ਰਾਜਨ ਮਹਿਰਾ, ਅੰਮਿ੍ਤਸਰ : ਡੀਏਵੀ ਕਾਲਜ ਅੰਮਿ੍ਤਸਰ ਨੇ ਕੰਪਿਊਟਿੰਗ ਮੁਕਾਬਲਿਆਂ ਵਿਚ ਕਈ ਇਨਾਮ ਜਿੱਤ ਕੇ ਕਾਲਜ ਦਾ ਨਾਂ
ਰੋਸ਼ਨ ਕੀਤਾ ਹੈ। ਇਹ ਜਾਣਕਾਰੀ ਪਿੰ੍ਸੀਪਲ ਡਾ.ਅਮਰਦੀਪ ਗੁਪਤਾ ਨੇ ਦਿੱਤੀ। ਡਾ. ਗੁਪਤਾ ਨੇ ਦੱਸਿਆ ਕਿ ਗਲੋਬਲ ਇੰਸਟੀਚਿਊਟ ਵੱਲੋਂ ਉਡਾਣ ਪੋ੍ਗਰਾਮ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਨੇ ਭਾਗ ਲਿਆ, ਇਸ ਵਿਚ ਕਾਲਜ ਦੇ ਕੰਪਿਊਟਰ ਵਿਭਾਗ ਨੇ ਪੰਜ ਪਹਿਲੇ, ਚਾਰ ਦੂਜੇ ਅਤੇ ਇੱਕ ਤੀਜੇ ਸਥਾਨ 'ਤੇ ਇਨਾਮ ਜਿਤੇ। ਕਾਲਜ ਪਹੁੰਚਣ 'ਤੇ ਸਮੁੱਚੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਡਾ. ਗੁਪਤਾ ਨੇ ਕਿਹਾ ਕਿ ਸਾਡੇ ਿਵਿਦਆਰਥੀ ਹਮੇਸ਼ਾਂ ਹੀ ਟੈਕਨਾਲੋਜੀ 'ਚ ਟਾਪਰ ਰਹੇ ਹਨ। ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਪੋ੍.ਵਿਕਰਮ ਸ਼ਰਮਾ ਨੇ ਦੱਸਿਆ ਕਿ ਕੋਡ ਵਾਰ 'ਚ ਸੰਯਮ ਪਹਿਲੇ ਅਤੇ ਗੁਰਪ੍ਰਰੀਤ ਸਾਰੰਗਲ ਦੂਜੇ ਸਥਾਨ 'ਤੇ, ਬੇ੍ਕ ਦੀ ਕਿਊਰੀ ਵਿਚ ਕਾਰਤਿਕ ਸ਼ਰਮਾ ਪਹਿਲੇ ਅਤੇ ਲਕਸ਼ੇ ਕਪੂਰ ਦੂਜੇ ਸਥਾਨ 'ਤੇ, ਤਕਨੀਕੀ ਕੁਇਜ਼ 'ਚ ਸੰਦੀਪ ਕੁਮਾਰ ਅਤੇ ਰਵੀਸ਼ ਅਵਸਥੀ ਦੂਜੇ ਸਥਾਨ 'ਤੇ ਰਹੇ, ਇਸ ਤਰਾਂ੍ਹ ਪੋ੍ਜੈਕਟ ਡਿਸਪਲੇਅ ਵਿਚ ਸੰਯਮ ਕਪੂਰ, ਦੇਵ ਪੁਰੀ ਅਤੇ ਮਨਦੀਪ ਸਿੰਘ ਨੇ ਪਹਿਲਾ, ਅਸ਼ਮੀਨ ਕੌਰ ਨੇ ਕ੍ਰਿਏਟਿਵ ਰਾਈਟਿੰਗ ਵਿਚ ਦੂਜਾ, ਮਨਦੀਪ ਸਿੰਘ ਨੇ ਦੂਜਾ ਅਤੇ ਫੋਟੋਸ਼ਾਪ ਐਡੀਟਿੰਗ ਵਿਚ ਯਸ਼ਦੀਪ ਸਿੰਘ ਨੇ ਤੀਜਾ, ਬਿਜ਼ਨਸ ਆਈਡੀਆ ਵਿਚ ਦਾਨਵੀਰ ਸਿੰਘ ਨੇ ਦੂਜਾ ਅਤੇ ਯਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸ ਮੌਕੇ ਪੋ੍. ਨੈਣਾ ਹਾਂਡਾ, ਪੋ੍.ਨਿਧੀ ਕੌਸ਼ਲ, ਪੋ੍. ਬਲਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।