ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ : ਪਿੰਡ ਜਹਾਂਗੀਰ ਦੇ ਨੇੜਿਓ ਨਿਕਲਦੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲਵੇ ਲਾਈਨ ਤੇ ਖੜ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਕਾਰਕੂੰਨਾ ਤੇ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਜੋ 33 ਫੁੱਟ ਸੜਕ ਪਠਾਨਕੋਟ ਹਾਈਵੇ ਤੋਂ ਸ਼ੁਰੂ ਹੋ ਕੇ ਏਅਰਪੋਰਟ ਰੋਡ ਨੂੰ ਜੁੜਦੀ ਹੈ।ਜਿਸ 'ਚ ਦਰਜਨਾਂ ਪਿੰਡ ਆਉਂਦੇ ਹਨ।ਇਸ ਰੇਲਵੇ ਲਾਈਨ ਤੇ ਪੱਕਾ ਫਾਟਕ ਜਾ ਵੱਡਾ ਪੁੱਲ ਬਣਾਇਆ ਜਾਵੇ ਇਸ ਦੌਰਾਨ ਉਗਰਾਹਾ ਯੂਨੀਅਨ ਦੇ ਪ੍ਰਧਾਨ ਡਾ ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਰੋਡ ਜੋ ਦਰਹਨਾ ਪਿੰਡਾ ਵਿੱਚੋ ਨਿਕਲਦਾ ਹੈ।ਇਸ ਵੱਲ ਲੰਮੇ ਸਮੇ ਤੋਂ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਨਾਂ ਕਿਹਾ ਕਿ ਇਸ ਰੇਲਵੇ ਕਰਾਸਿੰਗ ਪੁਆਇੰਟ ਤੇ ਕੋਈ ਫਾਟਕ ਜਾ ਪੁੱਲ ਨਹੀਂ ਹੈ।ਜਿਸ ਕਰਕੇ ਲੋਕ ਰੱਬ ਆਸਰੇ ਆਵਾਜਾਈ ਕਰਦੇ ਹਨ।ਉੱਥੇ ਮੌਜੂਦ ਪਿੰਡ ਦੇ ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸੜਕ ਤੋਂ ਹਜ਼ਾਰਾਂ ਵਹੀਕਲ ਗੁਜ਼ਰਦੇ ਹਨ ਕਿਉਂਕਿ ਅੱਗੇ ਇੰਡਸਟੀਰਅਲ ਏਰੀਆ ਹੈ।ਅੱਧੇ ਪਿੰਡ ਦੀ ਵੱਸੋ ਤੇ ਜ਼ਮੀਨ ਲਾਈਨ ਦੇ ਪਾਰਲੇ ਪਾਸੇ ਹੈ ਪਿਛਲੇ ਸਮੇ ਤੋਂ ਇਹ ਲਾਈਨ ਨੂੰ ਬਿਜਲੀ ਨਾਲ ਜੋੜਿਆ ਜਾ ਰਿਹਾ ਹੈ।ਜਿਸ ਨਾਲ ਇੱਥੋ ਗੁਜ਼ਰਨ ਵਾਲ਼ੀਆਂ ਗੱਡੀਆਂ ਦੀ ਰਫ਼ਤਾਰ ਵੱਧੇਗੀ ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਹੈ।ਉਹਨਾ ਕਿਹਾ ਕਿ ਅਸੀਂ ਪਹਿਲਾ ਵੀ ਇਸ ਮਸਲੇ ਨੂੰ ਪ੍ਰਸ਼ਾਸਨ, ਰੇਲਵੇ ਵਿਭਾਂਗ ਦੇ ਧਿਆਨ 'ਚ ਲਿਆ ਚੁੱਕੇ ਪਰ ਕੋਈ ਸੁਣਵਾਈ ਨਹੀਂ ਹੋਈ।ਇਸ ਲਈ ਹੁਣ ਅਸੀਂ ਇਲਾਕੇ ਨਿਵਾਸੀਆਂ ਤੇ ਜੱਥੇਬੰਦੀ ਨੂੰ ਨਾਲ ਲੈ ਸੰਘਰਸ਼ ਦੇ ਮੈਦਾਨ ਚ ਉਤਰਨ ਦਾ ਫੈਸਲਾ ਕੀਤਾ ਹੈ।ਇਸ ਦੋਰਾਨ ਜੱਥੇਬੰਦੀ ਦੇ ਆਗੂਆ ਕਿਹਾ ਕਿ ਇਸ ਮਸਲੇ ਨੂੰ ਡੀਸੀ ਅੰਮ੍ਰਿਤਸਰ ਤੇ ਰੇਲਵੇ ਅਫ਼ਸਰਾਂ ਦੇ ਧਿਆਨ ਚ ਲਿਆਂਦਾ ਜਾਵੇਗਾ ਤੇ ਉਮੀਦ ਕਰਦੇ ਹਾ ਕਿ ਸਰਕਾਰ ਕੋਈ ਪੱਕਾ ਹੱਲ ਕਰ ਦੇਵੇਗੀ, ਜੇ ਆਉਣ ਵਾਲੇ ਦਿਨਾਂ 'ਚ ਗੱਲ ਨਹੀਂ ਸੁਣੀ ਗਈ ਤਾਂ ਜਿਲਾ ਤੇ ਸੂਬਾ ਕਮੇਟੀ ਨੂੰ ਭਰੋਸੇ ਚ ਲੇਕੇ ਰੇਲਵੇ ਲਾਈਨ ਤੇ ਪੱਕਾ ਮੋਰਚਾ ਵੀ ਲਾਉਣਾ ਪਿਆ ਤਾਂ ਜੱਥੇਬੰਦੀ ਪਿੱਛੇ ਨਹੀਂ ਹੱਟੇਗੀ।ਇਸ ਮੌਕੇ ਕੁਲਬੀਰ ਜੇਠੂਵਾਲ, ਜਗਤਾਰ ਸਿੰਘ ਜਹਾਂਗੀਰ, ਪ੍ਰਗਟ ਸਿੰਘ, ਲਖਵਿੰਦਰ ਮੂਧਲ, ਅਜੀਤਪਾਲ ਫਤਹਿਗੜ ਸੁੱਕਰਚੱਕ, ਸਤਿੰਦਰ ਸਿੰਘ, ਹਰਜਿੰਦਰ ਸਿੰਘ ਪੰਡੋਰੀ, ਸ਼ੇਰਾਂ ਨੰਬਰਦਾਰ ਸੋਹੀ, ਰਾਜ ਗੁਰਿੰਦਰ ਸਿੰਘ ਪੰਡੋਰੀ, ਸੋਨੂੰ ਜੇਠੂਵਾਲ, ਜੋਬਨਦੀਪ ਸਿੰਘ ਜਹਾਂਗੀਰ, ਲਖਵਿੰਦਰ ਸਿੰਘ ਜਹਾਂਗੀਰ, ਗੁਰਛਿੰਦਰ ਸਿੰਘ, ਨਵਤੇਜ ਸਿੰਘ, ਮੁੱਖਤਾਰ ਸਿੰਘ ਜ਼ੈਲਦਾਰ ਆਦਿ ਕਿਸਾਨ ਹਾਜਿਰ ਸਨ
ਕੈਪਸ਼ਨ: ਪਿੰਡ ਜਹਾਂਗੀਰ ਦੇ ਨੇੜਿਓ ਨਿਕਲਦੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲਵੇ ਲਾਈਨ ਤੇ ਖੜਕੇ ਨਾਅਰੇਬਾਜੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਕਾਰਕੂੰਨਾ ਤੇ ਕਿਸਾਨ