ਦਲੇਰ ਸਿੰਘ ਜੌਹਲ, ਨਵਾਂ ਪਿੰਡ : ਸਾਨੂੰ ਵਧੇਰੇ ਤੇ ਗੁਣਵੱਤਾ ਦੁੱਧ ਲੈਣ ਲਈ ਚੰਗੀ ਨਸਲ ਤੇ ਚੰਗੇ ਰਵੇ ਦੇ ਪਸ਼ੂਆਂ ਨੂੰ ਪਾਲਣਾ ਚਾਹੀਦਾ ਹੈ ਤਾਂ ਕਿ ਪਿੰਡਾਂ 'ਚ ਅਲੋਪ ਹੋ ਰਹੇ ਦੁੱਧ ਦੇ ਧੰਦੇ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਤੀਰਥਪੁਰਾ ਦੇ ਸਫ਼ਲ ਕਿਸਾਨ, ਪਸ਼ੂ ਪਾਲਕ, ਪਿੰਡ ਤੀਰਥਪੁਰਾ ਦੇ ਸਾਬਕਾ ਸਰਪੰਚ ਜਥੇਦਾਰ ਭੁਪਿੰਦਰ ਸਿੰਘ ਭੋਲਾ ਨੇ ਆਪਣੇ ਫਾਰਮ ਹਾਊਸ 'ਤੇ ਗੱਲਬਾਤ ਕਰਦਿਆਂ ਕੀਤਾ। ਭੋਲਾ ਨੇ ਕਿਹਾ ਉਨਾਂ੍ਹ ਨੇ ਮੋਰਾ ਕਿਸਮ ਦੀਆਂ ਮੱਝਾਂ ਤੇ ਸ਼ਹੀਵਾਲ ਕਿਸਮ ਦੀਆਂ ਗਊਆਂ ਪਾਲੀਆਂ ਹਨ ਤੇ ਇਹ ਗਊਆਂ ਜਾਂ ਮੱਝਾਂ ਇੱਕ ਦਿਨ ਵਿੱਚ ਤਕਰੀਬਨ 24 - 25 ਲੀਟਰ ਦੁੱਧ ਦੇ ਦਿੰਦੀਆਂ ਹਨ ਤੇ ਇਹਨਾਂ ਪਸ਼ੂਆਂ ਦੀ ਕੀਮਤ ਇੱਕ ਲੱਖ ਤੋਂ ਵੱਧ ਹੁੰਦੀ ਹੈ। ਉਨਾਂ੍ਹ ਕਿਹਾ ਕਿ ਉਹ ਆਪਣੇ ਪਸ਼ੂਆਂ ਦੀ ਫੀਡ ਜਿਨਾਂ੍ਹ ਮੱਕੀ, ਕਣਕ, ਚੌਲਾਂ ਦੀਆਂ ਕਣੀਆਂ, ਕੌੜੀ ਖਲ, ਵੜੇਵੇਂ, ਿਛਲਕੇ ਸਮੇਤ ਦਲਿਆ ਹੋਇਆ ਝੋਨਾ ਆਦਿ ਦਾ ਸੁਮੇਲ ਕਰਕੇ ਆਪ ਹੀ ਤਿਆਰ ਕਰਦੇ ਹਨ। ਉਹ ਪਸ਼ੂਆਂ ਨੂੰ ਗਰਮੀਆਂ ਦੇ ਦਿਨਾਂ ਵਿੱਚ ਦੋ ਵਾਰ ਤੇ ਸਰਦੀਆਂ ਦੇ ਮੌਸਮ ਵਿੱਚ ਇੱਕ ਵਾਰ ਨਹਾਉਂਦੇ ਹਨ ਤਾਂ ਕਿ ਉਹ ਸਾਫ਼ ਸੁਥਰੇ ਰਹਿ ਸਕਣ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਥੇਦਾਰ ਭੁਪਿੰਦਰ ਸਿੰਘ ਭੋਲਾ ਨੇ ਸਰਕਾਰ ਤੇ ਸਬੰਧਤ ਮਹਿਕਮੇ ਤੋਂ ਮੰਗ ਕੀਤੀ ਕਿ ਉਹ ਪਸ਼ੂਆਂ ਪਾਲਕਾਂ ਨੂੰ ਚੰਗੀ ਨਸਲ ਦੀ ਨਸਲ ਲੈਣ ਲਈ ਚੰਗੀ ਕਿਸਮ ਦੇ ਟੀਕੇ ਮੁਹੱਈਆ ਕਰਵਾਉਣ ਤੇ ਨਾਲ ਹੀ ਪਸ਼ੂ ਪਾਲਕਾਂ ਨੂੰ ਸੈਡ ਆਦਿ ਬਣਾਉਣ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣ ਤਾਂ ਉਹ ਇਸ ਧੰਦੇ ਨੂੰ ਹੋਰ ਪ੍ਰਫੁਲਿਤ ਕਰ ਸਕਣ ਤੇ ਦੁੱਧ ਦੀ ਹੋਰ ਜ਼ਿਆਦਾ ਪੈਦਾਵਾਰ ਕਰ ਸਕਣ ਤਾਂ ਕਿ ਲੋਕਾਂ ਨੂੰ ਬਜ਼ਾਰ ਵਿੱਚੋਂ ਮਿਲ ਰਹੇ ਨਕਲੀ ਦੁੱਧ ਪੀਣ ਤੋਂ ਬਚਾਇਆ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਸਲੀ ਤੇ ਨਕਲੀ ਦੁੱਧ ਦੀ ਪਹਿਚਾਣ ਕਰਨ ਤੇ ਇਸ ਦੁੱਧ ਦੀ ਖਰੀਦ ਕਰਨ ਤੇ ਨਕਲੀ ਦੁੱਧ ਪੀਣ ਤੋਂ ਗ਼ੁਰੇਜ਼ ਕਰਨ ਤਾਂ ਕਿ ਉਹ ਤੰਦਰੁਸਤ ਰਹਿ ਸਕਣ ।