ਜੇਐੱਨਐੱਨ,ਨਵੀਂ ਦਿੱਲੀ: ਪੀਐੱਮ ਮੋਦੀ ਨੇ ਅੱਜ ਵੱਖ-ਵੱਖ ਜਿਲ੍ਹਿਆਂ ਦੇ ਜਿਲ੍ਹਾ ਮੈਜਿਸਟਰੇਟਸ(ਡੀਐੱਮ) ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲ-ਬਾਤ ਕੀਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨਾ ਇਕ ਖੁਸ਼ਕਿਸਮਤੀ ਹੈ ਤੇ ਸਾਰੇ ਇਸ ਕੰਮ 'ਚ ਦਿਲ ਤੋਂ ਲੱਗੇ ਰਹੋ। ਪੀਐੱਮ ਮੋਦੀ ਨੇ ਕਿਹਾ ਕਿ ਅਭਿਲਾਸ਼ੀ ਜ਼ਿਲ੍ਹੇ ਬਣ ਕੇ ਦੇਸ਼ 'ਚ ਕਈ ਜ਼ਿਲ੍ਹਿਆਂ ਦਾ ਬਹੁਤ ਵਿਕਾਸ ਹੋਇਆ ਹੈ। ਇਸ ਲਈ ਉਨ੍ਹਾਂ ਨੇ ਜ਼ਿਲ੍ਹਾਂ ਮੈਜਿਸਟਰੇਟਸ ਦੇ ਨਵੀਨਤਾਕਾਰੀ ਵਿਚਾਰਾਂ ਦੀ ਸਿਫ਼ਤ ਵੀ ਕੀਤੀ। ਇਸ ਬੈਠਕ 'ਚ ਕਈ ਸੂਬਿਆਂ ਦੇ ਮੁੱਖਮੰਤਰੀ ਤੇ ਗਵਰਨਰ ਵੀ ਸ਼ਾਮਲ ਹੋਏ।
ਜ਼ਿਲ੍ਹਾ ਮੈਜਿਸਟ੍ਰੇਟਸ ਨੂੰ ਦਿੱਤਾ ਗਿਆ ਨਵਾਂ ਟੀਚਾ
ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟਸ ਨੂੰ ਆਜ਼ਾਦੀ ਦੇ ਅੰਮ੍ਰਿਤ ਤਿਉਹਾਰ ਵਿੱਚ ਨਵੇਂ ਟੀਚੇ ਤੈਅ ਕਰਨੇ ਚਾਹੀਦੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੁਪੋਸ਼ਣ, ਭੁੱਖਮਰੀ ਵਿਰੁੱਧ ਲੜਾਈ ਵਿੱਚ ਆਪਣੇ ਜ਼ਿਲ੍ਹਿਆਂ ਨੂੰ ਸਿਖਰ 'ਤੇ ਲਿਆਉਣ ਦਾ ਟੀਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਸਾਰੇ ਟੀਚਿਆਂ ਦੀ ਸੂਚੀ ਬਣਾਈ ਹੈ। ਤਾਂ ਜੋ ਇਸ 'ਤੇ ਸਾਰੇ ਮਿਲ ਕੇ ਕੰਮ ਕਰ ਸਕਣ।
ਯੂਨਿਟ ਦੇ ਤੌਰ 'ਤੇ ਕੰਮ ਦਾ ਦਿਸਿਆ ਅਸਰ
ਪੀਐੱਮ ਮੋਦੀ ਨੇ ਗੱਲ-ਬਾਤ 'ਚ ਕਿਹਾ ਕਿ ਸਾਰੇ ਅਧਿਕਾਰੀ ਰਲ-ਮਿਲ ਕੇ ਇਕ ਯੂਨਿਟ ਵਜੋਂ ਕੰਮ ਕਰਦੇ ਹਨ ਜਿਸ ਨਾਲ ਨਤੀਜੇ ਵਧੀਆ ਆਉਂਦੇ ਹਨ। ਇਸ ਤਰ੍ਹਾ ਸਾਰੇ ਇਕ -ਦੂਜੇ ਕੋਲੋਂ ਸਿੱਖਦੇ ਹਨ।
ਦੇਸ਼ 'ਚ ਕਈ ਜ਼ਿਲ੍ਹਿਆਂ 'ਚ ਅੰਕਡ਼ਿਆਂ 'ਚ ਵੀ ਹੋਇਆ ਵਿਕਾਸ
ਪੀਐੱਮ ਮੋਦੀ ਨੇ ਕਿਹਾ ਕਿ ਕਈ ਜ਼ਿਲ੍ਹਿਆਂ ਨੂੰ ਪੱਛਡ਼ੇ ਜ਼ਿਲ੍ਹਿਆਂ ਦਾ ਟੈਗ ਮਿਲਿਆ ਹੈ। ਕਿਉਂਕਿ ਉਨ੍ਹਾਂ 'ਚ ਕੰਮ ਸਹੀਂ ਢੰਗ ਨਾਲ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ 'ਚ ਹੀ ਅੰਕਡ਼ਿਆਂ 'ਚ ਵਾਧਾ ਹੋਇਆ ਹੈ।
ਸਭ ਤੋਂ ਹਰਮਨਪਿਆਰੇ ਵਿਸ਼ਵ ਨੇਤਾ ਪੀਐੱਮ ਮੋਦੀ
ਇਸ ਦੌਰਾਨ, ਮਾਰਨਿੰਗ ਕੰਸਲਟ ਪੋਲੀਟੀਕਲ ਇੰਟੈਲੀਜੈਂਸ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, ਪੀਐਮ ਮੋਦੀ 71 ਫ਼ੀਸਦੀ ਮਨਜ਼ੂਰੀ ਦਰਜਾਬੰਦੀ ਨਾਲ ਸਭ ਤੋਂ ਪ੍ਰਸਿੱਧ ਵਿਸ਼ਵ ਨੇਤਾ ਦੇ ਰੂਪ ਵਿੱਚ ਸਿਖ਼ਰ 'ਤੇ ਹਨ। ਸਰਵੇ 'ਚ ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਰਮਨ ਚਾਂਸਲਰ ਓਲਾਫ ਸ਼ੋਲਜ਼ ਅਤੇ ਹੋਰ ਪ੍ਰਮੁੱਖ ਵਿਸ਼ਵ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਪੀਐਮ ਮੋਦੀ ਦੀ ਮਨਜ਼ੂਰੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ
ਜੂਨ, 2021 ਵਿੱਚ ਜਾਰੀ ਕੀਤੀ ਮਨਜ਼ੂਰੀ ਦਰਜਾਬੰਦੀ ਦੇ ਮੁਕਾਬਲੇ ਇਸ ਵਾਰ ਪੀਐਮ ਮੋਦੀ ਦੀ ਮਨਜ਼ੂਰੀ ਦਰਜਾਬੰਦੀ 'ਚ ਸੁਧਾਰ ਹੋਇਆ ਹੈ। ਜੂਨ 'ਚ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦਰਜਾਬੰਦੀ 66 ਫ਼ੀਸਦੀ ਸੀ ਪਰ ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦਰਜਾਬੰਦੀ ਵਧੀ ਹੈ। ਸਗੋਂ ਉਸ ਦੀ ਅਸਵੀਕ੍ਰਿਤੀ ਦਰਜਾਬੰਦੀ ਵੀ ਘਟ ਗਈ। ਲਗਭਗ 25 ਫ਼ੀਸਦੀ ਦੀ ਗਿਰਾਵਟ ਨਾਲ, ਇਹ ਹੁਣ ਸੂਚੀ ਦੇ ਸਭ ਤੋਂ ਹੇਠਲੇ ਸਥਾਨ 'ਤੇ ਸੀ।