ਪਟਨਾ, ਜੇਐੱਨਐੱਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਰ ਬਿਹਾਰ ’ਚ 14 ਹਜ਼ਾਰ 258 ਕਰੋੜ ਦੀਆਂ ਯੋਜਨਾਵਾਂ ਦੀ ਸੌਗਾਤ ਦੇਣਗੇ। ਉਹ ਸੂਬੇ ਦੇ 45 ਹਜ਼ਾਰ 945 ਪਿੰਡਾਂ ਨੂੰ ਆਪਟੀਕਲ ਫਾਈਬਰ ਨੈੱਟਵਰਕ ਨਾਲ ਜੋੜਨ ਵਾਲੀਆਂ ਸੇਵਾਵਾਂ ਦਾ ਉਦਘਾਟਨ ਕਰ ਕੇ ਸੂਬੇ ’ਚ ਗ੍ਰਾਮੀਣ ਡਿਜੀਟਲ ¬ਕ੍ਰਾਂਤੀ ਦੀ ਵੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਸੜਕਾਂ ਤੇ ਪੁਲ਼ਾਂ ਨਾਲ ਜੁੜੀਆਂ ਯੋਜਨਾਵਾਂ ਦੀ ਵੀ ਸ਼ੁਰੂਆਤ ਕਰਨਗੇ।
ਪੀਐੱਮ ਮੋਦੀ ਨੇ ਹਾਲ ਹੀ ਦੇ ਦਿਨਾਂ ’ਚ ਬਿਹਾਰ ’ਚ ਰੇਲ, Infrastructure, Bridge , ਪੀਣ ਵਾਲਾ ਪਾਣੀ , ਸਿੰਚਾਈ ਨਾਲ ਸਬੰਦਿਤ ਕੋਈ ਯੋਜਨਾਵਾਂ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਦੇ ਇਹ ਪ੍ਰੋਗਰਾਮ ਸਰਕਾਰੀ ਹੈ ਪਰ ਉਨ੍ਹਾਂ ਨੇ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦਿਖਿਆ ਜਾ ਰਿਹਾ ਹੈ।
ਚੋਣਾਂ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਪੀਐੱਮ ਦਾ ਪੰਜਵਾਂ ਪ੍ਰੋਗਰਾਮ
ਬਿਹਾਰ ’ਚ ਵਿਧਾਨ ਸਭਾ ਚੋਣਾ ਦੇ ਐਲਾਨ ਤੋਂ ਪਹਿਲਾਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਵਾਂ ਉਦਘਾਟਨ ਹੈ। ਇਸ ਵਰਚੂਅਲ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨਾਲ ਪਟਨਾ ਤੋਂ ਮੁੱਖ ਮੰਤਰੀ ਨੀਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਵੀ ਸ਼ਾਮਲ ਹਨ।
ਮੁੱਖ ਮੰਤਰੀ ਨੀਤੀਸ਼ ਕੁਮਾਰ :
ਕਿਸਾਨ ਜਿੱਥੇ ਚਾਹੁੰਦਾ ਹੈ ਆਪਣਾ ਸਾਮਾਨ ਵੇਚ ਸਕਦਾ ਹੈ। ਅਸÄ ਵਿਚੌਲਗੀਆਂ ਖ਼ਤਮ ਕਰ ਦਿੱਤੀਆਂ ਹਨ। ਹੁਣ ਤਾਂ ਪੂਰੇ ਦੇਸ਼ ’ਚ ਖ਼ਤਮ ਕੀਤੀਆਂ ਜਾ ਰਹੀਆਂ ਹਨ।