ਮਨਜੋਤ ਸਿੰਘ ਕੰਗ, ਅੰਮਿ੍ਤਸਰ : ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਅਧਿਕਾਰੀਆਂ ਦੀਆਂ ਬਦਲੀਆਂ ਕੀਤੀ ਗਈਆਂ, ਜਿਸ ਦੌਰਾਨ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ 'ਚ ਡਾ. ਸਿਮਰਤ ਕੌਰ ਆਈਪੀਐੱਸ ਨੇ ਡਿਪਟੀ ਕਮਿਸ਼ਨਰ ਪੁਲਿਸ ਸਥਾਨਕ (ਹੈੱਡਕੁਆਟਰ), ਅੰਮਿ੍ਤਸਰ ਦਾ ਚਾਰਜ ਲਿਆ। ਡਾ. ਸਿਮਰਤ ਕੌਰ 2016 ਬੈਚ ਦੇ ਆਈਪੀਐੱਸ ਅਧਿਕਾਰੀ ਹਨ। ਇਸ ਤੋਂ ਪਹਿਲਾਂ ਇਹ ਬਤੌਰ ਐੱਸਪੀ (ਸੁਰੱਖਿਆ ਅਤੇ ਸੀਏ ਡਬਲਯੂ), ਪਟਿਆਲਾ ਸ਼ਹਿਰ ਤੋਂ ਇਲਾਵਾ ਕਈ ਅਹਿਮ ਅਹੁਦਿਆਂ 'ਤੇ ਆਪਣੀ ਸੇਵਾ ਨਿਭਾ ਚੁੱਕੇ ਹਨ। ਇਸ ਦੇ ਇਲਾਵਾ ਏਡੀਸੀਪੀ ਸਥਾਨਕ (ਹੈੱਡਕੁਆਟਰ) ਅੰਮਿ੍ਤਸਰ ਦਾ ਚਾਰਜ ਅਜੇ ਗਾਂਧੀ, ਆਈਪੀਐੱਸ ਨੇ ਲਿਆ। ਅਜੇ ਗਾਂਧੀ ਜੋ ਕਿ ਸਾਲ-2018 ਦੇ ਆਈਪੀਐੱਸ ਅਧਿਕਾਰੀ ਹਨ ਅਤੇ ਤਰੱਕੀਯਾਬ ਹੋਣ 'ਤੇ ਏਡੀਸੀਪੀ ਸਥਾਨਕ ਅੰਮਿ੍ਤਸਰ ਤਾਇਨਾਤ ਹੋਏ ਹਨ। ਇਸ ਤੋਂ ਪਹਿਲਾਂ ਅਜੇ ਗਾਂਧੀ ਸਬ ਡਵੀਜ਼ਨ ਆਦਮਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਵਿਖੇ ਏਐੱਸਪੀ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਦੇ ਨਾਲ ਹੀ ਏਡੀਸੀਪੀ ਸਿਟੀ -3 ਅੰਮਿ੍ਤਸਰ ਦਾ ਚਾਰਜ ਅਭਿਮੰਨਿਊ ਰਾਣਾ, ਆਈਪੀਐੱਸ ਨੇ ਲਿਆ। ਅਭਿਮੰਨਿਊ ਰਾਣਾ ਸਾਲ-2018 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਅਤੇ ਤਰੱਕੀਯਾਬ ਹੋਣ ਤੇ ਏਡੀਸੀਪੀ ਸਿਟੀ -3 ਅੰਮਿ੍ਤਸਰ ਤਾਇਨਾਤ ਹੋਏ ਹਨ। ਇਸ ਤੋਂ ਪਹਿਲਾਂ ਇਹ ਅੰਮਿ੍ਤਸਰ ਵਿਖੇ ਤਾਇਨਾਤ ਏਸੀਪੀ ਪੂਰਬੀ ਵਜੋਂ ਸੇਵਾ ਨਿਭਾ ਰਹੇ ਸਨ।