ਗੁਰਮੀਤ ਸੰਧੂ, ਅੰਮ੍ਰਿਤਸਰ : ਬੀਤੇ ਦਿਨ ਇੱਕ ਸੰਖੇਪ ਬੀਮਾਰੀ ਉਪਰੰਤ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਜੀਤ ਸਿੰਘ ਸ਼ੇਖੋਂ ਦੇ ਪੀੜ੍ਹਤ ਪਰਿਵਾਰ ਦੇ ਨਾਲ ਵੱਖ-ਵੱਖ ਅਧਿਆਪਨ, ਗੈਰ ਅਧਿਆਪਨ ਸਟਾਫ ਤੋਂ ਇਲਾਵਾ ਕਈ ਸਮਾਜ ਸੇਵੀ ਸੰਗਠਨਾ ਤੇ ਧਾਰਮਿਕ ਸਭਾ ਸੁਸਾਇਟੀਆਂ ਦੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੀੜ੍ਹਤ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਲਿਆਂ ਦੇ ਵਿੱਚ ਜੀਐਨਡੀਯੂ ਦੇ ਵੀਸੀ ਪ੍ਰੋ. ਡਾ ਜ਼ਸਪਾਲ ਸਿੰਘ ਸੰਧੂ, ਰਜਿਸਟਰਾਰ ਪ੍ਰੋ. ਡਾ ਕੇਐਸ ਕਾਹਲੋਂ, ਕੰਟਰੋਲਰ ਪ੍ਰੀਖਿਆਵਾਂ ਪ੍ਰੋੋ. ਡਾ. ਪਲਵਿੰਦਰ ਸਿੰਘ, ਡਾਇਰੈਕਟਰ ਡਾਇਰੈਕਟੋਰੇਟ ਪ੍ਰੋ. ਡਾ. ਸੁਭੀਤ ਕੁਮਾਰ, ਮੁੱਖ ਸੁਰੱਖਿਆ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ, ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਡਾ. ਲਖਵਿੰਦਰ ਸਿੰਘ, ਸਕੱਤਰ ਪ੍ਰੋ. ਡਾ. ਐਨਪੀਐਸ ਸੈਣੀ, ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਗਰਚਾ, ਸਕੱਤਰ ਮਨਪ੍ਰੀਤ ਸਿੰਘ, ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਰਜਨੀਸ਼ ਭਾਰਦਵਾਜ, ਯੂਕੇਡੀਐਫ ਆਗੂ ਹਰਦੀਪ ਸਿੰਘ ਨਾਗਰਾ, ਡੀਨ ਅਨੀਸ ਦੂਆ, ਡੀਨ ਐਸਐਸ ਬਹਿਲ, ਡੀਨ ਹਰਦੀਪ ਸਿੰਘ ਪੁਰੀ, ਡੀਨ ਟੀਐਸ ਬੈਨੀਪਾਲ, ਫਿਜਓੁਥ੍ਰੈਪੀ ਵਿਭਾਗ ਮੁੱਖੀ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਫਾਰਮਾਸਿਓੂਟੀਕਲ ਵਿਭਾਗ ਮੁੱਖੀ ਪ੍ਰੋ. ਡਾ. ਬਲਬੀਰ ਸਿੰਘ, ਸੋਸ਼ਲ ਸਾਇੰਸ ਵਿਭਾਗ ਮੁੱਖੀ ਪ੍ਰੋ. ਡਾ. ਰਾਜੇਸ਼ ਕੁਮਾਰ, ਯੂਐਫਐਸਐਫ ਵਿਭਾਗ ਮੁੱਖੀ ਪ੍ਰੋ. ਡਾ. ਮਨਦੀਪ ਕੌਰ, ਕੰਪਿਊਟਰ ਸਾਇੰਸ ਵਿਭਾਗ ਮੁੱਖੀ ਪ੍ਰੋ. ਡਾ. ਸੰਦੀਪ ਕੁਮਾਰ, ਫੀਲਡ ਸੁਪਰਵਾਈਜ਼ਰ ਯੂਥ ਵੈਲਫੇਅਰ ਵਿਭਾਗ ਜ਼ੋਬਨਜੀਤ ਕੌਰ, ਪ੍ਰੋ. ਡਾ. ਦਵਿੰਦਰ ਸਿੰਘ, ਪ੍ਰੋ. ਡਾ. ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਕਈ ਨਾਮਵਰ ਵਿੱਦਿਅਕ ਹਸਤੀਆਂ ਤੇ ਬੁੱਧੀਜੀਵੀਆਂ ਦੇ ਨਾਮ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਸੇਖੋ ਦੇ ਸੇਵਾ ਕਾਲ ਦੌਰਾਨ ਯੂਥ ਵੈਲਫੇਅਰ ਵਿਭਾਗ ਨੇ ਬਹੁਤ ਸਾਰੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਕਈ ਜਿਕਰਯੋਗ ਪ੍ਰਾਪਤੀਆਂ ਕੀਤੀਆਂ। ਯੂਕੇਡੀਐਫ ਆਗੂ ਹਰਦੀਪ ਸਿੰਘ ਨਾਗਰਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਸੇਵਾ ਮੁੱਕਤ ਡਾਇਰੈਕਟਰ ਬਲਜੀਤ ਸਿੰਘ ਸ਼ੇਖੋਂ ਦਾ ਅੰਤਿਮ ਸੰਸਕਾਰ ਸ਼ਾਮ ਸਮੇਂ ਰਾਮ ਤੀਰਥ ਰੋਡ ਸਥਿਤ ਉਨ੍ਹਾਂ ਦੇ ਫਾਰਮ ਹਾਊਸ ਵਿਖੇ ਪੂਰੀਆਂ ਸਿੱਖ ਰਸਮਾ ਅਨੁਸਾਰ ਕੀਤਾ ਗਿਆ। ਇਸ ਮੌਕੇ ਜੀਐਨਡੀਯੂ ਦੇ ਅਧਿਆਪਨ ਤੇ ਗੈਰ ਅਧਿਆਪਨ ਸਟਾਫ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।