ਨਵੀਂ ਦਿੱਲੀ, ਪੀ.ਟੀ.ਆਈ. : ਦੇਸ਼ ਦੀ ਸੁਪਰੀਮ ਕੋਰਟ ਨੇ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਨੂੰ ਸਖ਼ਤ ਫਟਕਾਰ ਲਗਾਈ ਹੈ। ਨਫਰਤ ਭਰੇ ਭਾਸ਼ਣ ਦੇਣ ਵਾਲੇ ਲੋਕਾਂ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੇ ਲੋਕ ਆਪਣੇ ਆਪ ਨੂੰ ਕਿਉਂ ਨਹੀਂ ਰੋਕ ਸਕਦੇ। ਸੁਪਰੀਮ ਕੋਰਟ ਨੇ ਅੱਗੇ ਪੁੱਛਿਆ ਕਿ ਇਹ ਲੋਕ ਕਿਸੇ ਵੀ ਨਾਗਰਿਕ ਜਾਂ ਭਾਈਚਾਰੇ ਦਾ ਅਪਮਾਨ ਕਿਉਂ ਕਰਦੇ ਹਨ।
ਧਰਮ ਨੂੰ ਰਾਜਨੀਤੀ ਤੋਂ ਦੂਰ ਰੱਖੋ: ਸੁਪਰੀਮ ਕੋਰਟ
ਸਿਆਸੀ ਭਾਸ਼ਣਾਂ ਵਿੱਚ ਧਰਮ ਦੀ ਵਰਤੋਂ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਸ ਪਲ ਦੇਸ਼ ਦੇ ਸਿਆਸਤਦਾਨ ਧਰਮ ਨੂੰ ਪਾਸੇ ਰੱਖ ਕੇ ਰਾਜਨੀਤੀ ਕਰਨਾ ਸ਼ੁਰੂ ਕਰ ਦੇਣਗੇ, ਉਸੇ ਪਲ ਤੋਂ ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ਵੀ ਖ਼ਤਮ ਹੋ ਜਾਣਗੇ।
ਸਮਾਜਿਕ ਤਾਣਾ-ਬਾਣਾ ਟੁੱਟ ਰਿਹਾ ਹੈ: ਜਸਟਿਸ ਕੇਐਮ ਜੋਸਫ਼
ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਵੀ ਸੁਪਰੀਮ ਕੋਰਟ ਨੇ ਨਫਰਤ ਭਰੇ ਭਾਸ਼ਣ ਦੇ ਮਾਮਲੇ 'ਤੇ ਤਿੱਖੀ ਟਿੱਪਣੀ ਕੀਤੀ ਸੀ। ਜਸਟਿਸ ਕੇਐਮ ਜੋਸੇਫ ਨੇ ਕਿਹਾ ਸੀ, "ਇਹ 21ਵੀਂ ਸਦੀ ਹੈ। ਅਸੀਂ ਧਰਮ ਦੇ ਨਾਂ 'ਤੇ ਕਿੱਥੇ ਆ ਗਏ ਹਾਂ? ਸਾਨੂੰ ਧਰਮ ਨਿਰਪੱਖ ਅਤੇ ਸਹਿਣਸ਼ੀਲ ਸਮਾਜ ਹੋਣਾ ਚਾਹੀਦਾ ਹੈ, ਪਰ ਅੱਜ ਨਫ਼ਰਤ ਦਾ ਮਾਹੌਲ ਹੈ।" ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਸੀ ਕਿ ਸਮਾਜਿਕ ਤਾਣੇ-ਬਾਣੇ ਨੂੰ ਵਿਗਾੜਿਆ ਜਾ ਰਿਹਾ ਹੈ। ਅਸੀਂ ਰੱਬ ਨੂੰ ਕਿੰਨਾ ਛੋਟਾ ਕੀਤਾ ਹੈ। ਉਸ ਦੇ ਨਾਂ ਨੂੰ ਲੈ ਕੇ ਵਿਵਾਦ ਹਨ।