ਸਤਨਾਮ ਸਿੰਘ, ਲੋਪੋਕੇ : ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਧੰਨ-ਧੰਨ ਭਾਈ ਹਰਦਾਸ ਸਪੋਰਟਸ ਕਲੱਬ ਲਪੋਕੇ ਵਲੋਂ ਸੁਖਮਨ ਚੋਹਲਾ ਅਤੇ ਮਹਾਬੀਰ ਅਠਵਾਲ ਦੀ ਯਾਦ 'ਚ ਤੀਸਰਾ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਜਿਸ ਦਾ ਰਸਮੀ ਉੁਦਘਾਟਨ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਕੀਤਾ। ਇਸ ਮੌਕੇ ਐਨਆਰਆਈ ਨਕੋਦਰ, ਬੇ ਆਫ਼ ਪਲੈਂਟੀ ਨਿਊਜ਼ੀਲੈਂਡ, ਗੁਰਦਾਸਪੁਰ ਲਾਇਨਜ਼, ਮਹਾਂਬੀਰ ਅਠਵਾਲ ਕਲੱਬ ਭਗਵਾਨਪੁਰ, ਸੈਂਟਰ ਵੈਲੀ ਯੂਐਸਏ ਜੰਡੀਆਂ ਸੁੁੁਰਖਪੁਰ, ਲੜਕੀਆ ਦੇ ਸਖਤ ਮੁਕਾਬਲੇ ਹੋਏ। ਫਾਈਨਲ ਮੁਕਾਬਲਾ ਭਗਵਾਨਪੁਰ ਮਾਝਾ ਕਬੱਡੀ ਕਲੱਬ ਅਤੇ ਗੁਰਦਾਸਪੁਰ ਕਬੱਡੀ ਕਲੱਬ ਦੇ ਵਿਚਕਾਰ ਹੋਇਆ। ਭਗਵਾਨਪੁੁੁਰ ਮਾਝਾ ਦੀ ਟੀਮ ਜੇਤੂ ਰਹੀ। ਕਮੇਟੀ ਮੈਂਬਰਾਂ ਵੱਲੋਂ ਜੇਤੂ ਭਗਵਾਨਪੁਰ ਮਾਝਾ ਕਬੱਡੀ ਕਲੱਬ ਦੀ ਟੀਮ ਨੂੰ 1 ਲੱਖ ਰੁਪਏ ਅਤੇ ਉਪ ਜੇਤੂ ਟੀਮ ਗੁਰਦਾਸਪੁਰ ਲਾਈਨ ਨੂੰ 75 ਹਜ਼ਾਰ ਰੁੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਰੇਡਰ ਅੰਬਾਂ ਸੁਰ ਸਿੰਘ ਵਾਲਾ ਨੂੰ ਬੁਲੇਟ ਮੋਟਰਸਾਇਕਲ ਅਤੇ ਬੈਸਟ ਜਾਫੀ ਅਰਸ਼ ਚੋਹਲਾ ਸਾਹਿਬ ਤੇ ਗੋਪੀ ਫਰੰਗੀਪੁਰੀਆ ਦੋਵਾ ਨੂੰ ਇਕ ਬੁਲੇਟ ਮੋਟਰਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇੰਟਰਨੈਸ਼ਨਲ ਖਿਡਾਰੀ ਨਿਰਮਲ ਸਿੰਘ ਲੋਪੋਕੇ ਨੂੰ ਸਕਾਰਪੀਓ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਾਨ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਭਾਈ ਹਰਦਾਸ ਸਪੋਰਟਸ ਕਲੱਬ ਦੇ ਮੈਂਬਰ ਬਲਰਾਜ ਆਸਟਰੀਆ, ਅਜੇਬੀਰ ਸਿੰਘ ਸੰਧੂ, ਰਾਣਾ ਸ਼ਾਹ ਲੋਪੋਕੇ, ਸਾਬੀ ਛੀਨਾ ਯੂਐੱਸਏ, ਕੁਲਦੀਪ ਭਕਨਾ ਯੂ.ਐਸ.ਏ, ਬਿਨਾਂ ਗਿੱਲ ਦੀਨੇਵਾਲ, ਮਲਕੀਤ ਸਿੰਘ ਅੌਲਖ, ਪ੍ਰਰੀਤ ਆਸਟਰੀਆ, ਰਿਪੂਦਮਨ ਲੋਪੋਕੇ,ਮਿੱਤਰਪਾਲ, ਸਤਿੰਦਰਪਾਲ ਸਿੰਘ,ਬਚਿੱਤਰ ਲੋਪੋਕੇ, ਕੁਲਦੀਪ ਯੂਕੇ,ਹਰਪਾਲ ਸਿੰਘ ਬੁੱਲਾ, ਹੀਰਾ ਸਿੰਘ, ਦੀਪ ਡੱਗਤੂਤ, ਡਾ. ਰਵਿੰਦਰਪਾਲ ਭੁੱਲਰ, ਕੰਵਲਜੀਤ ਸਿੰਘ, ਕੁਲਬੀਰ ਸਿੰਘ, ਡਾ.ਦਵਿੰਦਰਪਾਲ ਸਿੰਘ ਨਾਗਰਾ, ਰੇਸ਼ਮ ਸਿੰਘ ਦੁੰਨੀ ਪਹਿਲਵਾਨ, ਡਾ. ਗੁਰਭੇਜ ਸਿੰਘ, ਨੰਬਰਦਾਰ ਕਾਬਲ ਸਿੰਘ ਆਦਿ ਮੌਜੂਦ ਸਨ।