ਅਮਨਦੀਪ ਸਿੰਘ, ਅੰਮਿ੍ਤਸਰ : ਐਂਟੀ ਕਰਾਈਮ ਐਂਡ ਐਨੀਮਲ ਪੋ੍ਟੈਕਸ਼ਨ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਦੀ ਅਗਵਾਈ ਹੇਠ ਨਿਗਮ ਦੇ ਨਵੇਂ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਕੇਂਦਰੀ ਹਲਕੇ 'ਚ ਖੋਲ੍ਹੀ ਜਾ ਰਹੀ ਨਵੀਂ ਗਊਸ਼ਾਲਾ ਸਬੰਧੀ ਮੁਲਾਕਾਤ ਕੀਤੀ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਸਰਦੀ ਬਹੁਤ ਵੱਧ ਗਈ ਹੈ। ਬੇਸਹਾਰਾ ਪਸ਼ੂਆਂ ਦਾ ਸੜਕ 'ਤੇ ਰਹਿਣਾ ਬਹੁਤ ਮੁਸ਼ਕਿਲ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ 'ਚ ਧੁੰਦ ਕਾਰਨ ਹਾਦਸੇ ਵਾਪਰਦੇ ਹਨ।
ਇਸ ਲਈ ਅੱਜ ਉਨਾਂ੍ਹ ਨਿਗਮ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਕਾਰਪੋਰੇਸ਼ਨ ਦੇ ਬਾਹਰ ਉਨਾਂ੍ਹ ਦੀ ਐਸੋਸੀਏਸ਼ਨ ਅਤੇ ਪਸ਼ੂ ਪੇ੍ਮੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਸੰਯੁਕਤ ਕਮਿਸ਼ਨਰ ਨੇ ਭਰੋਸਾ ਦਿਵਾਇਆ ਸੀ ਕਿ ਇਕ ਹੋਰ ਕਾਰਪੋਰੇਸ਼ਨ ਦੀ ਗਊਸ਼ਾਲਾ ਸੈਂਟਰਲ ਹਲਕੇ ਵਿਚ ਜਲਦੀ ਖੋਲ੍ਹੀ ਜਾਵੇਗੀ, ਕਿਉਂਕਿ ਕਾਰਪੋਰੇਸ਼ਨ ਦੇ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ। ਇਸ ਲਈ ਇਕ ਮਹੀਨੇ ਦੇ ਅੰਦਰ ਹੀ ਕੇਂਦਰੀ ਹਲਕੇ ਵਿਚ ਕਾਰਪੋਰੇਸ਼ਨ ਦੀ ਗਊਸ਼ਾਲਾ ਖੋਲ੍ਹੀ ਜਾਵੇ ਤਾਂ ਕਿ ਬੇਸਹਾਰਾ ਪਸ਼ੂਆਂ ਨੂੰ ਸਹਾਰਾ ਮਿਲ ਸਕੇ। ਕਮਿਸ਼ਨਰ ਸੰਦੀਪ ਰਿਸ਼ੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਗਊਸ਼ਾਲਾ ਖੋਲ੍ਹਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ। ਸ਼ਹਿਰ ਵਿਚ ਵਾਪਰ ਰਹੇ ਹਾਦਸਿਆਂ ਵਿਚ ਜ਼ਖ਼ਮੀ ਤੇ ਬਿਮਾਰ ਗਊਆਂ ਨੂੰ ਰੱਖਣ ਲਈ ਕਾਰਪੋਰੇਸ਼ਨ ਪੂਰੀ ਜ਼ਿੰਮੇਵਾਰੀ ਲਵੇਗੀ। ਕਿਸੇ ਵੀ ਬੀਮਾਰ ਤੇ ਜ਼ਖ਼ਮੀ ਗਊ ਮਾਤਾ ਨੂੰ ਸੜਕ 'ਤੇ ਨਹੀਂ ਰਹਿਣ ਦਿੱਤਾ ਜਾਵੇਗਾ। ਡਾ. ਰੋਹਨ ਮਹਿਰਾ ਨੇ ਕਿਹਾ ਕਿ ਨਿਗਮ ਕਮਿਸ਼ਨਰ ਨੇ ਪਹਿਲਾਂ ਵੀ ਗਊ ਮਾਤਾ ਦੇ ਭਲੇ ਲਈ ਬਹੁਤ ਕੰਮ ਕੀਤਾ ਹੈ। ਉਨਾਂ੍ਹ ਉਮੀਦ ਜਤਾਈ ਕਿ ਨਿਗਮ ਕਮਿਸ਼ਨਰ ਗਊਆਂ ਲਈ ਜਲਦੀ ਹੀ ਗਊਸ਼ਾਲਾ ਖੁਲ੍ਹਵਾਉਣ ਦਾ ਪ੍ਰਬੰਧ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਪੰਜਾਬ ਜਨਰਲ ਸਕੱਤਰ ਅਜੇ ਸ਼ਿੰਗਾਰੀ, ਦਿਹਾਤੀ ਇੰਚਾਰਜ ਸੰਜੀਵ ਸ਼ਰਮਾ, ਰੈਸਕਿਊ ਟੀਮ ਪੰਕਜ ਕੇਸ਼ਵ, ਰੈਸਕਿਊ ਟੀਮ ਨੀਰਜ ਜੋਸ਼ੀ, ਐੱਸਸੀ ਵਿੰਗ ਇੰਚਾਰਜ ਬਾਬਾ ਹਰਪ੍ਰਰੀਤ ਸਿੰਘ, ਤਰਸੇਮ ਸਿੰਘ, ਅੰਮਿ੍ਤਸਰ ਦਿਹਾਤੀ ਦੇ ਉੱਪ ਪ੍ਰਧਾਨ ਪੰਡਿਤ ਭੁਪਿੰਦਰ, ਸਕੱਤਰ ਦਿਹਾਤੀ ਸਿਟੀ ਪ੍ਰਵੇਸ਼ ਅਰੋੜਾ, ਸ਼ਿਵ ਜਨਕ ਆਦਿ ਮੈਂਬਰ ਹਾਜ਼ਰ ਸਨ।