ਜੇਐੱਨਐੱਨ,ਨਵੀਂ ਦਿੱਲੀ। ਰਾਜਧਾਨੀ ਦਿੱਲੀ 'ਚ ਕੋਹਰੇ ਤੇ ਠੰਢ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।ਵਧਦੀ ਠੰਢ ਨਾਲ ਬਾਰਿਸ਼ ਦੇ ਆਸਾਰ ਉੱਤਰ ਭਾਰਤ 'ਤੇ ਗਹਿਰਾ ਅਸਰ ਪਾ ਸਕਦੇ ਹਨ।ਮੌਸਮ ਵਿਭਾਗ ਨੇ ਇਕ ਨਵੇਂ ਪੱਛਮੀ ਗਡ਼ਬਡ਼ ਦੀ ਚਿਤਾਵਨੀ ਵੀ ਦਿੱਤੀ ਹੈ ਇਹ ਗਡ਼ਬਡ਼ ਪੂਰੇ ਉੱਤਰੀ ਭਾਰਤ ਨੂੰ ਪ੍ਰਭਾਵਿਤ ਕਰੇਗੀ।ਇਸੇ ਕਾਰਨ ਹੀ 21,22 ਤੇ 23 ਜਨਵਰੀ ਨੂੰ ਦਿੱਲੀ 'ਚ ਤੇਜ਼ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ 22 ਜਨਵਰੀ ਲਈ ਯੈਲੋ ਅਲਰਟ ਵੀ ਜ਼ਾਰੀ ਕੀਤਾ ਹੈ।ਰਾਹਤ ਦੀ ਗੱਲ ਇਹ ਹੈ ਕਿ ਅੱਜ ਤੋਂ ਦਿਨ ਦਾ ਤਾਪਮਾਨ ਥੋਡ਼੍ਹਾ ਵਧੇਗਾ।
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ 'ਚ ਉੱਤਰ ਭਾਰਤ ਦੇ ਕਈ ਇਲਾਕਿਆਂ 'ਚ ਸੰਘਣਾ ਕੋਹਰਾ ਪੈ ਸਕਦਾ ਹੈ।ਵਿਭਾਗ ਅਨੁਸਾਰ ਦੋ ਦਿਨਾਂ ਤੱਕ ਰਾਜਸਥਾਨ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਬਿਹਾਰ, ਉਡ਼ੀਸਾ ਤੇ ਉੱਤਰ ਪ੍ਰਦੇਸ਼ 'ਚ ਸਵੇਰੇ ਸੰਘਣਾ ਕੋਹਰਾ ਛਾਇਆ ਰਹਿ ਸਕਦਾ ਹੈ।ਜਦਕਿ ਅੱਜ ਇਨ੍ਹਾਂ ਖੇਤਰਾਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਇਨ੍ਹਾਂ ਸੂਬਿਆਂ 'ਚ ਅੱਜ ਬਾਰਿਸ਼ ਤੇ ਬਰਫ਼ਬਾਰੀ ਦੇ ਆਸਾਰ
ਸਕਾਈਮੈਟਵੈਦਰ ਅਨੁਸਾਰ ,ਅੱਜ ਅੰਡੇਮਾਨ ਤੇ ਨਿਕੋਬਾਰ ਦੇ ਕੁਝ ਥਾਵਾਂ 'ਤੇ ਬਾਰਿਸ਼ ਹੋ ਸਕਦੀ ਹੈ।ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਸਿੱਕਮ, ਅਸਾਮ,ਮੇਘਾਲਿਆ, ਅਰੁਣਾਚਲ ਪ੍ਰਦੇਸ਼ 'ਚ ਵੀ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ। ਉੱਧਰ ਅੱਜ ਪੱਛਮੀ ਹਿਮਾਲਿਆ 'ਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਕੱਲ੍ਹ ਤੇ ਪਰਸੋਂ ਇਨ੍ਹਾਂ ਪਰਬਤੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਵੇਗੀ।