਪੋ੍. ਵਿਵੇਕ ਅਗਰਵਾਲ, ਪੋ੍. ਪੁਨੀਤ ਸ਼ਰਮਾ, ਪੋ੍. ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।