ਰਮੇਸ਼ ਰਾਮਪੁਰਾ, ਅੰਮਿ੍ਤਸਰ
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਬੜ੍ਹੇ ਹੀ ਉਤਸ਼ਾਹ ਸਹਿਤ ਮਨਾਇਆ ਗਿਆ। ਸਕੂਲ ਵਿਖੇ ਿਵਿਦਆਰਥੀਆਂ ਨੂੰ ਮਾਂ -ਬੋਲੀ ਦੀ ਮਹੱਤਤਾ ਤੋਂ ਜਾਣੂ ਕਰਵਾਉਣ, ਪੰਜਾਬ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਲਈ ਮਾਤ-ਭਾਸ਼ਾ 'ਪੰਜਾਬੀ' ਨੂੰ ਸਮਰਪਿਤ ਸੁੰਦਰ ਲਿਖਾਈ, ਸਲੋਗਨ ਨਿਰਮਾਣ, ਚਿੱਤਰਕਾਰੀ ਮੁਕਾਬਲੇ ਵੱਖ-ਵੱਖ ਮੁਕਾਬਲੇ ਆਦਿ ਕਰਵਾਏ ਗਏ, ਜਿਨ੍ਹਾਂ 'ਚ ਿਵਿਦਆਰਥੀਆਂ ਨੇ ਵੱਧ- ਚੜ੍ਹ ਕੇ ਭਾਗ ਲਿਆ। ਸਕੂਲ ਵਿਦਿਆਰਥੀਆਂ ਨੇ ਜ਼ਿਲ੍ਹਾ ਲਾਇਬੇ੍ਰਰੀ ਦੁਆਰਾ ਕਰਵਾਏ ਗਏ ਮਾਂ-ਬੋਲੀ ਨੂੰ ਸਮਰਪਿਤ ਮੁਕਾਬਲਿਆਂ 'ਚ ਵੀ ਭਾਗ ਲਿਆ ਅਤੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਸਕੂਲ ਪਿੰ੍ਸੀਪਲ ਨਿਰਮਲਜੀਤ ਕੌਰ ਗਿੱਲ ਨੇ ਿਵਿਦਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨਾਂ੍ਹ ਨੂੰ ਪੰਜਾਬੀ ਹੋਣ 'ਤੇ ਮਾਣ ਅਤੇ ਪੰਜਾਬੀ ਬੋਲੀ ਪ੍ਰਤੀ ਪਿਆਰ, ਵਿਸ਼ਵਾਸ ਅਤੇ ਸਤਿਕਾਰ ਰੱਖਣ ਲਈ ਪੇ੍ਰਿਤ ਕੀਤਾ। ਉਨਾਂ੍ਹ ਕਿਹਾ ਕਿ ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵਧੀਆ ਢੰਗ ਨਾਲ ਮਨੁੱਖ ਆਪਣੀਆਂ ਭਾਵਨਾਵਾਂ, ਵਿਚਾਰਾਂ ਨੂੰ ਮਾਂ-ਬੋਲੀ ਰਾਹੀਂ ਵਿਅਕਤ ਕਰ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ 'ਚ ਮੁਮਕਿਨ ਨਹੀਂ, ਭਾਵੇਂ ਕਿ ਮੌਜੂਦਾ ਸਮੇਂ 'ਚ ਅੰਤਰਰਾਸ਼ਟਰੀ ਭਾਸ਼ਾਵਾਂ ਦਾ ਵੀ ਗਿਆਨ ਹੋਣਾ ਲਾਜ਼ਮੀ ਹੈ ਪੰ੍ਤੂ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ਦੇ ਸਤਿਕਾਰ ਪ੍ਰਤੀ ਹਮੇਸ਼ਾਂ ਜਾਗਰੂਕ ਰਹਿਣਾ ਚਾਹੀਦਾ ਹੈ। ਇਸੇ ਤਰਾਂ੍ਹ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਉਕਤ ਦਿਵਸ ਮੌਕੇ ਪਿੰ੍ਸੀਪਲ ਡਾ. ਐੱਚਬੀ ਸਿੰਘ ਸਮੂਹ ਸਟਾਫ਼ ਅਤੇ ਿਵਿਦਆਰਥੀਆਂ ਨੇ ਪੰਜਾਬੀ ਮਾਂ ਬੋਲੀ ਨੂੰ ਲਿਖਣ, ਬੋਲਣ ਪੜਨ ਦਾ ਅਹਿਦ ਲਿਆ ਅਤੇ ਇਸ ਪ੍ਰਤਿ ਸਤਿਕਾਰਤ ਭਵਨਾ ਦਾ ਪ੍ਰਗਟਾਵਾ ਵੀ ਕੀਤਾ। ਉਨਾਂ੍ਹ ਕਿਹਾ ਕਿ ਮਾਂ ਬੋਲੀ ਹਰ ਵਿਅਕਤੀ ਦਾ ਮਾਣ ਹੁੰਦੀ ਹੈ। ਅਸੀਂ ਦੁਨੀਆਂ ਦੀਆਂ ਭਾਵੇਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਈ ਸਾਨੂੰ ਆਪਣੀ ਮਾਂ ਬੋਲੀ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ। ਮਾਂ ਬੋਲੀ ਸਾਡੀ ਸੋਚ ਅਤੇ ਜ਼ਜਬਾਤਾਂ ਦੀ ਪੇਸ਼ਕਾਰੀ ਦਾ ਵਧੀਆ ਸਾਧਨ ਹੈ। ਸਾਨੂੰ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਂ ਬੋਲੀ ਨਾਲੋਂ ਟੁੱਟ ਕੇ ਅਸੀਂ ਵਿਰਾਸਤ ਨਾਲੋਂ ਟੁੱਟ ਜਾਵਾਂਗੇ। ਇਸ ਲਈਂ ਸਾਨੂੰ ਆਪਣੀ ਮਾਂ ਬੋਲੀ ਦੀ ਵਿਰਾਸਤ ਨੂੰ ਪੀੜੀ ਦਰ ਪੀੜ੍ਹੀ ਅਗਾਂਹ ਤੋਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਪੰਜਾਬੀ ਵਿਭਾਗ ਦੇ ਪੋ੍. ਪ੍ਰਭਜੀਤ ਕੌਰ ਨੇ ਮਾਂ ਬੋਲੀ ਦੀ ਮਹੱਤਤਾ ਤੇ ਮਹਾਨਤਾ ਤੋਂ ਜਾਣੂ ਕਰਵਾਇਆ ਅਤੇ ਉਪਰੰਤ ਪੋ੍. ਰਣਪ੍ਰਰੀਤ ਸਿੰਘ ਨੇ ਅਹਿਦਨਾਮਾ ਪੜਦਿਆਂ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਪੇ੍ਰਿਤ ਕੀਤਾ। ਇਸ ਮੌਕੇ ਉਕਤ ਅਦਾਰਿਆਂ ਦੇ ਸਮੂਹ ਸਟਾਫ ਅਤੇ ਿਵਿਦਆਰਥੀ ਹਾਜ਼ਰ ਸਨ।